ਸਹਿਕਾਰੀ ਖੇਤੀਬਾੜੀ ਬੈਂਕ ਦੇ ਕਰਜਦਾਰਾਂ ਦੇ ਚੈਕ ਹੋਏ ਬਾਊਂਸ

ss1

ਸਹਿਕਾਰੀ ਖੇਤੀਬਾੜੀ ਬੈਂਕ ਦੇ ਕਰਜਦਾਰਾਂ ਦੇ ਚੈਕ ਹੋਏ ਬਾਊਂਸ
ਮਾਣਯੋਗ ਅਦਾਲਤ ਨੇ ਕੀਤੀ ਸਜਾ ਤੇ ਜੁਰਮਾਨਾ

 

ਰਾਮਪੁਰਾ ਫੂਲ (ਜਸਵੰਤ ਦਰਦ ਪ੍ਰੀਤ): ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਦੋ ਕਰਜਦਾਰਾਂ ਨੂੰ ਚੈਂਕ ਬਾਉੂਂਸ ਹੋਣ ਕਾਰਨ ਮਾਣਯੋਗ ਅਦਾਲਤ ਨੇ ਸਜਾ ਅਤੇ ਜੁਰਮਾਨੇ ਦੇ ਹੁਕਮ ਸੁਣਾਏ ਹਨ। ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਵਿਨੋਦ ਕੁਮਾਰ ਨੇ ਦੱਸਿਆ ਕਿ ਪਿੰਡ ਦਿਆਲਪੁਰਾ ਭਾਈਕਾ ਦੇ ਹਰਬੰਸ ਸਿੰਘ ਪੁੱਤਰ ਜੱਗਰ ਸਿੰਘ , ਪਿੰਡ ਨੰਦਗੜ ਕੋਟੜਾ ਦੇ ਕਰਮਜੀਤ ਸਿੰਘ ਪੁੱਤਰ ਮੇਜਰ ਸਿੰਘ ਦੇ ਚੈਂਕ ਬਾਉੂਸ ਹੋਣ ਕਾਰਨ ਸਜਾ ਤੇ ਜੁਰਮਾਨਾ ਮਾਣਯੋਗ ਫੂਲ ਅਦਾਲਤ ਨੇ ਸੁਣਾਇਆ। ਜਾਣਕਾਰੀ ਅਨੁਸਾਰ ਹਰਬੰਸ ਸਿੰਘ ਨੇ ਤਿੰਨ ਲੱਖ ਬਾਰਾਂ ਹਜਾਰ ਰੁਪਏ ਅਤੇ ਕਰਮਜੀਤ ਸਿੰਘ ਇੱਕ ਲੱਖ ਬਾਹਟ ਹਜਾਰ ਰੁਪਏ ਬੈਂਕ ਦੇ ਦੇਣੇ ਸਨ ਜਿੰਨਾਂ ਨੇ ਚੈਕ ਦੇ ਦਿੱਤਾ ਪਰ ਅਕਾਊਂਟ ਵਿੱਚ ਰੁਪਏ ਨਾ ਹੋਣ ਕਾਰਨ ਚੈਕ ਬਾਊਂਸ ਹੋ ਗਏ ਅਤੇ ਮਾਮਲਾ ਅਦਾਲਤ ਪਹੁੰਚ ਗਿਆ ਜਿੱਥੇ ਮਾਣਯੋਗ ਫੂਲ ਅਦਾਲਤ ਨੇ ਉਕਤ ਵਿਅਕੀਆਂ ਚੋ ਹਰਬੰਸ ਸਿੰਘ ਨੂੰ ਛੇ ਮਹੀਨੇ ਦੀ ਕੈਦ ਤੇ ਦੋ ਹਜਾਰ ਰੁਪਏ ਜੁਰਮਾਨਾ ਅਤੇ ਕਰਮਜੀਤ ਸਿੰਘ ਨੂੰ ਇੱਕ ਸਾਲ ਕੈਦ ਤੇ ਇੱਕ ਹਜਾਰ ਰੁਪਏ ਜੁਰਮਾਨਾ ਕਰਨ ਦਾ ਫੈਸਲਾ ਸੁਣਾਇਆ ਹੈ।

print
Share Button
Print Friendly, PDF & Email