ਚਿੱਟੇ ਦਿਨ ਜਾਨੋ ਮਾਰਨ ਦੀ ਧਮਕੀ ਦੇ ਕੇ ਔਰਤ ਦੇ ਗਹਿਣੇ ਲੁੱਟੇ

ss1

ਚਿੱਟੇ ਦਿਨ ਜਾਨੋ ਮਾਰਨ ਦੀ ਧਮਕੀ ਦੇ ਕੇ ਔਰਤ ਦੇ ਗਹਿਣੇ ਲੁੱਟੇ

ਮਲੋਟ, 7 ਮਈ (ਆਰਤੀ ਕਮਲ) : ਸ਼ਹਿਰ ਵਿਚ ਹੋ ਰਹੀਆਂ ਦਿਨ ਦਿਹਾੜੇ ਲੁੱਟ ਦੀਆਂ ਵਾਰਦਾਤਾਂ ਵਿਚ ਉਸ ਸਮੇਂ ਇੱਕ ਹੋਰ ਵਾਧਾ ਹੋ ਗਿਆ ਜਦੋਂ ਸਥਾਨਕ ਬਿਰਲਾ ਰੋਡ ਤੇ ਬਣੇ ਧਾਰਮਿਕ ਸਥਾਨ ਦੇ ਨਜ਼ਦੀਕ ਅੱਜ ਦੁਪਹਿਰ ਕਰੀਬ ਡੇਢ ਵਜੇ ਇੱਕ ਔਰਤ ਤੇ ਦੋ ਅਣਪਛਾਤੇ ਆਦਮੀ ਇੱਕ ਔਰਤ ਕੋਲੋਂ ਲੱਖਾਂ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨਾ ਦੇਵੀ ਰੱਸੇਵੱਟ ਜਦੋਂ ਬਿਰਲਾ ਰੋਡ ਤੇ ਦੁਪਹਿਰ ਨੂੰ ਜਾ ਰਹੀ ਸੀ ਤਾਂ ਧਾਰਮਿਕ ਸਥਾਨ ਨਜ਼ਦੀਕ ਦੋ ਵਿਅਕਤੀਆਂ ਅਤੇ ਇੱਕ ਔਰਤ ਵੱਲੋਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਉਪਰੰਤ ਉਸ ਦੇ ਕੰਨਾਂ ਵਿਚ ਪਾਈਆਂ ਦੋ ਵਾਲੀਆਂ,ਹੱਥਾ ਦੀਆਂ ਦੋ ਚੂੜੀਆਂ ਅਤੇ ਇੱਕ ਮੁੰਦਰੀ ਖੋਹ ਤੇ ਫ਼ਰਾਰ ਹੋ ਗਏ। ਜਿਸ ਦੀ ਕੀਮਤ ਕਰੀਬ ਸਵਾ ਲੱਖ ਦੱਸੀ ਜਾ ਰਹੀ ਹੈ। ਇਸ ਦੀ ਸੂਚਨਾ ਸਥਾਨਕ ਪੁਲਿਸ ਸਿਟੀ ਵਿਚ ਦੇ ਦਿੱਤੀ ਗਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *