‘ਆਪ’ ਸਮੇਤ ਕਈ ਗਰਮਖਿਆਲੀ ਗਰੁੱਪ ਹੋਏ ਇਕੱਠੇ, ਖਰਾਬ ਕਰਨਾ ਚਾਹੁੰਦੈ ਪੰਜਾਬ ਦਾ ਮਾਹੌਲ : ਸੁਖਬੀਰ

ss1

‘ਆਪ’ ਸਮੇਤ ਕਈ ਗਰਮਖਿਆਲੀ ਗਰੁੱਪ ਹੋਏ ਇਕੱਠੇ, ਖਰਾਬ ਕਰਨਾ ਚਾਹੁੰਦੈ ਪੰਜਾਬ ਦਾ ਮਾਹੌਲ : ਸੁਖਬੀਰ

10-31ਰੱਤੇਵਾਲ/ਕਾਠਗੜ੍ਹ: ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਤੱਤ ਨੂੰ ਛੱਡਿਆ ਨਹੀਂ ਜਾਵੇਗਾ ਅਤੇ ਪੰਜਾਬ ਵਿਚ ਗੈਂਗਸਟਰ ਬਣਾ ਕੇ ਕਾਰਵਾਈਆਂ ਕਰਨ ਵਾਲੇ ਸਾਰੇ ਗਰੁੱਪ ਜਲਦ ਹੀ ਸਲਾਖਾਂ ਪਿੱਛੇ ਹੋਣਗੇ। ਇੱਥੇ ਬਲਾਚੌਰ ਹਲਕੇ ਦੇ ਸੰਗਤ ਦਰਸ਼ਨ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਪੰਜਾਬ ਪੁਲਸ ਨੂੰ ਸਖਤ ਹਦਾਇਤਾਂ ਕੀਤੀਆਂ ਹਨ ਕਿ ਪੰਜਾਬ ਵਿਚ ਜਿਹੜੇ ਇਕ-ਦੋ ਗੈਂਗਸਟਰ ਰਹਿ ਗਏ ਹਨ ਉਨ੍ਹਾਂ ਨੂੰ ਵੀ ਜਲਦ ਫੜ੍ਹ ਕੇ ਜੇਲ ਭੇਜਿਆ ਜਾਵੇ। ਸੁਖਬੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਮੇਤ ਕਈ ਗਰਮਖਿਆਲੀ ਸਮੂਹ ਆਪਸ ਵਿਚ ਇਕੱਠੇ ਹੋ ਚੁੱਕੇ ਹਨ ਅਤੇ ਸੱਤਾ ਪ੍ਰਾਪਤੀ ਲਈ ਇਹ ਹਰ ਜੋੜ-ਤੋੜ ਲਾ ਰਹੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ‘ਆਪ’ ਵਰਗੀ ਪਾਰਟੀ ਦੇ ਝੂਠੇ ਲਾਰਿਆਂ ਤੋਂ ਬਚਿਆ ਜਾਵੇ ਕਿਉਂਕਿ ਸੱਤਾ ਪ੍ਰਾਪਤੀ ਦੀ ਇਨ੍ਹਾਂ ਦੀ ਭੁੱਖ ਪੰਜਾਬ ਨੂੰ ਵਿਨਾਸ਼ ਵੱਲ ਧੱਕ ਦੇਵੇਗੀ। ਇਸ ਮੌਕੇ ਸੁਖਬੀਰ ਬਾਦਲ ਨੇ ਬਲਾਚੌਰ ਹਲਕੇ ਵਿਚ 92 ਕਰੋੜ ਰੁਪਏ ਦੇ ਪ੍ਰੋਜੈਕਟ ਤੇ ਗ੍ਰਾਂਟਾਂ ਜਾਰੀ ਕੀਤੀਆਂ ਜਿਨ੍ਹਾਂ ਵਿਚ ਸੰਗਤ ਦਰਸ਼ਨ ਰਾਹੀਂ 73 ਪੰਚਾਇਤਾਂ ਨੂੰ 25.10 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਦੇਣ ਤੋਂ ਇਲਾਵਾ ਬਲਾਚੌਰ ਸ਼ਹਿਰ ਦੇ ਲਈ 40 ਕਰੋੜ ਰੁਪਏ ਦਾ ਸੀਵਰੇਜ ਪ੍ਰੋਜੈਕਟ ਤੇ 100 ਫੀਸਦੀ ਪੀਣ ਵਾਲੇ ਸਾਫ ਪਾਣੀ ਦਾ ਪ੍ਰੋਜੈਕਟ ਪ੍ਰਮੁੱਖ ਹੈ। ਇਸ ਤੋਂ ਇਲਾਵਾ ਪੇਂਡੂ ਵਿਕਾਸ ਮਿਸ਼ਨ ਤਹਿਤ ਵੀ 22.50 ਕਰੋੜ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ। ਸੰਗਤ ਦਰਸ਼ਨ ਦੌਰਾਨ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ।

print
Share Button
Print Friendly, PDF & Email