ਰੇਲਵੇ ਸੰਘਰਸ਼ ਕਮੇਟੀ 22 ਤਰੀਕ ਨੂੰ ਸ੍ਰੀ ਆਖੰਡ ਪਾਠ ਦੇ ਭੋਗ ਉਪਰੰਤ ਕਰਗੇ ਧਰਨਾ ਸਮਾਪਤੀ

ss1

ਰੇਲਵੇ ਸੰਘਰਸ਼ ਕਮੇਟੀ 22 ਤਰੀਕ ਨੂੰ ਸ੍ਰੀ ਆਖੰਡ ਪਾਠ ਦੇ ਭੋਗ ਉਪਰੰਤ ਕਰਗੇ ਧਰਨਾ ਸਮਾਪਤੀ

ਮਲੋਟ, 7 ਮਈ (ਆਰਤੀ ਕਮਲ) : ਮਲੋਟ ਰੇਲਵੇ ਸਟੇਸ਼ਨ ਦੇ ਬਾਹਰ ਸ੍ਰੀ ਨਾਂਦੇੜ ਸਾਹਿਬ ਰੇਲ ਗੱਡੀ ਦੇ ਠਹਿਰਾਉ ਦੀ ਮੰਗ ਨੂੰ ਲੈ ਕੇ ਬੀਤੇ ਸਾਲ 13 ਅਪ੍ਰੈਲ 2015 ਤੋਂ ਲੈ ਕਾਂ ਸ਼ਾਂਤਮਈ ਧਰਨੇ ਤੇ ਬੈਠੀ ਰੇਲਵੇ ਸੰਘਰਸ਼ ਕਮੇਟੀ ਵੱਲੋਂ 22 ਤਰੀਕ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਰਨਾ ਸਮਾਪਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਰੇਲਵੇ ਸੰਘਰਸ਼ ਕਮੇਟੀ ਦੇ ਕਨਵੀਨਰ ਡ੍ਰਾ. ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਸੰਘਰਸ਼ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੀ ਮੰਗ ਤੇ ਬੀਤੇ ਸਾਲ 13 ਅਪ੍ਰੈਲ ਨੂੰ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਖੇ ਅਰਦਾਸ ਕੀਤੀ ਗਈ ਸੀ ਕਿ ਜਦ ਤੱਕ ਸ੍ਰੀ ਹਜੂਰ ਸਾਹਿਬ ਨੂੰ ਜਾਣ ਵਾਲੀ ਨਾਂਦੇੜ ਸਾਹਿਬ ਗੱਡੀ ਦਾ ਠਹਿਰਾਉ ਮਲੋਟ ਵਿਖੇ ਸ਼ੁਰੂ ਨਹੀ ਹੋ ਜਾਵੇਗਾ ਤਦ ਤਕ ਧਰਨਾ ਜਾਰੀ ਰੱਖਿਆ ਜਾਵੇਗਾ । ਡ੍ਰਾ. ਗਿੱਲ ਨੇ ਕਿਹਾ ਕਿ ਹੁਣ ਰੇਲਵੇ ਵੱਲੋਂ ਇਸ ਰੇਲ ਗੱਡੀ ਦਾ ਮਲੋਟ ਸਟੇਸ਼ਨ ਤੇ ਠਹਿਰਾਊ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਅਤੇ ਆਉਣ ਵਾਲੀ 20 ਮਈ ਨੂੰ ਇਹ ਰੇਲ ਗੱਡੀ ਪਹਿਲੀ ਵਾਰ ਮਲੋਟ ਸਟੇਸ਼ਨ ਤੇ ਰੁਕੇਗੀ ਜਿਸ ਮੌਕੇ ਫੁੱਲਾਂ ਨਾਲ ਗੱਡੀ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ।

ਉਹਨਾਂ ਕਿਹਾ ਕਿ ਰੇਲ ਗੱਡੀ ਦੇ ਠਹਿਰਾਉ ਦੀ ਮੰਗ ਪੂਰੀ ਹੋਣ ਤੇ ਅਕਾਲ ਪੁਰਖ ਦਾ ਸ਼ੁਕਰਾਣਾ ਕਰਨ ਲਈ 20 ਮਈ ਨੂੰ ਸਵੇਰੇ ਧਰਨਾ ਸਥੱਲ ਤੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 22 ਮਈ ਨੂੰ ਸ੍ਰੀ ਆਖੰਡ ਪਾਠ ਦੇ ਭੋਗ ਪਾ ਕੇ ਸ਼ੁਕਰਾਣੇ ਦੀ ਅਰਦਾਸ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਜਾਵੇਗਾ । ਡ੍ਰਾ. ਗਿੱਲ ਨੇ ਇਹ ਵੀ ਦੱਸਿਆ ਕਿ 20 ਤਰੀਕ ਨੂੰ ਰੇਲ ਗੱਡੀ ਦੇ ਸਵਾਗਤ ਦੀ ਰੂਪ ਰੇਖਾ ਉਲੀਕਣ ਲਈ ਅੱਜ 08 ਮਈ ਐਤਵਾਰ ਸ਼ਾਮ 4 ਵਜੇ ਇਲਾਕੇ ਦੀਆਂ ਸਮੂਹ ਧਾਰਮਿਕ, ਰਾਜਨੀਤਕ, ਸਮਾਜਿਕ ਅਤੇ ਵੱਖ ਵੱਖ ਯੂਨੀਅਨਾਂ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮੰਡੀ ਹਰਜੀ ਰਾਮ ਵਿਖੇ ਰੱਖੀ ਗਈ ਹੈ ਜਿਸ ਮੌਕੇ ਰੇਲ ਗੱਡੀ ਦੇ ਭਰਵੇਂ ਸਵਾਗਤ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ । ਇਸ ਮੌਕੇ ਮਾਸਟਰ ਦਰਸ਼ਨ ਲਾਲ ਕਾਂਸਲ, ਪ੍ਰਧਾਨ ਗੁਰਜੀਤ ਸਿੰਘ ਗਿੱਲ, ਕਾਬਲ ਸਿੰਘ, ਰੇਸ਼ਮ ਸਿੰਘ ਅਤੇ ਹਰਜੀਤ ਸਿੰਘ ਆਦਿ ਵੀ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *