ਤਖਤ ਸਾਹਿਬ ਨੇੜੇ ਮੁਹੱਲਾ ਅਟਾਰੀ ਵਿਖ਼ੇ ਸੜਕ ਟੁੱਟੀ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ

ss1

ਤਖਤ ਸਾਹਿਬ ਨੇੜੇ ਮੁਹੱਲਾ ਅਟਾਰੀ ਵਿਖ਼ੇ ਸੜਕ ਟੁੱਟੀ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ
ਸਮੱਸਿਆ ਦਾ ਹੱਲ ਜਲਦੀ ਕਰਨ ਦੀ ਕੀਤੀ ਮੰਗ

10-14

ਸ੍ਰੀ ਅਨੰਦਪੁਰ ਸਾਹਿਬ 10 ਅਗਸਤ(ਦਵਿੰਦਰਪਾਲ ਸਿੰਘ/ਅੰਕੁਸ਼): ਪਵਿੱਤਰ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੇੜੇ ਮੁਹੱਲਾ ਅਟਾਰੀ ਵਾਲਾ ਵਾਰਡ ਨੰਬਰ-4 ਤੋਂ ਤਖਤ ਸ਼੍ਰੀ ਕੇਸਗੜ੍ਹ ਨੂੰ ਜਾਂਦੀ ਮੁਖ ਮੜਕ ਥਾਂ-ਥਾਂ ਤੋਂ ਟੁੱਟੀ ਹੋਣ ਕਰਕੇ ਰਾਹਗੀਰਾਂ ਅਤੇ ਮੁਹੱਲਾ ਵਾਸੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰੈੱਸ ਸਕੱਤਰ ਜਸਵਿੰਦਰ ਕੌਰ ਸੱਗੂ, ਮੁਹੱਲਾ ਵਾਸੀ ਸੁਖਜੀਤ ਸਿੰਘ, ਬਲਜੀਤ ਸਿੰਘ, ਮਨਮੋਹਨ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਬਿੱਕਰ ਸਿੰਘ, ਜਸਬੀਰ ਸਿੰਘ ਆਦਿ ਨੇ ਕਿਹਾ ਕਿ ਬਰਸਾਤ ਦਾ ਮੌਸਮ ਹੋਣ ਕਰਕੇ ਸਮੱਸਿਆ ਹੋਰ ਵੀ ਵੱਧ ਗਈ ਹੈ ਜਿਸ ਕਰਕੇ ਅਕਸਰ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਸੜਕ ਖਰਾਬ ਹੋਣ ਕਾਰਨ ਕਈ ਵਿਅੱਕਤੀ ਦੁਰਘਟਨਾ ਦਾ ਸ਼ਿਕਾਰ ਹੋਕੇ ਫੱਟੜ ਹੋ ਚੁੱਕੇ ਹਨ ਅਤੇ ਅਨੇਕਾਂ ਹੀ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ। ਉਹਨਾਂ ਦੱਸਿਆ ਕਿ ਅਸੀਂ ਕਈ ਵਾਰ ਆਪਣੇ ਵਾਰਡ ਦੇ ਐਮ ਸੀ ਅਤੇ ਨਗਰ ਕੌਂਸਲ ਪ੍ਰਧਾਨ ਨੂੰ ਇਸ ਸਮੱਸਿਆ ਬਾਰੇ ਕਹਿ ਚੁੱਕੇ ਹਾਂ ਪਰ ਅਫਸੋਸ ਕਿ ਅਜੇ ਤੱਕ ਇਸ ਸੜਕ ਦੀ ਸੰਬੰਧਤ ਮਹਿਕਮੇ ਨੇ ਕੋਈ ਸਾਰ ਨਹੀਂ ਲਈ। ਉਹਨਾਂ ਮੰਗ ਕੀਤੀ ਕਿ ਇਸ ਸੜਕ ਦੀ ਮੁੜ ਉਸਾਰੀ ਕਰਵਾਈ ਜਾਵੇ ਤਾਂ ਜੋ ਇਸ ਸੜਕ ਤੋਂ ਗੁਜ਼ਰਨ ਵਾਲੇ ਸ਼ਹਿਰਵਾਸੀਆਂ ਦੀ ਸਮੱਸਿਆ ਹੱਲ ਹੋ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *