ਡੀ.ਏ.ਵੀ ਸਕੂਲ ਵਿਖੇ ਭਗਵਾਨ ਪਰਸ਼ੂਰਾਮ ਜਯੰਤੀ ਧੂਮਧਾਮ ਨਾਲ ਮਨਾਈ

ss1

ਡੀ.ਏ.ਵੀ ਸਕੂਲ ਵਿਖੇ ਭਗਵਾਨ ਪਰਸ਼ੂਰਾਮ ਜਯੰਤੀ ਧੂਮਧਾਮ ਨਾਲ ਮਨਾਈ

7-14
ਮਲੋਟ, 7 ਮਈ (ਆਰਤੀ ਕਮਲ) : ਡੀ.ਏ.ਵੀ ਐਡਵਰਡਗੰਜ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਮਾਂ ਦਿਵਸ ਅਤੇ ਭਗਵਾਨ ਪਰਸ਼ੂਰਾਮ ਜਯੰਤੀ ਧੂਮਧਾਮ ਨਾਲ ਮਨਾਈ ਗਈ। ਸਭ ਤੋਂ ਪਹਿਲਾਂ ਅਚਾਰੀਆ ਰਾਮ ਚੰਦਰ ਸ਼ਾਸ਼ਤਰੀ ਵੱਲੋ ਹਵਨ ਯੱਗ ਕੀਤਾ ਗਿਆ। ਯੱਜਮਾਨ ਦੀ ਭੂਮਿਕਾ ਸਕੂਲ ਮੁੱਖੀ ਜੀ.ਸੀ ਸ਼ਰਮਾ ਨੇ ਅਦਾ ਕੀਤੀ। ਇਸ ਮੌਕੇ ਮੁੱਖ ਅਧਿਆਪਿਕਾ ਮੈਡਮ ਅਮਰਜੀਤ ਕੌਰ ਮੱਕੜ ਦੀ ਅਗਵਾਈ ਹੇਠ ਪੇਟਿੰਗ, ਭਾਸ਼ਣ ਅਤੇ ਕਵਿਤਾ ਉਚਾਰਣ ਮੁਕਾਬਲਾ ਵੀ ਕਰਵਾਇਆ ਗਿਆ। ਇਸ ਦੌਰਾਨ ਸਕੂਲ ਮੁੱਖੀ ਜੀ.ਸੀ ਸ਼ਰਮਾ ਨੇ ਕਿਹਾ ਕਿ ਹਰ ਵਿਅਕਤੀ ਦੀ ਜਿੰਦਗੀ ਵਿੱਚ ਮਾਂ ਦਾ ਬਹੁਤ ਮਹੱਤਵ ਹੈ। ਮਾਤਾ ਹੀ ਬੱਚੇ ਦਾ ਪਹਿਲਾਂ ਗੁਰੂ ਹੁੰਦੀ ਹੈ। ਮਾਂ ਬੱਚੇ ਨੂੰ ਜਿਹੋ ਜਿਹਾ ਸਿਖਾਉਂਦੀ ਹੈ ਬੱਚਾ ਵੱਡਾ ਹੋ ਕੇ ਉਹੋ ਜਿਹਾ ਹੀ ਬਣਦਾ ਚੱਲਿਆ ਜਾਂਦਾ ਹੈ। ਹਰ ਕਿਸੇ ਨੂੰ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਅਤੇ ਉਹਨਾ ਦੀ ਸੇਵਾ ਕਰਨੀ ਚਾਹੀਦੀ ਹੈ। ਜੋ ਮਾਤਾ ਪਿਤਾ ਦੀ ਸੇਵਾ ਕਰਦਾ ਹੈ ਉਸਦੀ ਉਮਰ, ਗਿਆਨ ਅਤੇ ਬਲ ਆਪਣੇ ਆਪ ਹੀ ਵੱਧਦਾ ਚਲਾ ਜਾਂਦਾ ਹੈ। ਇਸਦੇ ਨਾਲ ਹੀ ਉਹਨਾ ਕਿਹਾ ਕਿ ਭਗਵਾਨ ਪਰਸ਼ੂਰਾਮ ਨੂੰ ਤਪੱਸਵੀ ਹੁੰਦੇ ਹੋਏ ਵੀ ਧਰਮ ਦੀ ਰੱਖਿਆ ਲਈ ਹਥਿਆਰ ਚੁੱਕਣੇ ਪਏ। ਇਸ ਲਈ ਸਾਨੂੰ ਵੀ ਧਰਮ ਦੀ ਰੱਖਿਆ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *