ਮੋਟਰ ਸਾਈਕਲ ਸਵਾਰ ਵਿਅਕਤੀ ਵਿੱਚ ਅਵਾਰਾ ਪਸ਼ੂ ਵੱਜਣ ਨਾਲ ਹੋਈ ਮੋਤ

ss1

ਮੋਟਰ ਸਾਈਕਲ ਸਵਾਰ ਵਿਅਕਤੀ ਵਿੱਚ ਅਵਾਰਾ ਪਸ਼ੂ ਵੱਜਣ ਨਾਲ ਹੋਈ ਮੋਤ

ਗੁਰਜੰਟ ਸਿੰਘ ਨਥੇਹਾ, 7 ਮਈ (ਗੁਰਜੰਟ ਸਿੰਘ ਨਥੇਹਾ)- ਮੰਡੀ ਦੇ ਨੇੜਲੇ ਪਿੰਡ ਜਗਾ ਰਾਮ ਤੀਰਥ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੋੜ ਗਈ ਜਦੋਂ ਇੱਕ ਵਿਅਕਤੀ ਦੀ ਐਕਸੀਡੈਂਟ ਨਾਲ ਮੋਤ ਹੋਣ ਦਾ ਪਤਾ ਲੱਗਿਆ। ਪ੍ਰਾਪਤ ਜਾਣਕਾਰੀ ਆਨੁਸਾਰ ਪ੍ਰੀਤਮ ਸਿੰਘ ਪੁੱਤਰ ਅਨੋਖ ਸਿੰਘ ਉਮਰ ੩੮ ਸਾਲ ਜੋ ਕਿ ਕੱਲ੍ਹ ਸ਼ਾਮ ਦੇ ਅੱਠ ਵਜੇ ਦੇ ਕਰੀਬ ਆਪਣੇ ਖੇਤ ਵਿੱਚ ਪਾਣੀ ਲਾ ਕੇ ਮੋਟਰ ਸਾਈਕਲ ਤੇ ਆਪਣੇ ਘਰ ਵਾਪਸ ਆ ਰਿਹਾ ਸੀ, ਰਸਤੇ ਵਿੱਚ ਉਸ ਦੇ ਮੋਟਰ ਸਾਈਕਲ ਵਿੱਚ ਅਵਾਰਾ ਪਸ਼ੂ ਦੇ ਆ ਕੇ ਵੱਜਣ ਨਾਲ ਗਊ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਪ੍ਰੀਤਮ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਪਿੰਡ ਵਾਸੀਆਂ ਨੇ ਸਹਾਰਾ ਵੈਨ ਰਾਹੀਂ ਬਠਿੰਡਾ ਦੇ ਮੈਕਸ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਕੁੱਝ ਸਮੇਂ ਬਆਦ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਤਿੰਨ ਛੋਟੇ-ਛੋਟੇ ਬੱਚੇ ਤੇ ਆਪਣੀ ਧਰਮ ਪਤਨੀ ਨੂੰ ਰੋਂਦੇ ਕੁਰਲਾਉਂਦੇ ਹੋਏ ਪਿੱਛੇ ਛੱਡ ਗਿਆ। ਇਸ ਘਟਨਾ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *