ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਲੁਧਿਆਣਾ ਵਿਖੇ ਦਾਖਲੇ ਸ਼ੁਰੂ

ss1

ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਲੁਧਿਆਣਾ ਵਿਖੇ ਦਾਖਲੇ ਸ਼ੁਰੂ

ਲੁਧਿਆਣਾ (ਪ੍ਰੀਤੀ ਸ਼ਰਮਾ) ਲੈਫ. ਕਰਨਲ (ਰਿਟਾ.) ਜਸਬੀਰ ਸਿੰਘ ਬੋਪਾਰਾਏ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੁਧਿਆਣਾ ਨੇ ਦੱਸਿਆ ਕਿ ਅੱਜ ਦਾ ਯੁੱਗ ਕੰਪਿਉਟਰ ਯੁੱਗ ਹੋਣ ਕਰਕੇ ਕੰਪਿਉਟਰ ਸਿੱਖਿਆ ਜ਼ਰੂਰੀ ਹੋ ਗਈ ਹੈ। ਜ਼ਿਲ੍ਹਾ ਲੁਧਿਆਣਾ ਅਤੇ ਨੇੜੇ ਦੇ ਜ਼ਿਲ੍ਹਿਆਂ ਦੇ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਅਤੇ ਹੋਰ ਸਿਖਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਕਰਦੇ ਹੋਏ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਲੁਧਿਆਣਾ ਵਿਖੇ ਸੈਨਿਕ ਵੋਕੇਸ਼ਨਲ ਸੈਂਟਰ ਵਿੱਚ ਕਈ ਕੋਰਸਾਂ ਲਈ ਦਾਖਲੇ ਸ਼ੁਰੂ ਹੋ ਗਏ ਹਨ। ਜਿਨ੍ਹਾਂ ਵਿੱਚ ਤਿੰਨ ਮਹੀਨੇ ਦੇ ਬੇਸਿਕ ਕੰਪਿਊਟਰ ਕੋਰਸ, ਪ੍ਰੋਗਰਾਮ ਇੰਨ ਸੀ, ਪ੍ਰੋਗਰਾਮ ਇੰਨ ਸੀ ਪਲੱਸ ਪਲੱਸ, ਪ੍ਰੋਗਰਾਮ ਇੰਨ ਜਾਵਾ ਕੋਰ ਪਲੱਸ ਅਤੇ ਐਡਵਰਟਾਈਜ਼ਮੈਂਟ ਜਦਕਿ 4 ਮਹੀਨੇ ਦਾ ਐੱਚ. ਟੀ. ਐੱਮ. ਐੱਲ. ਐਂਡ ਵੈੱਬ ਡੀਜ਼ਾਈਨਿੰਗ ਦੇ ਕੋਰਸ ਕਰਵਾਏ ਜਾਣਗੇ। ਸਾਬਕਾ ਸੈਨਿਕਾਂ ਦੇ ਬੱਚਿਆਂ ਤੋਂ ਪ੍ਰਬੰਧਕੀ ਖਰਚਿਆਂ ਤੋ ਇਲਾਵਾ ਕੋਈ ਫੀਸ ਨਹੀਂ ਲਈ ਜਾਵੇਗੀ। ਜਨਰਲ ਕੈਟਾਗਰੀ ਦੇ ਬੱਚਿਆਂ ਤੋਂ ਵੀ ਦੂਸਰੀਆਂ ਸੰਸਥਾਵਾਂ ਦੇ ਮੁਕਾਬਲੇ ਬਹੁਤ ਘੱਟ ਫੀਸਾਂ ਲਈਆਂ ਜਾਣਗੀਆਂ। ਕੋਰਸਾਂ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ (ਨੇੜੇ ਘੰਟਾ ਘਰ/ਪੁਰਾਣੀ ਕਚਿਹਰੀ ਰੋਡ), ਲੁਧਿਆਣਾ ਵਿਖੇ ਮਿਤੀ 14 ਸਤੰਬਰ, 2016 ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਵਿਦਿਆਰਥੀ ਵਧੇਰੇ ਜਾਣਕਾਰੀ ਲਈ ਫੋਨ ਨੰਬਰ 85912-66997 ’ਤੇ ਵੀ ਸੰਪਰਕ ਕਰ ਸਕਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *