ਆਰ. ਐਸ. ਐਸ. ਆਗੂ ਗਗਨੇਜਾ ‘ਤੇ ਹੋਇਆ ਹਮਲਾ ਨਿੰਦਣਯੋਗ ਹੈ : ਭੱਠਲ

ss1

ਆਰ. ਐਸ. ਐਸ. ਆਗੂ ਗਗਨੇਜਾ ‘ਤੇ ਹੋਇਆ ਹਮਲਾ ਨਿੰਦਣਯੋਗ ਹੈ : ਭੱਠਲ

10-32ਲਹਿਰਾਗਾਗਾ: ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੀ ਰਿਹਾਇਸ਼ ‘ਤੇ ਪਾਰਟੀ ਵਰਕਰਾਂ ਨੂੰ ਕਾਂਗਰਸ ਦੀ ਸੂਬਾ ਅਤੇ ਜ਼ਿਲਾ ਕਮੇਟੀ ਵਿਚ ਸ਼ਾਮਲ ਕਰਨ ਦੇ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਲੰਧਰ ਵਿਖੇ ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ‘ਤੇ ਹੋਏ ਜਾਨਲੇਵਾ ਹਮਲੇ ਨੂੰ ਅਤਿ ਨਿੰਦਣਯੋਗ ਅਤੇ ਚਿੰਤਾਯੋਗ ਦੱਸਿਆਂ ਕਿਹਾ ਕਿ ਜੋ ਪਾਰਟੀ ਆਪਣੇ ਭਾਈਵਾਲੀਆਂ ਦੀ ਰਾਖੀ ਨਹੀਂ ਕਰ ਸਕਦੀ ਉਸ ਤੋਂ ਸਮਾਜ ਦੀ ਰਖਵਾਲੀ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਬਾਰਡਰ ਸੂਬਾ ਹੈ ਅਤੇ ਅਜਿਹੇ ਹਮਲੇ ਅਮਨ-ਸ਼ਾਂਤੀ ਤੇ ਖਤਰੇ ਦੇ ਬੱਦਲ ਹਨ।
ਆਮ ਆਦਮੀ ਪਾਰਟੀ ‘ਤੇ ਟਿੱਪਣੀ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਉਹ ਇਸ ਨੂੰ ਪਾਰਟੀ ਹੀ ਨਹੀਂ ਮੰਨਦੇ ਇਹ ਤਾਂ ਇਧਰੋਂ-ਉਧਰੋ ਆਏ ਕੁਝ ਬੰਦਿਆਂ ਦਾ ਸੰਗਠਨ ਹੈ, ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭੁਲੇਖਾ ਲੱਗਿਆ ਸੀ ਕਿ ਇਹ ਆਮ ਆਦਮੀ ਦੀ ਗੱਲ ਕਰਦੇ ਹਨ ਪਰ ਪਿਛਲੇ ਦਿਨੀਂ ਐਲਾਨੀਆਂ ਟਿਕਟਾਂ ਖਾਸ ਅਤੇ ਬਾਹਰੀ ਪਾਰਟੀਆਂ ‘ਚੋਂ ਆਏ ਬੰਦਿਆਂ ਨੂੰ ਦਿੱਤੀਆਂ ਗਈਆਂ ਹਨ ਜਿਸ ਕਾਰਨ ਆਮ ਆਦਮੀ ਇਸ ਪਾਰਟੀ ਤੋਂ ਪਿੱਛੇ ਹਟ ਰਿਹਾ ਹੈ।
ਅਕਾਲ਼ੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾਂ ਵਲੋਂ ਪਾਰਟੀ ਦੇ ਅੰਦਰੂਨੀ ਸਰਵੇ ਵਿਚ 60 ਸੀਟਾਂ ਜਿੱਤਣ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਅਕਾਲੀ ਆਗੂ ਅਜਿਹੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਦੋਂਕਿ ਸਾਰੇ ਵਰਗ ਧਰਨਿਆਂ ‘ਤੇ ਬੈਠੇ ਹਨ ਪੂਰੇ ਸੂਬੇ ਵਿਚ ਹਾਹਾਕਾਰ ਮਚੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਰਵੇ ਸੁਪਨਿਆਂ ਦਾ ਸਰਵੇ ਹੈ ਜਦਕਿ ਅਸਲ ਸਰਵੇ ਇਨ੍ਹਾਂ ਦਾ ਬਿਸਤਰਾ ਗੋਲ ਕਰੀ ਬੈਠਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *