ਮੋਟਰ ਸਾਈਕਲ ਸਵਾਰ ਨੂੰ ਲੁਟੇਰਿਆਂ ਨੇ ਲੁੱਟਿਆ, ਖੋਹੀ ਨਕਦੀ ਤੇ ਮੋਬਾਈਲ

ss1

ਮੋਟਰ ਸਾਈਕਲ ਸਵਾਰ ਨੂੰ ਲੁਟੇਰਿਆਂ ਨੇ ਲੁੱਟਿਆ, ਖੋਹੀ ਨਕਦੀ ਤੇ ਮੋਬਾਈਲ

ਤਲਵੰਡੀ ਸਾਬੋ, 7 ਮਈ (ਗੁਰਜੰਟ ਸਿੰਘ ਨਥੇਹਾ)- ਭਾਵੇਂ ਕਿ ਪੰਜਾਬ ਅੰਦਰ ਪੁਲਿਸ ਮਹਿਕਮੇ ਵੱਲੋਂ ਹਰ ਰੋਜ਼ ਕ੍ਰਾਈਮ ਨੂੰ ਰੋਕਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਲੋਕਾਂ ਦਾ ਸਹਿਯੋਗ ਮੰਗਿਆ ਜਾ ਰਿਹਾ ਹੈ ਪਰ ਲੁਟੇਰਿਆਂ ਦੇ ਹੌਂਸਲੇ ਅਜੇ ਵੀ ਬੁਲੰਦ ਜਾਪਦੇ ਹਨ। ਇਸੇ ਘਟਨਾਕ੍ਰਮ ਤਹਿਤ ਅੱਜ ਤਲਵੰਡੀ ਸਾਬੋ-ਰੋੜੀ ਰੋਡ ‘ਤੇ ਇੱਕ ਵਿਅਕਤੀ ਨੂੰ ਉਸ ਵੇਲੇ ਅਣਪਛਾਤੇ ਲੁਟੇਰਿਆਂ ਨੇ ਲੁੱਟ ਲਿਆ ਜਦੋਂ ਉਹ ਆਪਣੇ ਮੋਟਰ ਸਾਈਕਲ ‘ਤੇ ਪਿੰਡ ਨੂੰ ਜਾ ਰਿਹਾ ਸੀ।
ਆਪਣੇ ਨਾਲ ਹੋਈ ਲੁੱਟ ਸੰਬੰਧੀ ਘਟਨਾ ਬਾਰੇ ਪਿੰਡ ਨਥੇਹਾ ਦੇ ਗੁਰਮੀਤ ਸਿੰਘ ਪੁਤੱਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਅੱਜ ਦਿਨ ਦੇ ਲਗਭਗ ੧:੩੦ ਵਜੇ ਤਲਵੰਡੀ ਸਾਬੋ ਬੈਂਕ ਵਿੱਚੋਂ ਆਪਣੇ ਚੈੱਕ ਦੀ ਪੇਮੈਂਟ ਸੰਬੰਧੀ ਪਤਾ ਕਰਕੇ ਬਾਹਰ ਨਿਕਲ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਇੱਕ ਕਾਰ ਉਹਨਾਂ ਦੇ ਪਿੱਛੇ ਲੱਗ ਗਈ ਜਿਉਂ ਹੀ ਉਹ ਜਗਾ ਰਾਮ ਤੀਰਥ ਦਾ ਬੱਸ ਅੱਡਾ ਲੰਘ ਕੇ ਜੰਬਰ ਬਸਤੀ ਦੇ ਰਜਵਾਹੇ ਕੋਲ ਗਿਆ ਤਾਂ ਪਿੱਛਾ ਕਰ ਰਹੀ ਅਣਪਛਾਤੀ ਕਾਰ ‘ਚ ਸਵਾਰ ਲੁਟੇਰਿਆਂ ਨੇ ਕਾਰ ਨੂੰ ਘੇਰ ਲਿਆ। ਪੀੜਿਤ ਦੇ ਦੱਸਣ ਮੁਤਾਬਿਕ ਲੁਟੇਰਿਆਂ ਨੇ ਉਸ ਕੋਲ 7੦੦੦ ਰੁਪਏ ਨਗਦ ਅਤੇ ਉਸਦਾ ਮੋਬਾਈਲ ਖੋਹ ਕੇ ਲੈ ਗਏ। ਉਸਦਾ ਵਿਰੋਧ ਕਰਨ ‘ਤੇ ਲੁਟੇਰਿਆਂ ਨੇ ਕੁੱਟ ਮਾਰ ਕਰਨ ਦੀ ਧਮਕੀ ਵੀ ਦਿੱਤੀ। ਉਸਦੇ ਦੱਸਿਆ ਕਿ ਉਹਨਾਂ ਕੋਲ ਜੋ ਕਾਰ ਸੀ ਉਸਦੀ ਨੰਬਰ ਪਲੇਟ ਮਿੱਟੀ ਨਾਲ ਢੱਕੀ ਹੋਈ ਸੀ ਜਿਸ ਕਰਕੇ ਉਹ ਨੰਬਰ ਨੋਟ ਨਹੀਂ ਕਕਰ ਸਕਿਆ।
ਦੂਜੇ ਪਾਸੇ ਭਾਵੇਂ ਕਿ ਪੀੜਿਤ ਵਿਅਕਤੀ ਨੇ ਪੁਲਿਸ ਚੌਂਕੀ (ਨਾਕਾ) ਸੀਂਗੋ ਮੰਡੀ ਵਿਖੇ ਰਿਪੋਰਟ ਦਰਜ਼ ਕਰਵਾ ਦਿੱਤੀ ਹੈ ਪਰ ਜਦੋਂ ਇਸ ਮਾਮਲੇ ਸੰਬੰਧੀ ਚੌਂਕੀ ਇੰਚਾਰਜ ਨਾਲ਼ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਖੇਤਰ (ਜੰਬਰ ਬਸਤੀ) ਤਲਵੰਡੀ ਸਾਬੋ ਦੀ ਹਦੂਦ ‘ਚ ਪੈਂਦਾ ਹੈ ਪੀੜਿਤ ਤਲਵੰਡੀ ਸਾਬੋ ਰਿਪੋਰਟ ਦਰਜ ਕਰਵਾਏ।

print
Share Button
Print Friendly, PDF & Email

Leave a Reply

Your email address will not be published. Required fields are marked *