ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਮਲੋਟ ਫੂਕੀ ਗਈ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ

ss1

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਮਲੋਟ ਫੂਕੀ ਗਈ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ
13 ਅਗਸਤ ਨੂੰ ਲੁਧਿਆਣੇ ਵਿਖੇ ਰੈਲੀ ਤੇ ਰੋਸ ਮੁਜ਼ਾਹਰੇ ਦਾ ਐਲਾਨ

10-45 (2)

ਮਲੋਟ, 10 ਅਗਸਤ (ਆਰਤੀ ਕਮਲ) : ਪੰਜਾਬ ਸਰਕਾਰ ਦੇ ਟਾਲਾ-ਵੱਟੂ ਰਵੱਈਏ ਤੋਂ ਅੱਕੇ ਵੱਖ-ਵੱਖ ਵਿਭਾਗਾਂ ਦੇ ਕੱਚੇ ਅਤੇ ਆਰਜੀ ਮੁਲਾਜ਼ਮਾਂ ਵੱਲੋਂ ਰੈਗੂਲਰ ਹੋਣ ਵਾਸਤੇ ਸੰਘਰਸ਼ ਲਈ ਜਿਲ੍ਹਾ ਪੱਧਰ ਤੇ ਸਾਂਝਾ ਮੰਚ ਉਸਾਰਨ ਹਿੱਤ ਅੱਜ ਇੱਕ ਅਹਿਮ ਸਾਂਝੀ ਮੀਟਿੰਗ ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਦੇ ਮੁਕੇਸ਼ ਲੰਬੀ, ਨਿਤਿਨ ਵਿਰਕ ਖੇੜਾ, ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਦੇ ਸੁਨੀਲ ਯਾਦਵ, ਰਮੇਸ਼ ਸਰਾਵਾਂ ਅਤੇ 5178 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੇ ਅਮਰ ਵਰਮਾ, ਦੀਪਕ ਕੁਮਾਰ ਦੀ ਅਗਵਾਈ ਵਿਚ ਮਲੋਟ ਵਿਖੇ ਹੋਈ। ਇਸ ਮੀਟਿੰਗ ਵਿੱਚ ਬਰਾਬਰਤਾ ਦੇ ਅਧਾਰ ਤੇ ਕੰਟਰੈਕਟ, ਪ੍ਰੋਜੈਕਟ, ਸੁਸਾਇਟੀਆਂ, ਇਨਲਿਸਟਮੈਂਟ, ਠੇਕੇਦਾਰੀ ਅਤੇ ਪੰਚਾਇਤੀ ਸਿਸਟਮ ਆਦਿ ਅਧੀਨ ਭਰਤੀ ਕੀਤੇ ਮੁਲਾਜ਼ਮਾਂ ਨੂੰ ਇੱਕ ਮੰਚ ‘ਤੇ ਇਕੱਠੇ ਕਰਕੇ ਵੱਖ-ਵੱਖ ਵਿਭਾਗਾਂ ਵਿੱਚ ਰੈਗੂਲਰ/ਸ਼ਿਫਟ ਕਰਨ ਦੀ ਮੰਗ ਨੂੰ ਲੈ ਕੇ ਸਾਂਝਾ ਸੰਘਰਸ਼ ਕਰਨ ਲਈ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਗਾਂਧੀ ਚੌਂਕ ਤੱਕ ਰੋਸ ਮਾਰਚ ਕੱਢ ਕੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਕੰਟਰੈਕਟ, ਸੁਸਾਇਟੀਆਂ ਅਤੇ ਹੋਰ ਕਈ ਅਦਾਰਿਆਂ ਹੇਠ ਕੰਮ ਕਰਦੇ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਵਲੋਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪੂਰੀਆਂ ਕਰਨ ਬਦਲੇ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਵਿਭਾਗ ਵਿਚ ਪੱਕੇ ਕਰਨ ਦਾ ਲਾਰਾ, ਵਿਦਿਆਰਥੀਆਂ ਨੂੰ ਲੈਪਟੋਪ ਦੇਣ ਦਾ ਲਾਰਾ, ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦਾ ਲਾਰਾ ਆਦਿ ਲਾਰਿਆਂ ਰਾਂਹੀ ਗੁੰਮਰਾਹ ਕੀਤਾ ਜਾ ਰਿਹਾ ਹੈ। ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਵਿਚ ਆਰਜ਼ੀ ਤੌਰ ‘ਤੇ ਨਿਯੁਕਤ ਕੀਤੇ ਅਧਿਆਪਕਾਂ/ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਕੋਈ ਨੀਤੀ ਨਹੀਂ ਬਣਾਈ ਗਈ। ਉਹਨਾਂ ਐਲਾਨ ਕੀਤਾ ਕਿ ਸਮੂਹ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਲਈ ਵੱਖੋ-ਵੱਖਰੇ ਜੂਝ ਰਹੇ ਸਨ, ਪਰ ਹੁਣ ਇਕ ਮੰਚ ਤੇ ਆ ਕੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਡਟਣ ਦੇ ਫੈਸਲੇ ਤਹਿਤ ਲੁਧਿਆਣਾ ਵਿਖੇ 13 ਅਗਸਤ ਨੂੰ ਰੋਸ ਰੈਲੀ ਤੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਸਰਕਾਰ ਨੇ ੳੇੁਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਸ ਦਾ ਖਮਿਆਜਾ ਵਿਧਾਨ ਸਭਾ ਚੋਣਾ ਵਿਚ ਸਰਕਾਰ ਨੂੰ ਭੁਗਤਣਾ ਪਵੇਗਾ। ਇਸ ਮੌਕੇ ਸ਼ੇਖਰ, ਵਿਕਰਮ, ਔਕਾਰਰਾਮ, ਸੰਜੀਵ, ਵਿਨੌਦ, ਦੀਪਿਕਾ, ਮੀਨਾ, ਅਨੁਰਾਗ, ਰੇਖਾ, ਸੁਨੀਤਾ, ਰੀਤੂ, ਅਨੁਪਮ, ਜੋਗਿੰਦਰਸਿੰਘ, ਬਲਜੀਤ ਕੌਰ, ਮਨਪ੍ਰੀਤ ਕੌਰ, ਸਿੰਪਲ, ਸੱਤ ਨਰਾਇਣ, ਕਿਸ਼ੋਰ ਕੁਮਾਰ, ਹਰਜਿੰਦਰ ਸਿੰਘ, ਪਰਦੀਪ ਬੀਦੋਵਾਲ, ਭਰਾਤਰੀ ਜੱਥੇਬੰਦੀਆਂ ਤੋਂ ਸਾਥੀ੍ਰੇ ਮਨੋਹਰ ਸ਼ਰਮਾ, ਕੁਲਵਿੰਦਰ ਸਿੰਘ, ਵਰਿੰਦਰ ਬਜਾਜ, ਗੁਰਪ੍ਰੀਤ ਬਰਾੜ, ਕੀਮਤ, ਸੰਤੋਸ਼, ਮਦਨ ਮੱਕੜ, ਕੰਵਰਜੀਤ ਵੀ ਸ਼ਾਮਿਲ ਹਨ।

print
Share Button
Print Friendly, PDF & Email