ਚਹੁੰਮਾਰਗੀ ਅਧੂਰਾ ਸੜਕ ਪ੍ਰੋਜੈਕਟ ਲੈ ਰਿਹਾ ਬੇਕਸੂਰ ਲੋਕਾਂ ਦੀਆ ਜਾਨਾਂ

ss1

ਚਹੁੰਮਾਰਗੀ ਅਧੂਰਾ ਸੜਕ ਪ੍ਰੋਜੈਕਟ ਲੈ ਰਿਹਾ ਬੇਕਸੂਰ ਲੋਕਾਂ ਦੀਆ ਜਾਨਾਂ
ਇੱਕ ਹਫਤੇ ਵਿੱਚ ਹੋਈਆ ਤਿੰਨ ਮੌਤਾਂ, ਪ੍ਰਸ਼ਾਸਨ ਹੋਇਆ ਬੇਖ਼ਬਰ

ਮੁੱਲਾਂਪੁਰ ਦਾਖਾ, 7 ਮਈ (ਮਲਕੀਤ ਸਿੰਘ) = ਲੁਧਿਆਣਾ-ਤਲਵੰਡੀ ਭਾਈ ਤੱਕ ਨੈਸ਼ਨਲ ਹਾਈਵੇ ਚਹੁੰ ਮਾਰਗੀ ਅਧੂਰੇ ਸੜਕ ਪ੍ਰੋਜੈਕਟ ਨੇ ਸਥਾਨਕ ਕਸਬੇ ਬੇਕਸੂਰ ਤਿੰਨ ਮਨੁੱਖੀ ਕੀਮਤੀ ਜਾਨਾਂ ਨੂੰ ਉਨਾਂ ਦੇ ਪਰਿਵਾਰ ਤੋਂ ਸਦਾ ਲਈ ਰੁਖਸਤ ਕਰ ਦਿੱਤਾ। ਇਸਦੇ ਸ਼ੁਰੂ ਹੁੰਦਿਆਂ ਹੀ ਆਵਾਜਾਈ ਬੇਲਗਾਮ ਹੋਈ ਪਈ ਹੈ । ਅੱਧਵੱਟੇ ਇਸ ਸੜਕ ਉੱਪਰ ਕਿਹੜਾ ਵਾਹਨ, ਕਿਸ ਨਾਲ ਕਦੋਂ ਟਕਰਾਅ ਜਾਵੇਗਾ, ਇਹ ਸਮਝਣਾ ਵੀ ਔਖਾ ਹੈ । ਬੰਦ ਪਏ ਇਸ ਪ੍ਰੋਜੈਕਟ ਦੁਆਰਾ ਵੱਡੀਆਂ ਗੱਡੀਆਂ ਵੱਲੋਂ ਸਾਈਕਲ, ਸਕੂਟਰ ਸਵਾਰਾਂ ਨੂੰ ਦਰੜਨਾ ਨਿੱਤ ਦੀ ਗੱਲ ਬਣ ਗਈ । ਸੜਕ ਦੇ ਅਧੂਰੇ ਪ੍ਰੋਜੈਕਟ ਲਈ ਠੇਕੇਦਾਰ ਨੂੰ ਤਾਂ ਦੂਰ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਨੂੰ ਵੀ ਉੱਕਾ ਹੀ ਪ੍ਰਵਾਹ ਨਹੀਂ ।
ਪੁਲਿਸ ਇਹ ਨਹੀਂ ਸੋਚਦੀ ਕਿ ਮੁੱਲਾਂਪੁਰ ਤੋਂ ਜਗਰਾਉਂ ਤੱਕ ਹਫਤੇ ‘ਚ ਤਿੰਨ ਦਿਨ ਆਮ ਰਾਹਗੀਰ ਅਨਿਆਈ ਮੌਤ ਮਰਦੇ ਹਨ, ਅਜਿਹਾ ਰੋਕਣ ਲਈ ਠੇਕੇਦਾਰ ਨੂੰ ਥਾਣੇ ਬੁਲਾ ਕੇ ਕੰਮ ਨਿਯਮਿਤ ਕਰਨ ਦੀ ਘੁਰਕੀ ਦਿੱਤੀ ਜਾਵੇ ਜਾਂ ਫਿਰ ਹਰ ਸੜਕ ਹਾਦਸੇ ‘ਚ ਠੇਕੇਦਾਰ ਨੂੰ ਵੀ ਸੜਕ ਦੁਰਘਟਨਾ ਵਾਲੇ ਮੁਕੱਦਮੇ ‘ਚ ਨਾਲ ਹੀ ਲਪੇਟਿਆ ਜਾਵੇ। ਚਹੰੁ ਮਾਰਗੀ ਸੜਕ ਦੇ ਦੋਵੇਂ ਕਿਨਾਰੇ ਸੜਕ ਕੁੱਲ ਮਿਲਾ ਕੇ ਛੇ ਮਾਰਗੀ ਰਸਤਿਆਂ ਨੂੰ ਵੰਡਣ ਲਈ ਕੋਈ ਡਿਵਾਈਡਰ ਨਾ ਹੋਣਾ ਠੇਕੇਦਾਰ ਦੀ ਵੱਡੀ ਨਲਾਇਕੀ ਹੈ। ਸੜਕ ਉੱਪਰ ਮਿੱਟੀ ਦੀ ਧੂੜ ਰੋਕਣ ਲਈ ਠੇਕੇਦਾਰ ਨੂੰ ਆਪਣੇ ਪਾਣੀ ਵਾਲੇ ਟੈਂਕਰ ਦੁਆਰਾ ਪਾਣੀ ਛਿੜਕਾਅ ਦੀ ਟੈਂਡਰਾਂ ਸਮੇਂ ਸਖ਼ਤ ਹਦਾਇਤ ਹੁੰਦੀ ਹੈ ਪਰ ਇਥੇ ਸੜਕ ਠੇਕੇਦਾਰ ਦਾ ਆਲਮ ਹੀ ਨਿਆਰਾ ਹੈ । ਛਿੜਕਾਅ ਤਾਂ ਦੂਰ ਦੀ ਗੱਲ, ਦੁਰਘਟਨਾ ਰੋਕਣ ਲਈ ਸਾਈਨ ਬੋਰਡ ਕਦੀ ਕਦਾਈ ਵੇਖਣ ਨੂੰ ਮਿਲਦਾ ਹੈ । ਸੜਕ ਦੇ ਨੇੜੇ ਕਈ ਸਕੂਲ, ਕਾਲਜ, ਸਿਵਲ ਹਸਪਤਾਲ ਹੋਣ ਕਰਕੇ ਕੋਈ ਵੱਡਾ ਹਾਦਸਾ ਰੋਕਣ ਲਈ ਡਿਪਟੀ ਕਮਿਸ਼ਨਰ ਨੂੰ ਖੁਦ ਬਜ਼ਟ ਕਰਕੇ ਕੋਈ ਤੁਰੰਤ ਐਕਸ਼ਨ ਲੈਣਾ ਚਾਹੀਦਾ। ਸ਼ਹਿਰ ਤੋਂ ਪੈਦਲ, ਸਾਈਕਲ ਜਾਂ ਸਕੂਟਰ ਦੁਆਰਾ ਜਾਣ ਵਾਲੇ ਵਿਦਿਆਰਥੀ ਸਭ ਨਾਲੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ । ਬੇਤਰਤੀਬੇ ਪੂਰੇ ਪ੍ਰੋਜੈਕਟ ਨੇ ਸਥਾਨਿਕ ਕਸਬੇ ਦੇ ਲੋਕਾਂ ਦਾ ਦਮ ਬੰਦ ਕਰ ਰੱਖਿਆ ਹੈ । ਮੁੱਖ ਚਾਕ ਹੋਵੇ ਜਾਂ ਥਾਣੇ ਸਾਹਮਣੇ ਅੰਡਰ ਪਾਸ ਪੱਟ-ਪੱਟਾਈ ਸਮੇਂ ਆਉਣ-ਜਾਣ ਵਾਲੀ ਸੜਕੀ ਆਵਾਜਾਈ ਦੀ ਸੜਕ ਨਿਰਮਣ ਵਾਲੇ ਠੇਕੇਦਾਰ ਨੂੰ ਉੱਕਾ ਹੀ ਪ੍ਰਵਾਹ ਨਹੀਂ । ਅੰਡਰ ਪਾਸ, ਪੁਲੀਆਂ ਜਾਂ ਵੱਡੇ ਪੁਲਾਂ ਦੇ ਨੇੜੇ ਸੜਕੀ ਆਵਾਜਾਈ ਨੂੰ ਸੁਚੇਤ ਕਰਨ ਲਈ ਬਰੇਕਰ ਨਾ ਹੋਣ ਕਰਕੇ ਨਿੱਤ ਦਿਨ ਕੋਈ ਨਾ ਕੋਈ ਸੜਕੀ ਹਾਦਸਾ ਵਾਪਰ ਰਿਹਾ । ਸੜਕ ਨਿਰਮਾਣ ਵਾਲੀ ਅਥਾਰਿਟੀ ਐੱਸ.ਐੱਲ. ਇਨਫਰਾ ਪ੍ਰੋਜੈਕਟ ਵਾਲੇ ਮੁੱਖ ਦਫ਼ਤਰ ਮੁੰਬਈ, ਕਾਰਜਕਾਰੀ ਦਫ਼ਤਰ ਬਾੜੇਵਾਲ ਰੋਡ ਲੁਧਿਆਣਾ ਦਾ ਕੋਈ ਅਧਿਕਾਰੀ ਅਧੂਰੇ ਕੰਮ ਦੇ ਨਿਰੀਖਣ ਲਈ ਨਜ਼ਰੀਂ ਨਹੀਂ ਪੈਂਦਾ, ਜਿਸ ਨੂੰ ਲੋਕਾਂ ਦੀ ਕਿਸੇ ਵੀ ਮੁਸ਼ਕਿਲ ਪ੍ਰਤੀ ਜਾਣੂ ਕਰਵਾਇਆ ਜਾਵੇ । ਉੱਧਰ ਪਹਿਲੀ ਵਾਰਦਾਤ ਵਿੱਚ ਇੱਕ ਸਾਈਕਲ ਸਵਾਰ ਬਜ਼ੁਰਗ ਜੋ ਕਿ ਪਿੰਡ ਦਾਖਾ ਦਾ ਵਸਨੀਕ ਸੀ, ਦੂਸਰੀ ਘਟਨਾਂ ਵਿੱਚ ਪਿੰਡ ਦਾਖਾ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਜੋ ਕਿ ਬੈਂਕ ਵਿੱਚ ਸੇਵਾਦਾਰ ਦੀ ਡਿਊਟੀ ਕਰਦੀ ਸੀ, ਤੀਸਰੀ ਘਟਨਾਂ ਵਿੱਚ ਕੰਨਿਆ ਹਾਈ ਸਕੂਲ ਦੀ ਅਧਿਆਪਕਾ ਪਰਵੀਨ ਕੁਮਾਰੀ ਵੀ ਇਸ ਸੜਕ ਉੱਪਰ ਆਪਣੇ ਆਖਰੀ ਸੁਆਸ ਤਿਆਗ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *