ਮੂਰਤੀ ਸਥਾਪਨਾ ਨੂੰ ਲੈ ਕੇ ਕਲਸ਼ ਯਾਤਰਾ ਦਾ ਕੀਤਾ ਆਯੋਜਨ

ss1

ਮੂਰਤੀ ਸਥਾਪਨਾ ਨੂੰ ਲੈ ਕੇ ਕਲਸ਼ ਯਾਤਰਾ ਦਾ ਕੀਤਾ ਆਯੋਜਨ
14 ਅਗਸਤ ਨੂੰ ਸ਼ਿਵ ਪਰਿਵਾਰ ਦੀ ਹੋਵੇਗੀ ਮੂਰਤੀ ਸਥਾਪਨਾ

10-4 (1) 10-4 (2)
ਤਲਵੰਡੀ ਸਾਬੋ, 10 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਡੇਰਾ ਤੰਗ ਤੋੜੇ ਵਿਖੇ ਸਰਪ੍ਰਸਤ ਮਹੰਤ ਰਮੇਸ ਮੁਨੀ ਅਗਵਾਈ ਵਿੱਚ ਸ੍ਰੀ ਨਰਮਦੇਸ਼ਵਰ ਮੰਦਰ ਵਿਖੇ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਸਮਾਗਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਅੱਜ ਸਮੁੱਚੇ ਸ਼ਹਿਰ ਅੰਦਰ ਕਲਸ਼ ਯਾਤਰਾ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨਗਰ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਹੰਤ ਰਮੇਸ ਮੁਨੀ ਅਤੇ ਰਾਕੇਸ਼ ਬਾਂਸਲ ਚੀਮਾ ਵਾਲਿਆਂ ਨੇ ਦੱਸਿਆ ਕਿ 14 ਅਗਸਤ ਨੂੰ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ ਅਤੇ ਕਾਂਬੜ ਸੰਘ ਤਲਵੰਡੀ ਸਾਬੋ ਵੱਲੋਂ ਇਲਾਕੇ ਦੇ ਸ਼ਿਵ ਭਗਤਾਂ ਦੇ ਸਹਿਯੋਗ ਨਾਲ ਸ੍ਰੀ ਨਰਮਦੇਸ਼ਵਰ ਮੰਦਰ ਦਾ ਨਿਰਮਾਣ ਕਰਕੇ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਲਈ ਅੱਜ ਡੇਰਾ ਤੰਗ ਤੋੜੇ ਤੋਂ ਕਲਸ਼ ਯਾਤਰਾ ਰਵਾਨਾ ਕੀਤੀ ਗਈ। ਰਾਮਾਂ ਬਾਈਪਾਸ ਦੇ ਰਜਵਾਹੇ ਤਂੋ ਕਲਸ਼ ਨੂੰ ਵਿਧੀ ਵਿਧਾਨ ਅਤੇ ਪਾਠ ਪੂਜਾ ਕਰਨ ਤੋਂ ਬਾਅਦ ਕਲਸ਼ ਵਿਚ ਜਲ ਭਰ ਕੇ ਨਵੇਂ ਮੰਦਰ ਵਿਖੇ ਸਥਾਪਤ ਕੀਤੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਭੀਮ ਗਰਗ, ਵਕੀਲ ਚੰਦ, ਕਪਿਲ ਦੇਵ, ਬਲਵਿੰਦਰ ਭੋਲਾ, ਲਾਕਸ਼ ਕੁਮਾਰ ਲੱਕੀ, ਪਰਅਮਨ ਕੁਮਾਰ ਪੀਰ, ਹੇਮ ਰਾਜ ਰਾਜੂ, ਗੌਰਵ ਗੁਪਤਾ, ਆਸ਼ੂ ਮਿੱਤਲ, ਰਕੇਸ਼ ਕਾਕਾ, ਮੋਹਿਤ ਕੁਮਾਰ, ਭਗਵਾਨ ਦਾਸ, ਪ੍ਰਮੋਦ ਕੁਮਾਰ, ਵਿੱਕੀ, ਮੁਨੀਸ਼ ਕੁਮਾਰ, ਸੋਨੂੰ ਕੁਮਾਰ ਅਤੇ ਸੈਂਕੜੇ ਸੰਗਤਾਂ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *