ਪਿੰਡਾਂ ‘ਚੋਂ ਆਟਾ-ਦਾਣੇ ਮੰਗਣ ਗਿਆ ਸਾਧ ਭੇਦ ਭਰੇ ਹਾਲਾਤ ਵਿੱਚ ਲਾਪਤਾ

ss1

ਪਿੰਡਾਂ ‘ਚੋਂ ਆਟਾ-ਦਾਣੇ ਮੰਗਣ ਗਿਆ ਸਾਧ ਭੇਦ ਭਰੇ ਹਾਲਾਤ ਵਿੱਚ ਲਾਪਤਾ

7-15 (1)

 

ਤਪਾ ਮੰਡੀ, 7 ਮਈ (ਨਰੇਸ਼ ਗਰਗ) ਸਥਾਨਕ ਢਿੱਲਵਾਂ ਰੋਡ ਤੇ ਸਥਿਤ ਪਿਆਰਾ ਲਾਲ ਬਸਤੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਬਾਵਾ ਬਰਾਦਰੀ ਦੇ ਸਾਧ ਸ਼ਾਂਤੀ ਦਾਸ ਪੁੱਤਰ ਹਰਨਾਮ ਦਾਸ ਉਮਰ 65 ਸਾਲ ਹਰ ਰੋਜ਼ ਦੀ ਤਰਾਂ ਪਿੰਡਾਂ ਵਿੱਚੋਂ ਗਜ਼ਾ ਅਤੇ ਆਟਾ ਵਗੈਰਾ ਮੰਗਣ ਗਿਆ ਮੁੜ ਘਰ ਨਹੀਂ ਮੁੜਿਆ। ਉਸਦੇ ਪੁੱਤਰ ਬਰਮ ਦਾਸ ਨੇ ਥਾਣਾ ਤਪਾ ਵਿੱਚ ਰਪਟ ਦਰਜ ਕਰਵਾਈ ਹੈ ਕਿ ਉਸਦਾ ਪਿਤਾ ਸ਼ਾਂਤੀ ਦਾਸ ਹਰ ਰੋਜ਼ ਦੀ ਤਰਾਂ ਪਿੰਡਾਂ ਵਿੱਚੋਂ ਆਟਾ ਆਦਿ ਮੰਗਣ ਜਾਇਆ ਕਰਦਾ ਸੀ। ਉਨਾਂ ਦੱਸਿਆ ਕਿ 3 ਮਈ ਨੂੰ ਸਵੇਰੇ 8 ਵਜੇ ਘਰੋਂ ਗਿਆ ਪਰੰਤੂ ਅਜੇ ਤੱਕ ਘਰ ਵਾਪਿਸ ਨਹੀਂ ਪਰਤਿਆ। ਸਾਧਾਂ ਦੇ ਬਾਣੇ ਵਿੱਚ ਰਹਿੰਦੇ ਸ਼ਾਂਤੀ ਦਾਸ ਦੀ ਬਹੁਤ ਭਾਲ ਕੀਤੀ ਗਈ ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਪੁਿਲਸ ਨੇ ਭੇਦ ਭਰੇ ਹਾਲਾਤ ਵਿੱਚ ਲਾਪਤਾ ਹੋਏ ਸਾਧੂ ਦਾ ਇਸ਼ਤਿਹਾਰ ਸੋਰੋ ਗੋਗਾ ਜਾਰੀ ਕਰਕੇ ਪੜਤਾਲ ਲਈ ਸਿਟੀ ਇੰਚਾਰਜ ਬਲਜਿੰਦਰ ਸਿੰਘ ਦੀ ਡਿਉਟੀ ਲਗਾ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *