ਤੇਜ਼ ਰਫ਼ਤਾਰ ਕਾਰ ਦੀ ਫੇਟ ਵੱਜਣ ਨਾਲ਼ 3 ਜਖ਼ਮੀ

ss1

ਤੇਜ਼ ਰਫ਼ਤਾਰ ਕਾਰ ਦੀ ਫੇਟ ਵੱਜਣ ਨਾਲ਼ 3 ਜਖ਼ਮੀ

10-37ਰਾਮਪੁਰਾ ਫੂਲ, 9 ਅਗਸਤ (ਕੁਲਜੀਤ ਸਿੰਘ ਢੀਂਗਰਾ)- ਸੋਮਵਾਰ ਦੇਰ ਸ਼ਾਮ ਇੱਕ ਤੇਜ ਰਫਤਾਰ ਕਾਰ ਵੱਲੋਂ ਸਥਾਨਕ ਫੂਲ ਰੋਡ ਅਤੇ ਫੈਕਟਰੀ ਰੋਡ ਉੱਪਰ ਇੱਕ ਬੱਚੇ ਸਮੇਤ ਤਿੰਨ ਲੋਕਾਂ ਨੂੰ ਫੇਟ ਮਾਰ ਕੇ ਜਖਮੀ ਕਰ ਦਿੱਤਾ। ਘਟਨਾ ਤੋਂ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਕਾਰ ਦਾ ਪਿੱਛਾ ਕਰਕੇ ਕਾਰ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਲੋਕਾਂ ਵੱਲੋਂ ਕਾਰ ਚਾਲਕ ਉੱਪਰ ਸ਼ਰਾਬ ਪੀ ਕੇ ਕਾਰ ਚਲਾਉਣ ਦੇ ਦੋਸ਼ ਵੀ ਲਗਾਏ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਰਾਤ ਦਸ ਵਜੇ ਦੇ ਕਰੀਬ ਸਥਾਨਕ ਫੂਲ ਰੋਡ ਉੱਪਰ ਸਥਿਤ ਰਾਮਬਾਗ ਕੋਲ ਇੱਕ ਤੇਜ ਰਫਤਾਰ ਮਹਿੰਦਰਾ ਪਿਕ-ਅੱਪ ਕਾਰ ਨੰਬਰ ਪੀ.ਬੀ.03 ਏ.ਐਫ 2385 ਨੇ ਇੱਕ 14 ਸਾਲਾਂ ਬੱਚੇ ਇੰਦਰਜੀਤ ਸਿੰਘ ਨੂੰ ਫੇਟ ਮਾਰ ਕੇ ਜਖਮੀ ਕਰ ਦਿੱਤਾ। ਇਸ ਦੌਰਾਨ ਕਾਰ ਚਾਲਕ ਕਾਰ ਨੂੰ ਰੋਕਣ ਦੀ ਬਜਾਏ ਤੇਜੀ ਨਾਲ ਸਥਾਨਕ ਫੇਕਟਰੀ ਰੋਡ ਵੱਲ ਵਧ ਗਿਆ।ਫੈਕਟਰੀ ਰੋਡ ਉੱਪਰ ਸਥਿਤ ਗੀਤਾ ਭਵਨ ਕੋਲ ਕਾਰ ਨੇ ਇਕ ਸਾਇਕਲ ਨੂੰ ਟੱਕਰ ਮਾਰ ਦਿੱਤੀ।ਟੱਕਰ ਲੱਗਣ ਕਾਰਣ ਸਾਇਕਲ ਸਵਾਰ ਰਣਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਜਖਮੀ ਹੋ ਗਏ।ਜਖਮੀਆਂ ਨੂੰ ਮਾਲਵਾ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਵੱਲੋਂ ਮੌਕੇ ਤੇ ਮੌਜੂਦ ਲੋਕਾਂ ਦੀ ਸਹਾਇਤਾ ਨਾਲ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ।ਉੱਧਰ ਕਾਰ ਚਾਲਕ ਦੀ ਉਕਤ ਹਰਕਤ ਤੋਂ ਭੜਕੇ ਲੋਕਾਂ ਵੱਲੋਂ ਕਾਰ ਦਾ ਪਿੱਛਾ ਕਰਕੇ ਉਸਨੂੰ ਕਾਬੂ ਕਰ ਲਿਆ ਗਿਆ।ਗੁੱਸੇ ਵਿੱਚ ਲੋਕਾਂ ਵੱਲੋਂ ਕਾਰ ਨੂੰ ਪਲਟਾ ਕੇ ਕਾਰ ਚਾਲਕ ਨੂੰ ਪੁਲਿਸ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ । ਲੋਕਾਂ ਨੇ ਕਿਹਾ ਕਿ ਕਾਰ ਚਾਲਕ ਵੱਲੋਂ ਸ਼ਰਾਬ ਪੀ ਕੇ ਕਾਰ ਚਲਾਉਣ ਕਾਰਣ ਉਕਤ ਹਾਦਸਾ ਹੋਇਆ ਹੈ।

print

Share Button
Print Friendly, PDF & Email

Leave a Reply

Your email address will not be published. Required fields are marked *