ਨਵੇਂ ਸਰਕਾਰੀ ਕਾਲਜਾਂ ਦੀ ਮੰਗ ਨੂੰ ਲੈਕੇ ਜਾਗ੍ਰਤੀ ਸੈਨਾ ਦਾ ਅੰਦੋਲਨ ਜਾਰੀ ਵਿਧਾਇਕ ਬੈਂਸ ਭਾਇਆਂ ਨੂੰ ਦਿੱਤੇ ਮੰਗ ਪੱਤਰ

ss1

ਨਵੇਂ ਸਰਕਾਰੀ ਕਾਲਜਾਂ ਦੀ ਮੰਗ ਨੂੰ ਲੈਕੇ ਜਾਗ੍ਰਤੀ ਸੈਨਾ ਦਾ ਅੰਦੋਲਨ ਜਾਰੀ ਵਿਧਾਇਕ ਬੈਂਸ ਭਾਇਆਂ ਨੂੰ ਦਿੱਤੇ ਮੰਗ ਪੱਤਰ
ਖਮਿਆਜਾ ਭੁਗਤਣ ਨੂੰ ਮਜਬੂਰ ਹਨ ਗਰੀਬ ਵਿਧਾਰਥੀ :-ਪ੍ਰਵੀਨ ਡੰਗ

10-25 (2)
ਲੁਧਿਆਣਾ (ਪ੍ਰੀਤੀ ਸ਼ਰਮਾ) ਨਵੇਂ ਸਰਕਾਰੀ ਕਾਲਜਾਂ ਦੀ ਮੰਗ ਨੂੰ ਲੈਕੇ ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਦੀ ਅਗੁਵਾਈ ਵਿਚ ਮੁਹਿਂ ਨੂੰ ਸ਼ੁਰੂ ਕਿੱਤਾ ਗਿਆ ਹੈ ਜਿਸਦੇ ਚਲਦੇ ਸੂੱਬੇ ਦੇ ਚੁਣੇ ਹੋਏ ਸਾਰਿਆਂ 117ਆਗੂਆਂ ਨੂੰ ਮੌਜੂਦਾ ਹਲਾਤਾਂ ਬਾਰੇ ਦੱਸ ਕੇ ਉਨ੍ਹਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਕਿ ਕਿਸ ਤਰ੍ਹਾਂ ਸਰਕਾਰੀ ਕਾਲਜਾਂ ਵਿਚ ਦਾਖਿਲਾ ਨ ਮਿਲ ਪਾਉਣ ਦੀ ਵਜ੍ਹਾ ਨਾਲ ਪ੍ਰਾਈਵੇਟ ਕਾਲਜ ਉਹਨ੍ਹਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰ ਰਹੇ ਹਨ ਅਤੇ ਪ੍ਰਾਈਵੇਟ ਕਾਲਜਾਂ ਵਿਚ ਭਾਰੀ ਫੀਸ ਨ ਭਰ ਸਕਣ ਵਿਚ ਜਿਆਦਾਤਰ ਬੱਚਿਆਂ ਦਾ ਸੁਨਹਿਰੀ ਭਵਿੱਖ ਬਰਬਾਦ ਹੋ ਰਿਹਾ ਹੈ ਜਿਸਦਾ ਸਿੱਧਾ ਜਿੱਮੇਦਾਰ ਸਾਡਾ ਭ੍ਰਿਸ਼ਟ ਸਿਸਟਮ ਹੈ ਕਿਓਂਕਿ ਸੰਵਿਧਾਨ ਮੁਤਾਬਿਕ ਸਾਰਿਆਂ ਨੂੰ ਇਕ ਸਮਾਂ ਸਿਖਿਆ ਮੁਹੇਇਆ ਕਰਵਾਉਣਾ ਸਰਕਾਰ ਦੀ ਨੈਤਿਕ ਜਿੱਮੇਦਾਰੀ ਬਣਦੀ ਹੈ ਇਹ ਸਾਡੇ ਅਧਿਕਾਰ ਖੇਤਰ ਵਿਚ ਵੀ ਆਉਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਾਗ੍ਰਤੀ ਸੈਨਾ ਦੇ ਮੁੱਖ ਪ੍ਰਧਾਨ ਪ੍ਰਵੀਨ ਡੰਗ ਨੇ ਵਿਧਾਇਕ ਭਾਇਆਂ ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੂੰ ਮੰਗ ਪੱਤਰ ਦਿੰਦੇ ਹੋਏ ਕਿਹੇ ਅਤੇ ਮੰਗ ਕਰਦੇ ਹੋਏ ਕਿਹਾ ਕਿ ਹਰ ਵਿਧਾਨਸਭਾ ਖੇਤਰ ਦੇ ਹਿਸਾਬ ਨਾਲ ਕਾਲੇਜ ਖੁਲ੍ਹਣੇ ਚਾਹੀਦੇ ਹਨ ਅਤੇ ਜੱਦ ਤੱਕ ਕਾਲੇਜ ਨਈ ਬਣਦੇ ਤਦੋਂ ਤਕ ਸਰਕਾਰ ਸਰਕਾਰੀ ਕਾਲਜਾਂ ਵਿਚ ਸੀਟਾਂ ਵਧਾਵੇ ਅਤੇ ਸਰਕਾਰੀ ਕਾਲਜਾਂ ਵਿਚ ਸਿਖਿਆ ਤੇ ਪਹਿਲਾ ਹੱਕ ਜਰੂਰਤਮੰਦ ਗਰੀਬ ਵਰਗ ਨੂੰ ਮਿਲੇ ਅਤੇ ਔਸਤ ਤੋਂ ਜਿਆਦਾ ਆਮਦਨ ਵਾਲਿਆਂ ਦੇ ਲਈ ਸਰਕਾਰੀ ਕਾਲਜਾਂ ਵਿਚ ਦਾਖਿਲਾ ਬੰਦ ਹੋਣਾ ਚਾਹੀਦਾ ਹੈ ਅਤੇ ਇਸਨੂੰ ਚੁਣਾਵ ਮੈਨੂਫੈਕਟਰ ਵਿਚ ਸ਼ਾਮਿਲ ਕਰਕੇ ਇਸ ਮੁਹਿੰਮ ਵਿਚ ਆਪਣਾ ਸਹਿਯੋਗ ਦੇਣ।

ਪ੍ਰਧਾਨ ਡੰਗ ਨੇ ਕਿਹਾ ਕਿ ਸਿਖਿਆ ਤੇ ਵੱਡਿਆਂ ਵੱਡਿਆਂ ਗਲਾਂ ਕਰਨ ਵਾਲਿਆਂ ਰਾਜਨੀਤੀ ਪਾਰਟੀਆਂ ਦੇ ਦਾਅਵੇ ਸਿਰਫ ਖੋਖਲੇ ਹੀ ਸਾਬਿਤ ਹੋਏ ਹਨ ਅਤੇ ਹੁਣ ਤੱਕ ਇਕ ਸਮਾਨ ਸਿਖਿਆ ਪ੍ਰਣਾਲੀ ਨੂੰ ਚਲਾਉਣ ਵਿਚ ਫੇਲ ਸਾਬਿਤ ਹੋਈ ਹੈ। ਬੈਂਸ ਭਾਈਆਂ ਨੇ ਮੰਗ ਪੱਤਰ ਲੈਂਦੇ ਹੋਏ ਕਿਹਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਹ ਹੱਦ ਮਦਦ ਦੇਣ ਲਈ ਤਿਆਰ ਹਨ ਅਤੇ ਜਾਗਰਤੀ ਸੈਨਾ ਦੀਆਂ ਮੰਗਾ ਨੂੰ ਉਹ ਅਗਲੇ ਵਿਧਾਨਸਭਾ ਸਤਰ ਵਿਚ ਆਪਣੀ ਅਵਾਜ ਬੁਲੰਦ ਕਰਨਗੇ।ਪ੍ਰਵੀਨ ਡੰਗ ਨੇ ਕਿਹਾ ਕਿ ਅਗਰ ਉਨ੍ਹਾਂ ਦੀਆਂ ਮੰਗਾ ਨੂੰ ਹਲਕੇ ਵਿਚ ਲੈਕੇ ਨਜਰਅੰਦਾਜ ਕਿੱਤਾ ਗਿਆ ਤਾਂ ਜਾਗ੍ਰਤੀ ਸੈਨਾ ਲੋੜ ਪੈਣ ਤੇ ਵਿਧਿਆਰਥੀਆਂ ਦੇ ਹਿੱਤ ਵਾਸਤੇ ਆਮਰਨ ਅਨਸ਼ਨ ਕਰਨ ਤੋਂ ਵੀ ਗੁਰੇਜ ਨਹੀਂ ਕਰੇਗੀ। ਇਸ ਮੌਕੇ ਤੇ ਭੁਪਿੰਦਰ ਵੰਗਾ,ਪ੍ਰਮੋਦ ਸੂਦ,ਯੋਗੇਸ਼ ਧੀਮਾਨ,ਅਭੀ ਛਾਬੜਾ ਅਤੇ ਹੋਰ ਮੌਜੂਦ ਹੋਏ।

print
Share Button
Print Friendly, PDF & Email

Leave a Reply

Your email address will not be published. Required fields are marked *