ਭਾਰਤ ਦੇ ਮੁੱਕੇਬਾਜ ਮਨੋਜ ਕੁਮਾਰ ਦੀ ਸ਼ਾਨਦਾਰ ਜਿੱਤ

ss1

ਭਾਰਤ ਦੇ ਮੁੱਕੇਬਾਜ ਮਨੋਜ ਕੁਮਾਰ ਦੀ ਸ਼ਾਨਦਾਰ ਜਿੱਤ

11-7 (2)
ਰੀਓ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਹੋ ਰਹੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਦੇਸ਼ ਵਾਸੀਆਂ ਲਈ ਇਕ ਆਸ ਦੀ ਕਿਰਨ ਜਾਗੀ ਹੈ। ਭਾਰਤ ਦੇ ਸਟਾਰ ਮੁੱਕੇਬਾਜ ਮਨੋਜ ਕੁਮਾਰ ਨੇ ਪੁਰਸ਼ ਵਰਗ 64 ਕਿਲੋਗ੍ਰਾਮ ਵਿੱਚ ਆਪਣੀ ਜਿੱਤ ਦਰਜ ਕੀਤੀ। ਇਸ ਸ਼ਾਨਦਾਬ ਮੁਕਾਬਲੇ ਵਿੱਚ 2-1 ਨਾਲ ਹਰਾ ਕੇ ਅਗਲੇ ਰਾਊਂਡ ਲਈ ਕੁਆਲੀਫਾਈ ਕੀਤਾ। ਮਨੋਜ ਕੁਮਾਰ ਦਾ ਅਗਲਾ ਮੁਕਾਬਲਾ 14 ਅਗਸਤ ਨੂੰ ਹੋਵੇਗਾ। ਦੁਨੀਆ ਦੀ ਰੋਮਾਂਚਕ ਖੇਡ ਸਾਈਕਲਿੰਗ ਦੇ ਪੁਰਸ਼ ਵਰਗ ਟਾਈਮ ਟ੍ਰਾਈਲ ਈਵੈਂਟ ਵਿੱਚ ਫੈਬੀਨ ਕੈਂਨਸਲੇਰਾ ਨੇ 100 ਕਿਲੋਮੀਟਰ ਦੀ ਰੇਸ 1 ਘੰਟਾ 12 ਮਿੰਟ 12 ਸੈਕੰਡ ਦਾ ਸਮਾਂ ਲੈ ਕੇ ਸੋਨ ਤਗ਼ਮਾ ਜਿੱਤਿਆ। ਟੋਮ ਡੁਮੋਲਿਨ ਨੇ ਸਿਲਵਰ ਮੈਡਲ ਤੇ ਕ੍ਰਿਸ ਫਰੂਮੇ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਟਾਈਮ ਟ੍ਰਾਈਲ ਇਵੈਂਟ ਵਿੱਚ ਹਰ ਇਕ ਸਾਈਕਲਿਸਟ ਨੂੰ ਡੇਢ ਮਿੰਟ ਦੇ ਫ਼ਰਕ ਨਾਲ ਭੇਜਿਆ। ਬਹੁਤ ਸਾਰੇ ਸਾਈਕਲਿਸਟਾਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸ਼ੂਟਿੰਗ ਵਿੱਚ 50 ਮੀਟਰ ਪੀਸਟਲ ਈਵੈਂਟ ਵਿੱਚ ਸ਼ੂਟਰ ਜੀਨ ਜੋਗੋਹ ਨੇ 193.7 ਅੰਕ ਹਾਸਿਲ ਕਰ ਸੋਨ ਤਗ਼ਮਾ ਜਿੱਤਿਆ। ਹੌਂਗ ਜ਼ੌਗ ਨੇ 191.3 ਅੰਕ ਹਾਸਿਲ ਕਰ ਸਿਲਵਰ ਮੈਡਲ ਤੇ ਕਿਮਸੋਂਗ ਨੇ 172.8 ਅੰਕ ਲੈ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਤੀਰਅੰਦਾਜੀ ਵਿੱਚ ਭਾਰਤ ਦੀ ਸਟਾਰ ਖਿਡਾਰਨ ਬੋਬਾਇਲਾ ਦੇਵੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਗਲੇ ਰਾਊਂਡ ਲਈ ਆਪਣੀ ਜਗ੍ਹਾ ਪੱਕੀ ਕੀਤੀ। ਉਸ ਨੇ ਆਸਟਰੇਲੀਆ ਦੇ ਤੀਰ ਅੰਦਾਜ ਬਾਲਦਾਊਫ ਲਾਰੈਂਸ ਨੂੰ ਹਰਾਇਆ। ਅੱਜ ਵੀ ਭਾਰਤੀ ਮਹਿਲਾ ਹਾਕੀ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਤੇ ਭਾਰਤ ਆਸਟਰੇਲੀਆ ਹੱਥੋਂ 1-6 ਨਾਲ ਹਾਰ ਗਿਆ। ਜੂਡੋ ਦੇ ਖਿਡਾਰੀ ਅਵਤਾਰ ਸਿੰਘ ਵੀ ਆਪਣਾ ਪ੍ਰਦਰਸ਼ਨ ਨੂੰ ਜੇਤੂ ਵਿੱਚ ਨਾ ਬਦਲ ਸਕੇ ਤੇ ਪਹਿਲੇ ਰਾਊਂਡ ਵਿੱਚ ਹੀ ਬਾਹਰ ਹੋ ਗਏ ਤੇ ਅਵਤਾਰ ਸਿੰਘ ਨੂੰ ਪਹਿਲੇ ਰਾਊਂਡ ਵਿੱਚ ਹੀ 2-1 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਭਾਰਤੋਲਕ ਵਿੱਚ 77 ਕਿਲੋਗ੍ਰਾਮ ਭਾਰ ਵਰਗ ਵਿੱਚ ਸਤੀਸ਼ ਕੁਮਾਰ ਐਲਿਮੀਨੇਸ਼ਨ ਰਾਊਂਡ `ਚੋਂ ਹੀ ਬਾਹਰ ਹੋ ਗਏ। ਸਤੀਸ਼ ਕੁਮਾਰ 329 ਕਿਲੋਗ੍ਰਾਮ ਦੇ ਨੇੜੇ ਵੀ ਨਾ ਪਹੁੰਚ ਸਕਿਆ ਤੇ ਚੌਥੇ ਸਥਾਨ `ਤੇ ਰਿਹਾ। ਸਾਈਕਲਿੰਗ ਦੇ ਦੂਜੇ ਈਵੈਂਟ ਟਾਈਮ ਟ੍ਰਾਈਲ ਮਹਿਲਾ ਵਰਗ ਵਿੱਚ ਅਮਰੀਕਾ ਦੀ ਸਾਈਕਲਿਸਟ ਕ੍ਰਿਸਟੀਨ ਆਰਮਸਟ੍ਰਾਂਗ ਨੇ 44 ਮਿੰਟ 26 ਸੈਕੰਡ ਦਾ ਸੋਨ ਤਗ਼ਮਾ ਆਪਣੇ ਨਾਮ ਕੀਤਾ। ਰੂਸ ਦੀ ਸਾਈਕਲਿਸਟ ਓਲਗਾ ਜ਼ਾਬਲੀਨਸਕਾਏ ਨੇ 44 ਮਿੰਟ 31 ਸੈਕੰਡ ਦਾ ਸਮਾਂ ਲੈ ਕੇ ਸਿਲਵਰ ਮੈਡਲ ਤੇ ਨੀਦਰਲੈਂਡ ਦੀ ਸਾਈਕਲਿਸਟ ਅੰਨਾ ਵੈਨ ਨੇ 44 ਮਿੰਟ 37 ਸੈਕੰਡ ਦਾ ਸਮਾਂ ਲੈ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਰੋਮਾਂਚਿਕ ਈਵੈਂਟ ਵਿੱਚ ਆਖੀਰਲੇ ਸਮਾਂ ਤੱਕ ਇਹ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਕੌਣ ਜਿੱਤੇਗਾ=;ਵਸ
ਤੈਰਾਕੀ ਔਰਤ ਵਰਗ 100 ਮੀਟਰ ਵਿੱਚ ਕੈਟੇ ਕੌਮਬੈਲ ਨੇ 52.78 ਦਾ ਸਮਾਂ ਲੈ ਕੇ ਕੁਆਲੀਫਾਈ ਰਾਊਂਡ ਵਿੱਚ ਆਪਣੀ ਥਾਂ ਪੱਕੀ ਕੀਤੀ ਤੇ ਨਾਲ ਹੀ ਓਲਪਿੰਕ ਰਿਕਾਰਡ ਦੀ ਵੀ ਬਰਾਬਰੀ ਕੀਤੀ। ਭਾਰਤ ਦੇ ਮਿਲੇ ਜੁਲੇ ਨਤੀਜਿਆਂ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਬਾਕਸਿੰਗ, ਅਥਲੈਟਿਕ, ਹਾਕੀ ਪੁਰਸ਼ ਆਦਿ ਖੇਡਾਂ ਵਿੱਚ ਭਾਰਤ ਨੂੰ ਤਗ਼ਮੇ ਮਿਲ ਸਕਦੇ ਹਨ ਕਿਉਂਕਿ ਅਜੇ ਤੱਕ ਭਾਰਤ ਨੇ 31ਵੇਂ ਓਲਪਿੰਕ ਖੇਡਾਂ ਪੰਜਵੇਂ ਦਿਨ ਤੱਕ ਆਪਣਾ ਖ਼ਾਤਾ ਵੀ ਨਹੀਂ ਖੋਲ੍ਹਿਆ।

ਓਲੰਪਿਕ ਤੇ ਵਰਲਡ ਰਿਕਾਰਡ
ਵੇਟਲਿਫਟਿੰਗ : ਚੰਨਲਿਊ (77 ਕਿਲੋਗ੍ਰਾਮ) ਪੁਰਸ਼
ਤੈਰਾਕੀ : (100 ਮੀਟਰ) ਔਰਤਾਂ -ਬਟਰਫਲਾਈ
ਕੈਟੇ ਕੌਮਬੈਲ
ਸ਼ੂਟਿੰਗ : ਝੰਗ ਜਿੰਗਜਿੰਗ

ਖੇਡਾਂ ਦੀ ਸਮਾਂ ਸਾਰਣੀ
ਬੈਡਮਿੰਟਨ: ਔਰਤਾਂ
ਸ਼ਾਮ : 5.30 ਵਜੇ
ਹਾਕੀ : ਪੁਰਸ਼
ਸ਼ਾਮ : 9.00 ਵਜੇ
ਅਥਲੈਟਿਕਸ : ਪੁਰਸ਼ (20 ਕਿਲੋਮੀਟਰ) ਵਾਕ
ਰਾਤ : 11.00 ਵਜੇ

 

ਤਗ਼ਮਿਆਂ ਦੀ ਸੂਚੀ
ਮੁਲਕ : ਸੋਨਾ ਚਾਂਦੀ ਤਾਂਬਾ (ਕੁਲ ਤਗ਼ਮੇ)
ਅਮਰੀਕਾ : 11 11 10 (32)
ਚੀਨ : 10 5 8 (23)
ਜਾਪਾਨ : 6 1 11 (18)
ਅਸਟ੍ਰੇਲੀਆ : 5 2 5 (12)
ਹੰਗਰੀ : 5 1 1 (7)
ਭਾਰਤ : 0 0 0 (0)

 

 

000ਖਿਡਾਰੀ ਖੇਡ ਮੈਦਾਨ ਤੋਂ

ਜਗਦੀਪ ਸਿੰਘ ਕਾਹਲੋਂ

  ਅੰਤਰਰਾਸ਼ਟਰੀ ਸਾਇਕਲਿਸਟ

     ਮੋਬਾ: 918288847042       

print
Share Button
Print Friendly, PDF & Email

Leave a Reply

Your email address will not be published. Required fields are marked *