ਪਿੰਡ ਪਮਾਲੀ ਵਾਸੀਆਂ ਨੂੰ ’ਜਾਗੋ ਪੰਜਾਬ ਲਹਿਰ’ ਮੁਹਿੰਮ ਤਹਿਤ ਦਿੱਤੀ ਜਾਣਕਾਰੀ

ss1

ਪਿੰਡ ਪਮਾਲੀ ਵਾਸੀਆਂ ਨੂੰ ’ਜਾਗੋ ਪੰਜਾਬ ਲਹਿਰ’ ਮੁਹਿੰਮ ਤਹਿਤ ਦਿੱਤੀ ਜਾਣਕਾਰੀ

7-11
ਮੁੱਲਾਂਪੁਰ ਦਾਖਾ, 7 ਮਈ (ਮਲਕੀਤ ਸਿੰਘ) = ਕਾਂਗਰਸ ਪਾਰਟੀ ਵੱਲੋਂ ਸੂਬੇ ਅੰਦਰ ਵਿੱਢੀ ’ਜਾਗੋ ਪੰਜਾਬ ਲਹਿਰ’ ਮੁਹਿੰਮ ਤਹਿਤ ਹਲਕਾ ਦਾਖਾ ਦੇ ਪਿੰਡ ਪਮਾਲੀ ਵਿਖੇ ਭਾਰੀ ਗਿਣਤੀ ਵਿੱਚ ਹੋਏ ਇੱਕਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਡੈਲੀਗੇਟ ਆਨੰਦਸਰੂਪ ਸਿੰਘ ਮੋਹੀ, ਯੂਥ ਕਾਂਗਰਸ ਦੇ ਸੈਕਟਰੀ ਵਿਜੇ ਅਗਨੀਹੋਤਰੀ ਅਤੇ ਕਾਂਗਰਸੀ ਆਗੂ ਤੇਲੂ ਰਾਮ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਾੜੀ ਕਾਰਗੁਜਾਰੀ ਕਾਰਨ ਅੱਜ ਜਿੱਥੇ ਪੰਜਾਬ ਦਾ ਹਰ ਨੌਜਵਾਨ ਬੇਰੁਜਗਾਰੀ ਦੀ ਮਾਰ ਝੱਲ ਰਿਹਾ ਹੈ, ਉਥੇ ਪੰਜਾਬ ਅੰਦਰ ਵੱਗ ਰਹੇ ਨਸ਼ੇ ਦੇ ਦਰਿਆ ਨੇ ਨੌਜਵਾਨ ਪੀੜੀ ਨੂੰ ਵੀ ਨਸ਼ੇ ਦੀ ਦਲਦਲ ਵਿੱਚ ਫਸਾਕੇ ਰੱਖ ਦਿੱਤਾ ਹੈ । ਆਗੁਆਂ ਕਿਹਾ ਕਿ ਪੰਜਾਬ ਸਰਕਾਰ ਦੀ ਗਲਤ ਨੀਤੀਆਂ ਦੇ ਕਾਰਨ ਹੀ ਅੱਜ ਦਾ ਕਿਸਾਨ ਜੋ ਖੁਦਸ਼ਕੁਸ਼ੀਆਂ ਦੇ ਰਾਹ ਪੈ ਗਿਆ ਅਜਿਹਾ ਕੈਪਟਨ ਸਰਕਾਰ ਸਮੇਂ ਨਹੀਂ ਸੀ ਹੋਇਆ ਜੋ ਅੱਜ ਹੋ ਰਿਹਾ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਵੱਡੇ ਵਪਾਰੀਆਂ ਨੂੰ ਨੱਥ ਪਾਵੇ ਪਰ ਉਹ ਆਪਣੀ ਬਦਨਾਮੀ ਦੇ ਡਰੋਂ ਮਾੜਾ ਮੋਟੇ ਨਸ਼ੇ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਤੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲਾਂ ਵਿੱਚ ਡੱਕਣ ਤੇ ਲਗੀ ਹੋਈ ਹੈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਗੋਲੂ, ਬਖਤਤੌਰ ਸਿੰਘ, ਦੀਦਾਰ ਸਿੰਘ, ਜਸਵੰਤ ਸਿੰਘ, ਮਹਿੰਦਰ ਸਿੰਘ, ਗੁਰਮੇਲ ਸਿੰਘ, ਪ੍ਰਕਾਸ਼ ਸਿੰਘ, ਮੱਘਰ ਸਿੰਘ, ਜੋਗਿੰਦਰ ਸਿੰਘ, ਕੁਲਵੰਤ ਸਿੰਘ, ਟਹਿਲ ਸਿੰਘ, ਮੇਜਰ ਸਿੰਘ, ਮਲਕੀਤ ਸਿੰਘ, ਇੰਦਰਜੀਤ ਸਿੰਘ, ਗੁਰਬਾਜ ਸਿੰਘ, ਗੁਰਨਾਮ ਸਿੰਘ, ਜਸਵਿੰਦਰ ਸਿੰਘ, ਜੱਥੇਦਾਰ ਚਮਕੌਰ ਸਿੰਘ, ਪਰਮਿੰਦਰ ਸਿੰਘ, ਬੁੱਗਾ, ਸਿੰਘ , ਸੋਨੀ ਸਿੰਘ ਅਤੇ ਜਗਦੀਪ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *