ਮਾਂ ਦੇ ਵਿਛੋੜੇ ਦੀ ਪੀੜ ਨੂੰ ਦਰਸਾਉਂਦਾ ਗੀਤ ‘ਮੇਰੀ ਮਾਂ’-ਗਾਇਕ ਗੁੱਡੂ ਗਿੱਲ

ss1

ਮਾਂ ਦੇ ਵਿਛੋੜੇ ਦੀ ਪੀੜ ਨੂੰ ਦਰਸਾਉਂਦਾ ਗੀਤ ‘ਮੇਰੀ ਮਾਂ’-ਗਾਇਕ ਗੁੱਡੂ ਗਿੱਲ

29-20
ਸਾਦਿਕ, 29 ਅਪ੍ਰੈਲ (ਗੁਲਜ਼ਾਰ ਮਦੀਨਾ)-ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ, ਮਾਂ ਵਰਗਾ ਘਣਸ਼ਾਵਾ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ-ਮਾਵਾਂ ਹੁੰਦੀਆਂ ਨੇ ਆਦਿ ਗੀਤਾਂ ਤੋਂ ਇਲਾਵਾ ਹੋਰ ਵੀ ਬਹੁਤ ਖੁਬਰਸੂਰਤ ਸ਼ਬਦ ਲਿਖੇ ਨੇ ਵੱਖ-ਵੱਖ ਗੀਤਕਾਰਾਂ ਵਲੋਂ, ਕਿਉਂਕਿ ਮਾਂ ਤੋਂ ਪਿਆਰਾ ਰਿਸਤਾ ਹੋਰ ਕੋਈ ਨਹੀਂ ਹੋ ਸਕਦਾ ਮਾਂ ਲਈ ਜਿੰਨਾਂ ਵੀ ਲਿਖੇਆ ਜਾਵੇ ਉਨਾਂ ਹੀ ਥੋੜਾ ਹੈ, ਪਰ ਇਕ ਮਾਂ ਹੀ ਹੈ ਜੋ ਦੁਨੀਆਂ ਤੇ ਅਉਂਣ ਤੋਂ 9 ਮਹੀਨੇ ਪਹਿਲਾਂ ਦੀ ਆਪਣੇ ਬੱਚੇ ਨੂੰ ਜਾਣਦੀ ਹੈ, ਪਰ ਦੁੱਖ ਤਾਂ ਉਦੋਂ ਲੱਗਦਾ ਹੈ ਜਦੋ ਕਿਸੇ ਮਾੜੀ ਔਲਾਦ ਕਾਰਨ ਕਿਸੇ ਮਾਂ ਦੀ ਅੱਖ ਚੋਂ ਆਪ ਮੁਹਾਰੇ ਆਉਂਦੇ ਹੰਝੂ ਨਹੀਂ ਰੁਕਦੇ। ਇਹ ਸੱਚ ਹੈ ਕਿ ਮਾਂ ਰੱਬ ਦਾ ਦੂਜਾ ਰੂਪ ਹੈ, ਅਸਲ ਮਾਂ ਦੇ ਪਿਆਰ ਦਾ ਉਦੋਂ ਪਤਾ ਚੱਲਦਾ ਹੈ, ਜਦੋ ਮਾਂ ਇਸ ਦੁਨੀਆਂ ਤੋਂ ਚਲੀ ਜਾਂਦੀ ਹੈ, ਇਸੇ ਹੀ ਮਾਂ ਦੇ ਪਿਆਰ ਸਦਕਾ ਅਤੇ ਮਾਂ ਦੇ ਵਿਛੋੜੇ ਦੇ ਦਰਦ ਨੂੰ ਪੰਜਾਬੀ ਲੋਕ ਗਾਇਕੀ ਦਾ ਉਹ ਸੁਪਰਹਿੱਟ ਹੀਰਾ ਫ਼ਨਕਾਰ ‘ਗੁੱਡੂ ਗਿੱਲ’ ਆਪਣਾ ਬਿਲਕੁਲ ਨਵਾਂ ਗੀਤ ‘ਮੇਰੀ ਮਾਂ’ ਲੈਅ ਕਿ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋ ਜਾ ਰਿਹਾ ਹੈ।

ਇਸ ਸੰਬੰਧੀ ਗੱਲਬਾਤ ਕਰਦਿਆਂ ‘ਗਾਇਕ ਗੁੱਡੂ ਗਿੱਲ’ ਨੇ ਦੱਸਿਆ ਕਿ ਇਸ ਗੀਤ ਨੂੰ ਪਿੰਕੀ ਧਾਲੀਵਾਲ ਅਮਰ ਆਡੀਓ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਬਹੁਤ ਹੀ ਖੂਬਸੂਰਤ ਕਲਮ ਦੇ ਮਾਲਿਕ ਗੀਤਕਾਰ ਦਲਜੀਤ ਬੱਗਾ (ਯੂ.ਕੇ) ਨੇ ਇਕ-ਇਕ ਸ਼ਬਦ ਵਾ-ਕਮਾਲ ਲਿਖੇ ਹਨ। ਗੁੱਡੂ ਗਿੱਲ ਨੇ ਅੱਗੇ ਦੱਸਿਆ ਕਿ ਸੰਗੀਤ ਦੀਆਂ ਰਸਭਰੀਆਂ ਧੁਨਾਂ ਨਾਲ ਲਲਿਤ ਦਿਲਦਾਰ ਨੇ ਬਹੁਤ ਮਿਹਨਤ ਲਗਾ ਕਿ ਤਿਆਰ ਕੀਤਾ ਹੈ। ਉਨਾਂ ਅੱਗੇ ਦੱਸਿਆ ਕਿ ਇਸ ਗੀਤ ਦਾ ਵੀਡੀਓ ਡਾਇਰੈਕਟਰ ਸਿਮਰ ਪਾਂਗਲੀ ਨੇ ਵੱਖ-ਵੱਖ ਲੁਕੇਸ਼ਨਾ ਹੇਠ ਫ਼ਿਲਮਾਇਆ ਗਿਆ ਹੈ ਅਤੇ ਇਹ ਗੀਤ ਬਿਲਕੁਲ ਮੁਕੰਮਲ ਹੋ ਚੁੱਕਾ ਹੈ ਜੋ ਕੁਝ ਹੀ ਦਿਨਾਂ ਵਿੱਚ ਪੰਜਾਬੀ ਚੈਨਲਾਂ ਦਾ ਸ਼ਿੰਗਾਰ ਬਣੇਗਾ ਅਤੇ ਇਸ ਤੋਂ ਬਾਅਦ ਮੇਰੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਲਈ ਨਵੇਂ-ਨਵੇਂ ਗੀਤ ਲੈਅ ਕਿ ਹਾਜ਼ਰ ਹੋ ਰਹੇ ਹਾਂ। ਗਾਇਕ ਗੁੱਡੂ ਗਿੱਲ ਨੇ ਆਸ ਪ੍ਰਗਟਾਈ ਹੈ ਕਿ ਜਿਸ ਤਰਾਂ ਮੇਰੇ ਪਹਿਲੇ ਗੀਤ ‘ਕੀਹਦੀ ਨਿਕਲੂ ਲਾਟਰੀ ਨੀ ਤੂੰ ਕੀਹਦੇ ਨਾਲ ਜਾਣਾ ਕਾਲਜ ਨੂੰ ਚੜ ਕੇ, ਸਾਨੂੰ ਦੱਸ ਜਾ ਗੁਲਾਬੀ ਚੰੁਨੀ ਵਾਲੀਏ ਨੀ ਫ਼ੇਰ ਕਦੋ ਮੇਲਾ ਹੋਣਗੇ, ਛਿੰਦੋ ਚੇਤੇ ਆਉਦੀ ਹੈ ਕੇ ਨਾ, ਮੇਰੀ ਪੀਂਘ ਨੂੰ ਹੁਲਾਰੇ ਦੇਣ ਵਾਲਿਆ ਕਿਥੇ ਜਾ ਕਿ ਬੈਹ ਗਿਆ, ਦੇ-ਦੇ ਇਕ ਗੇੜਾ ਨੀ ਸ਼ਰਤ ਜਿੱਤ ਲੈਣ ਦੇ ਵਰਗੇ ਆਦਿ ਗੀਤਾਂ ਨੂੰ ਬੇਹੱਦ ਪਿਆਰ ਦਿੱਤਾ ਹੈ, ਉਸੇ ਹੀ ਤਰਾਂ ਇਸ ਬਿਲਕੁਲ ਨਵੇਂ ਗੀਤ ‘ਮੇਰੀ ਮਾਂ’ ਨੂੰ ਵੀ ਭਰਭੂਰ ਪਿਆਰ ਮਿਲੇਗਾ।

print
Share Button
Print Friendly, PDF & Email