ss1

ਢੀਡਸਾ ਵਲੋ ਸੰਗਤ ਦਰਸਨ ਦੋਰਾਨ ਪਿੰਡ ਡੂਡੀਆ ਨੂੰ ਵਿਕਾਸ ਕਾਰਜਾ ਲਈ 70 ਲੱਖ ਦੀ ਗਰਾਟ

7-13
ਮੂਨਕ 5 ਮਈ (ਕੁਲਵੰਤ ਦੇਹਲਾ ) ਵਿੱਤ ਮੰਤਰੀ ਪੰਜਾਬ ਸ:ਪਰਮਿੰਦਰ ਸਿੰਘ ਢੀਡਸਾ ਨੇ ਨਜਦੀਕੀ ਪਿੰਡ ਡੂਡੀਆ ਵਿਖੇ ਸੰਗਤ ਦਰਸਨ ਦੋਰਾਨ ਪਿੰਡ ਦੇ ਵਿਕਾਸ ਕਾਰਜਾ ਲਈ 70 ਲੱਖ ਦੇ ਕਰੀਬ ਗਰਾਟ ਦੇਣ ਦਾ ਅਲੈਾਨ ਕੀਤਾ ਤੇ 20 ਲੱਖ ਰੁਪਏ ਦਾ ਚੈਕ ਗ੍ਰਾਮ ਪੰਚਾਇਤ ਨੂੰ ਦਿਂਤਾ। ਇਸ ਮੋਕੇ ਉਨ੍ਹਾ ਪਿੰਡ ਵਾਸੀਆ ਦੀਆ ਮੁਸਕਲਾ ਸੁਣੀਆ ਅਤੇ ਕਈ ਮੁਸਕਲਾ ਦਾ ਮੋਕੇ ਤੇ ਨਿਪਟਾਰਾ ਕੀਤਾ। ਇਸ ਮੋਕੇ ਸ:ਢੀਡਸਾ ਨੇ ਆਪਣੇ ਸੰਬੋਧਨ ਸਮੇ ਕਿਹਾ ਕਿ ਪੰਚਾਇਤਾ ਨੂੰ ਵਿਕਾਸ ਕਾਰਜਾ ਲਈ ਕਿਸੇ ਕਿਸਮ ਦੀ ਪੈਸੇ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ। ਜਿੰਨੇ ਪੈਸੇ ਆ ਰਹੇ ਹਨ ਇਹ ਸਹੀ ਤਰੀਕੇ ਨਾਲ ਖਰਚ ਕਰਕੇ ਹੋਰ ਵੀ ਗਰਾਟ ਲੈ ਸਕਦੇ ਹਨ। ਉਨ੍ਹਾ ਕਿਹਾ ਕਿ ਹਲਕਾ ਲਹਿਰਾ ਦੀ ਵਿਕਾਸ ਕਾਰਜਾ ਨਾਲ ਨੁਹਾਰ ਬਦਲ ਦਿੱਤੀ ਜਾਵੇਗੀ। ਇਸ ਤੋ ਇਲਾਵਾ ਭੁਟਾਲ ਕਲਾ ,ਸੂਰਜਣਭੈਣੀ ,ਭੂੰਦੜ ਭੈਣੀ ਵੀ ਢੀਡਸਾ ਵਲੋ ਸੰਗਤ ਦਰਸਨ ਕੀਤਾ ਗਿਆ ਇਸੇ ਮੋਕੇ ਉਨ੍ਹਾਂ ਨਾਲ ਰਾਮਪਾਲ ਸਿੰਘ ਬਹਿਣੀਵਾਲ ਮੈਬਰ ਤੇ ਅੰਤਰਿਕ ਕੇਮਟੀ ,ਗੋਬਿੰਦ ਸਿੰਘ ਕਾਝਲਾ ,ਵਰਿੰਦਰ ਗੋਇਲ ,ਪ੍ਰੀਤਮਹਿੰਦਰ ਸਿੰਘ ਭਾਈ ਕੀ ਪਸੋਰ, ਛੱਜੂ ਸਿੰਘ ਸੰਮਤੀ ,ਚਮਕੋਰ ਸਿੰਘ ਬਾਦਲਗੜ, ਮਲਕੀਤ ਸਿੰਘ ਡੂਡੀਆ , ਸਰਪੰਚ ਬਲਦੇਵ ਸਿੰਘ ਡੂਡੀਆ ,ਵਰਿੰਦਰ ਪਾਲ ਟੀਟੂ,ਸਰਪੰਚ ਬਲਦੇਵ ਸਿੰਘ ਡੂਡੀਆ ਜੋਰਾ ਸਿੰਘ ,ਦਰਬਾਰਾ ਸਿੰਘ ਸਰਪੰਚ ਕੜੈਲ ਜਸਪਾਲ ਦੇਹਲਾ ,ਜਸਵੰਤ ਦੇਹਲਾ ,ਮੰਗਤ ਸਰਮਾ,ਰਾਮਪਾਲ ਸੁਰਜਨਭੈਣੀ ,ਵਾਸੂਦੇਵ ਠੇਕਾਦਾਰ,ਸਰਪੰਚ ਬੂਟਾ ਸਿੰਘ ਬਾਦਲਗੜ੍ਹ ,ਆਦਿ ਤੋ ਇਲਵਾ ਭਾਰੀ ਗਿਣਤੀ ਚ ਪਿੰਡ ਵਾਸੀ ਮਜੋੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *