ਪਿੰਡ ਕੌਲੌਕੇ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ss1

ਪਿੰਡ ਕੌਲੌਕੇ ਵਿਖੇ ਤੀਆਂ ਦਾ ਤਿਉਹਾਰ ਮਨਾਇਆ

10-40ਬਠਿੰਡਾ, 10 ਅਗਸਤ (ਜਸਵੰਦ ਦਰਦ ਪ੍ਰੀਤ): ਧੀਆ ਤੇ ਸਭਿਅਚਾਰਕ ਦਾ ਪ੍ਰਤੀਕ ਤੀਆ ਦਾ ਤਿਉਹਾਰ ਦਿਨੋ ਦਿਲ ਪਿੰਡਾ ਤੇ ਸਹਿਰ ਵਿੱਚ ਅਲੋਪ ਹੋ ਰਿਹਾ ਸੀ ਉਥੇ ਹੀ ਹੁਣ ਸਾਉਣ ਮਹੀਨੇ ਪਿੰਡਾ ਅੰਦਰ ਇਸ ਤਿਉਹਾਰ ਮਨਾਉਣ ਦਾ ਜੋਰਦਾਰ ਉਪਰਾਲੇ ਸੁਰੂ ਹੋਏ ਹਨ । ਇਸੇ ਹੀ ਕੜੀ ਤਹਿਤ ਪਿੰਡ ਕੌਲੌਕੇ ਦੀਆ ਔਰਤਾ ਤੇ ਲੜਕੀਆ ਨੇ ਪਹਿਲੀ ਵਾਰ ਇਕੱਠੇ ਹੋ ਨਾਰੀ ਚੇਤਨਾ ਕਲੱਬ ਦੀ ਸਥਾਪਨਾ ਕਰਕੇ ਤੀਆ ਦਾ ਤਿਉਹਾਰ ਪਿੰਡ ਵਾਸੀਆ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ।

ਕਲੱਬ ਮੈਬਰਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਵਡੇਰੀ ਉਮਰ ਦੀਆ ਕੁੜੀਆ ਦੇ ਲੰਮੀ ਹੇਕ ਵਾਲੇ ਗੀਤਾ ਦੇ ਮੁਕਾਬਲੇ , ਦਰੀਆ ਦੀਆ ਜਾਲੀ ਬੰਨਣ , ਛੋਟੀ ਤੇ ਵੱਡੀ ਉਮਰ ਦੀਆ ਲੜਕੀਆ ਦੇ ਗਿੱਧੇ ਦੇ ਮੁਕਾਬਲੇ ਕਰਵਾਏ ਗਏ । ਇਸ ਮੋਕੇ ਦਾਣੇ ਭੁੰਨਣ ਵਾਲੀ ਭੱਠੀ ਤੋ ਔਰਤਾ ਨੇ ਦਾਣਿਆ ਦਾ ਸਵਾਦ ਚੱਖਿਆ । ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪਰਨੀਤ ਕੋਰ ਸਿੱਧੂ ਤੇ ਸਾਬਕਾ ਪੀ ਸੀ ਐਸ ਮਦਨਪ੍ਰੀਤ ਕੋਰ ਨੂੰ ਕਲੱਬ ਨੇ ਵਿਸੇਸ ਤੋਰ ਤੇ ਫਲਕਾਰੀ ਦੇ ਕੇ ਸਨਮਾਨਿਤ ਕਰਨ ਤੋ ਇਲਾਵਾ ਪਿੰਡ ਦੀਆ ਹੋਣਹਾਰ ਧੀਆ ਵਿੱਚ ਅਮਨਦੀਪ ਕੋਰ , ਹੁਸਨਪ੍ਰੀਤ ਕੌਰ ਅਤੇ ਜਸਪ੍ਰੀਤ ਕੋਰ ਨੂੰ ਸਨਮਾਨਿਤ ਕੀਤਾ ਗਿਆ । ਵੱਡੀ ਗਿਣਤੀ ਵਿੱਚ ਨੇੜਲੇ ਪਿੰਡਾ ਦੀਆ ਔਰਤਾ ਨੇ ਹਿੱਸਾ ਲਿਆ ਤੇ ਇਹ ਸਮਾਗਮ ਯਾਦਗਰੀ ਹੋ ਨਿਬੜਿਆਂ।

print
Share Button
Print Friendly, PDF & Email

Leave a Reply

Your email address will not be published. Required fields are marked *