ਕਸ਼ਮੀਰੀ ਸਿੱਖਾਂ ਦੀ ਮਦੱਦ ਲਈ ਅੱਗੇ ਆਵੇ ਕੇਂਦਰ-ਬਾਬਾ ਬਲਬੀਰ ਸਿੰਘ

ss1

ਕਸ਼ਮੀਰੀ ਸਿੱਖਾਂ ਦੀ ਮਦੱਦ ਲਈ ਅੱਗੇ ਆਵੇ ਕੇਂਦਰ-ਬਾਬਾ ਬਲਬੀਰ ਸਿੰਘ
ਬੁੱਢਾ ਦਲ ਮੁਖੀ ਨੇ ਕਸ਼ਮੀਰੀ ਸਿੱਖਾਂ ਦੀ ਹਰ ਤਰ੍ਹਾਂ ਦੀ ਮਦੱਦ ਕਰਨ ਦੀ ਕੀਤੀ ਪੇਸ਼ਕਸ਼

??????????
??????????

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਸਿੱਖਾਂ ਨੂੰ ਕਸ਼ਮੀਰ ਅੰਦਰ ਅਸੁਰੱਖਿਅਤ ਮਾਹੌਲ ਦੇ ਚਲਦਿਆਂ ਆਪਣੇ ਘਰ ਬਾਰ ਛੱਡਣ ਦੀ ਜਾਂ ਛੁਡਵਾਉਣ ਦੀ ਜੋ ਨੌਬਤ ਪੇਸ਼ ਆਉਣ ਦੀਆਂ ਖਬਰਾਂ ਮੀਡੀਆ ਵਿੱਚ ਆ ਰਹੀਆਂ ਹਨ ਉਸਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਨੂੰ ਕਸ਼ਮੀਰੀ ਸਿੱਖਾਂ ਦੀ ਮਦੱਦ ਲਈ ਅੱਗੇ ਆਉਣਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਅੱਜ ਬੁੱਢਾ ਦਲ ਦੇ ਮੁਖ ਅਸਥਾਨ ਗੁਰਦੁਆਰਾ ਦੇਗਸਰ ਬੇਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸਿੱਖ ਜਿਸ ਵੀ ਸੂਬੇ ਜਾਂ ਦੇਸ਼ ਵਿੱਚ ਗਏ ਹਨ ਉੱਥੋਂ ਦੇ ਵਿਕਾਸ ਅਤੇ ਖੁਸ਼ਹਾਲੀ ਵਿੱਚ ਉਨ੍ਹਾਂ ਨੇ ਬਣਦਾ ਯੋਗਦਾਨ ਪਾਇਆ ਹੈ। ਇਹੀ ਗੱਲ ਕਸ਼ਮੀਰ ਵਿੱਚ ਵੀ ਉਨ੍ਹਾਂ ਤੇ ਢੁਕਦੀ ਹੈ ਅਤੇ ਕਸ਼ਮੀਰ ਵਿੱਚ ਵਗੀਆਂ ਗਰਮ ਠੰਢੀਆਂ ਹਵਾਵਾਂ ਦੇ ਬਾਵਜੂਦ ਉਨ੍ਹਾਂ ਨੇ ਕਸ਼ਮੀਰ ਨੂੰ ਕਦੇ ਨਹੀਂ ਛੱਡਿਆ ਅਤੇ ਉੱਥੋਂ ਦੀ ਅਰਥ ਵਿਵਸਥਾ ਨੂੰ ਮਜਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਪ੍ਰੰਤੂ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਬੀਤੇ ਕੁਝ ਸਮੇਂ ਤੋਂ ਉੱਥੇ ਵਿਗੜੇ ਹਾਲਾਤ ਦੇ ਚਲਦਿਆਂ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਗੁਜਾਰਦਿਆਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਇਹ ਕੇਂਦਰ ਸਰਕਾਰ ਦਾ ਮੁਢਲਾ ਫਰਜ ਬਣਦਾ ਹੈ ਉਹ ਕਸ਼ਮੀਰ ਵਿਚ ਬਣਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ ਤੇ ਜੇਕਰ ਉਨ੍ਹਾਂ ਨੂੰ ਉੱਥੇ ਕਿਸੇ ਵੱਲੋਂ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਨਕੇਲ ਕਸਣੀ ਚਾਹੀਦੀ ਹੈ। ਬੁੱਢਾ ਦਲ ਮੁਖੀ ਨੇ ਇਸ ਮੌਕੇ ਸਿੱਖ ਧਾਰਮਿਕ ਆਗੂਆਂ ਨੂੰ ਪੇਸ਼ਕਸ ਕੀਤੀ ਕਿ ਜੇ ਕਸ਼ਮੀਰੀ ਸਿੱਖਾਂ ਦੀ ਮਦੱਦ ਲਈ ਕਿਸੇ ਕਿਸਮ ਦੀ ਵੀ ਸਹਾਇਤਾ ਦੀ ਲੋੜ ਹੋਵੇ ਤਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਹਰ ਮਦੱਦ ਮੁਹੱਈਆ ਕਰਵਾਉਣ ਲਈ ਤਿਆਰ ਹੈ।
ਇਸ ਮੌਕੇ ਬੁੱਢਾ ਦਲ ਮੁਖੀ ਨਾਲ ਬਾਬਾ ਅਰਜੁਨ ਦੇਵ ਸਿੰਘ ਸ਼ਿਵਜੀ ਮੁੱਖ ਸੇਵਾਦਾਰ ਗੁਰਦੁਆਰਾ ਬੇਰ ਸਾਹਿਬ, ਬਾਬਾ ਜੱਸਾ ਸਿੰਘ ਪੀ ਏ, ਭਾਈ ਮੇਜਰ ਸਿੰਘ ਮੁਖਤਿਆਰ ਏ ਆਮ, ਭਾਈ ਸਰਵਣ ਸਿੰਘ ਮਝੈਲ, ਭਾਈ ਸੁਖਮੰਦਰ ਸਿੰਘ ਮੋਰ, ਭਾਈ ਰਣਯੋਧ ਸਿੰਘ, ਭਾਈ ਹਰਪ੍ਰੀਤ ਸਿੰਘ ਤੇ ਭਾਈ ਪਿਆਰਾ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *