ਮਾਨ ਦੀ 13 ਰੈਲੀ ਮੌੜ ਹਲਕੇ ਵਿੱਚ ਕਾਂਗਰਸੀਆਂ ਤੇ ਅਕਾਲੀਆਂ ਦੇ ਭੁਲੇਖੇ ਦੂਰ ਕਰੇਗੀ- ਮਨਪ੍ਰੀਤ ਗਿੱਲ

ss1

ਮਾਨ ਦੀ 13 ਰੈਲੀ ਮੌੜ ਹਲਕੇ ਵਿੱਚ ਕਾਂਗਰਸੀਆਂ ਤੇ ਅਕਾਲੀਆਂ ਦੇ ਭੁਲੇਖੇ ਦੂਰ ਕਰੇਗੀ- ਮਨਪ੍ਰੀਤ ਗਿੱਲ

10-22ਰਾਮਪੁਰਾ ਫੂਲ 10 ਅਗਸਤ (ਮਨਪ੍ਰੀਤ ਸਿੰਘ ਗਿੱਲ): ਅਕਾਲੀਆਂ ਵੱਲੋਂ ਵਿਕਾਸ ਦੇ ਕੀਤੇ ਝੂਠੇ ਪ੍ਰਚਾਰ ਤੇ ਕਾਂਗਰਸੀਆਂ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਮੋੜ ਸੀਟ ਜਿੱਤਣ ਦੇ ਜੋ ਦਗਮਜੇ ਮਾਰੇ ਜਾ ਰਹੇ ਹਨ।ਉਹ ਆਉਣ ਵਾਲੀ 13 ਅਗਸਤ ਨੂੰ ਮੌੜ ਮੰਡੀ ਵਿਖੇ ਮੈਂਬਰ ਪਾਰਲੀਮੇਂਟ ਭਗਵੰਤ ਮਾਨ ਦੀ ਰੈਲੀ ਵਿੱਚ ੋਇੱਕਠ ਦੇਖਣ ਤੋਂ ਬਾਅਦ ਅਕਾਲੀਆਂ ਤੇ ਕਾਂਗਰਸੀਆਂ ਦੇ ਵਹਿਮ ਦੂਰ ਹੋ ਜਾਣਗੇ।ਇਨ੍ਹਾ ਗੱਲਾ ਦਾ ਪ੍ਰਗਟਾਵਾ ਆਪ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਗਿੱਲ ਨੇ ਕੀਤਾ।ਉਹਨਾਂ ਕਿਹਾ ਕਿ ਇਸ ਰੈਲੀ ਵਿੱਚ ਪਿਛਲੇ ਦਿਨੀ ਮੌੜ ਹਲਕੇ ਵਿੱਚ ਕੀਤੀਆਂ ਦੋਨੇ ਪਾਰਟੀਆਂ ਦੇ ਇਕੱਠ ਨਾਲੋਂ ਕਈ ਗੁਣਾ ਵੱਧ ਹੋਵੇਗਾ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪੰਜਾਬ ਦੇ ਲੋਕ ਪੂਰੀ ਤਰਾਂ ਪ੍ਰਭਾਵਤ ਹਨ ਅਤੇ ਆਮ ਆਦਮੀ ਦੇ ਹੱਕ ਵਿੱਚ ਚੱਲਦੀ ਲਹਿਰ ਤੋਂ ਕਾਂਗਰਸ ਅਤੇ ਅਕਾਲੀ ਦਿਮਾਗੀ ਸਤੁਲੰਨ ਖੋਹ ਬੈਠੇ ਹਨ ਤੇ ਬੇਲੋੜੀਆਂ ਬਿਆਨਬਾਜੀਆਂ ਕਰ ਰਹੇ ਹਨ ।ਇਨਾ ਗੱਲਾ ਦਾ ਪ੍ਰਗਟਾਵਾ ਉਹਨਾਂ ਅੱਜ ਮੌੜ ਹਲਕੇ ਵਿੱਚ ਵੱਖ ਵੱਖ ਪਿੰਡਾਂ ਵਿੱਚ ਕੀਤੇ ਦੌਰੇ ਤੋ ਬਾਅਦ ਕੀਤਾ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਥੋੜੇ ਚਿਰ ਦੀ ਪ੍ਰਹੋਣੀ ਹੈ ਤੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ ਮਨ ਬਣਾਏ ਬੈਠੇ ਹਨ। ਆਉਦੀਆਂ 2017 ਦੀਆਂ ਵਿਧਾਨ ਸਭਾ ਚੌਣਾਂ ਵਿੱਚ ਆਪ ਪਾਰਟੀ ਦੇ ਹੱਕ ਵਿੱਚ ਚਲੱਦੀ ਲਹਿਰ ਤੋ ਪਤਾ ਲੱਗਦਾ ਹੈ ਕਿ ਆਪ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ ਹੁਣ ਲੋਕ ਇੰਨਾਂ ਦੀ ਅਸਲੀਅਤ ਨੂੰ ਜਾਣ ਚੁੱਕੇ ਹਨ ਤੇ ਆਉਂਦੀਆਂ ਵਿਧਾਨ ਸਭਾ ਚੌਣਾਂ ਵਿੱਚ ਇੰਨਾ ਦੋਨਾਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜਮਾਨਤਾ ਜਬਤ ਕਰਵਾ ਕੇ ਪੈਸੇ ਅਤੇ ਗੁੰਡਾਗਰਦੀ ਦੇ ਸਿਰ ਤੇ ਚੋਣਾਂ ਜਿੱਤਣ ਦਾ ਭੁਲੇਖਾ ਦੂਰ ਕਰ ਦੇਣਗੇ। ਇਸ ਮੌਕੇ ਉਨਾਂ ਨਾਲ ਇਕਬਾਲ ਪਿੱਥੋ,ਗੁਰਪ੍ਰੀਤ ਬੱਲੋਂ,ਸੁਖਵੀਰ ਮਾਇਸਰਖਾਨਾ.ਰਾਜਵਿੰਦਰ ਭੋਲਾ,ਨਛੱਤਰ ਮਾਨਸ਼ਾਹੀਆ,ਰਾਜਵਿੰਦਰ ਸਿੰਘ, ਗੁਰਦੀਪ ਡਿੱਖ ਆਦਿ ਹਾਜ਼ਰ ਸਨ।

print
Share Button
Print Friendly, PDF & Email