ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਧਰਮ ਅਧਿਐਨ ਸਬੰਧੀ ਗੈਸਟ ਲੈਕਚਰ ਕਰਵਾਇਆ

ss1

ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਧਰਮ ਅਧਿਐਨ ਸਬੰਧੀ ਗੈਸਟ ਲੈਕਚਰ ਕਰਵਾਇਆ
ਜੀਵਨ ਦੇ ਗੁਝੇ ਭੇਦਾਂ ’ਤੇ ਪਾਇਆ ਚਾਨਣਾ, ਵਿਦਿਆਰਥੀਆਂ ਨਾਲ ਕੀਤੇ ਸਵਾਲ-ਜਵਾਬ

10-16
ਸ੍ਰੀ ਅਨੰਦਪੁਰ ਸਾਹਿਬ, 10 ਅਗਸਤ (ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ, ਨੈਕ ਵੱਲੋਂ ‘ਏ’ ਗ੍ਰੇਡ ਪ੍ਰਮਾਣਿਤ, ਯੂ.ਜੀ.ਸੀ. ਵੱਲੋਂ ਕਾਲਜ ਵਿਦ ਪੋਟੈਂਸ਼ੀਅਲ ਫ਼ਾਰ ਐਕਸੀਲੈਨਸ ਦਾ ਸਟੇਟਸ ਪ੍ਰਾਪਤ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਧਰਮ ਅਧਿਐਨ ਸਬੰਧੀ ਵਿਸ਼ੇਸ਼ ਤੌਰ ਤੇ ਗੈਸਟ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ਚੈਅਰਪਰਸਨ ਭਾਈ ਗੁਰਦਾਸ ਚੈਅਰ ਅਤੇ ਪ੍ਰੋਫੈਸਰ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਡਾ. ਸਰਬਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਧਰਮ, ਜੀਵਨ ਮਨੋਰਥ, ਖੁਸ਼ੀ, ਅਨੰਦ ਆਦਿ ਬਾਰੇ ਖੁੱਲ ਕੇ ਦੱਸਿਆ। ਹਸ-ਮੁੱਖ ਅਤੇ ਖੁਸ਼-ਮਿਜ਼ਾਜ ਸੁਭਾਅ ਦੇ ਮਾਲਿਕ ਡਾ. ਸਰਬਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਮਨੁੱਖ ਸੰਸਾਰ ਵਿੱਚ ਪ੍ਰਭੂ ਵੱਲੋਂ ਕੀਤੇ ਜਾ ਰਹੇ ਕੌਤਕਾਂ ਦਾ ਅਨੰਦ ਲੈਣ ਲਈ ਆਇਆ ਹੈ। ਬਚਪਨ ਤੋਂ ਲੈ ਕੇ ਜਵਾਨੀ ਅਤੇ ਜਵਾਨੀ ਤੋਂ ਬੁਢਾਪੇ ਅਤੇ ਫਿਰ ਮੌਤ ਤੱਕ ਦਾ ਸਫ਼ਰ ਆਪਣੇ ਆਪ ਵਿੱਚ ਅਨੰਦਮਈ ਹੈ। ਉਨ੍ਹਾਂ ਕਿਹਾ ਕਿ ਮਨੁੱਖ ਕੁਦਰਤ ਦੇ ਨੇੜੇ ਰਹਿ ਕੇ ਆਪਣੀ ਜਿੰਦਗੀ ਨੂੰ ਸੁਖਾਵਾਂ ਬਣਾ ਸਕਦਾ ਹੈ। ਸਾਡੀ ਜਿੰਦਗੀ ਦਾ ਮਨੋਰਥ ਕੇਵਲ ਪੈਸਾ, ਜਾਇਦਾਦ, ਬੈਂਕ ਬੈਂਲਸ, ਕੋਠੀਆਂ, ਕਾਰਾਂ ਜਾਂ ਅਹੌਦੇਦਾਰੀਆਂ ਇਕੱਠੀਆਂ ਕਰਨਾ ਨਹੀਂ ਸਗੋਂ ਜੇਕਰ ਇਹ ਸਾਨੂੰ ਮਿਲੀਆਂ ਹਨ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ, ਇਨ੍ਹਾਂ ਸਾਧਨਾਂ ਰਾਹੀਂ ਸਮਾਜ ਦੀ ਸੇਵਾ ਕਰਕੇ ਰੱਬ ਦੇ ਨੇੜੇ ਹੋਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੁੱਛੇ ਕਿ ਸਾਨੂੰ ਪੈਸਾ ਚਾਹੀਦਾ ਹੈ ਕਿ ਖੁਸ਼ੀ ਤਾਂ ਨਿਸ਼ਚੇ ਹੀ ਸਿਆਣਾ ਮਨੁੱਖ ਖੁਸ਼ੀ ਦੀ ਚੌਣ ਹੀ ਕਰੇਗਾ। ਕਿਉਂਕਿ ਪੈਸੇ ਦੀ ਲੋੜ ਜ਼ਰੂਰੀ ਹੈ ਪਰ ਕੇਵਲ ਪੈਸਾ ਮਨੁੱਖ ਨੂੰ ਖੁਸ਼ੀ ਨਹੀਂ ਦੇ ਸਕਦਾ।

ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਜਿੰਦਗੀ ਦੇ ਤਜ਼ਰਬੇ ਵੀ ਸਾਂਝੇ ਕੀਤੇ, ਜਿਸ ਨਾਲ ਵਿਦਿਅਰਥੀਆਂ ਨੂੰ ਉਨ੍ਹਾਂ ਦੇ ਜੀਵਨ ਵਿੱਚੋਂ ਵੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਡਾ. ਸਰਬਜਿੰਦਰ ਸਿੰਘ ਨੂੰ ਸਵਾਲ ਵੀ ਪੁੱਛੇ, ਜਿਨ੍ਹਾਂ ਦੇ ਜਵਾਬ ਉਨ੍ਹਾਂ ਨੇ ਬਹੁਤ ਖੂੁਬਸੂਰਤ ਤਰੀਕੇ ਨਾਲ ਦਿੱਤੇ। ਇਸ ਮੌਕੇ ਡਾ. ਭਾਈ ਸੁਖਵਿੰਦਰ ਸਿੰਘ ਵੀ ਉਨ੍ਹਾਂ ਨਾਲ ਸਨ। ਕਾਲਜ ਦੇ ਪ੍ਰਿੰਸੀਪਲ ਡਾ.ਕਸ਼ਮੀਰ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਸਟੇਜ਼ ਦੀ ਸੇਵਾ ਪ੍ਰੋ. ਪਰਮਜੀਤ ਕੌਰ ਮੁਖੀ ਧਰਮ ਅਧਿਐਨ ਵਿਭਾਗ ਨੇ ਬਾਖੂਬੀ ਨਿਭਾਈ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁੱਚਾ ਸਿੰਘ ਢੇਸੀ, ਡਾ. ਦਰਸ਼ਨਪਾਲ, ਪ੍ਰੋ. ਹਰਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਡਾ. ਮਨਜੀਤ ਸਿੰਘ, ਪ੍ਰੋ. ਅਵਤਾਰ ਸਿੰਘ, ਡਾ. ਮਲਕੀਤ ਸਿੰਘ, ਪ੍ਰੋ. ਜਗਪਿੰਦਰਪਾਲ ਸਿੰਘ ਪ੍ਰੋ. ਦਿਲਸ਼ੇਰਬੀਰ ਸਿੰਘ, ਪ੍ਰੋ. ਵੀਰਪਾਲ ਸਿੰਘ, ਜੇ.ਐਮ.ਸੀ. ਪ੍ਰੋ. ਹਰਜੀਤ ਕੋਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *