ਹੇਲੋ ਐਨ.ਜੀ.ਓ. ਦੇ ਵਲੰਟੀਅਰਾਂ ਨੇ ਪੌਦੇ ਲਗਾਉਣ ਦੀ ਮੁਹਿੰਮ ਸੁਰੂ ਕੀਤੀ

ss1

ਹੇਲੋ ਐਨ.ਜੀ.ਓ. ਦੇ ਵਲੰਟੀਅਰਾਂ ਨੇ ਪੌਦੇ ਲਗਾਉਣ ਦੀ ਮੁਹਿੰਮ ਸੁਰੂ ਕੀਤੀ

7-9

ਮਲੇਰਕੋਟਲਾ, 7 ਮਈ (ਨਿਰਪੱਖ ਆਵਾਜ਼ ਬਿਊਰੋ): ਸਮਾਜ ਸੇਵੀ ਸੰਸਥਾ ਹੈਲਥ ਐਡ ਐਜੁਕੇਸ਼ਨ ਲਾਇਫ ਆਰਗਨਾਇਜੇਸ਼ਨ ਦੇ ਵਲੰਟੀਆ ਨੇ ਪਿੰਡ ਮਾਨ ਮਾਜਰਾ ਰੋਡ ਤੇ ਸੁੱਧ ਵਾਤਾਵਰਣ ਦੀ ਅਹਿਮੀਅਤ ਅਤੇ ਅਤੇ ਘਟ ਰਹੇ ਦਰਖਤਾਂ ਨੂੰ ਮੱਦੇ ਨਜਰ ਰੱਖਦੇ ਹੋਏ ਸੜਕ ਦੇ ਕਿਨਾਰਿਆ ਤੇ ਛਾਂ ਵਾਲੇ ਦਰਖਤ ਲਗਾਏ । ਪੌਦੇ ਲਗਾਉਣ ਦੇ ਕੰਮ ਦਾ ਅਰੰਭ ਸੰਸਥਾ ਦੇ ਪ੍ਰਧਾਨ ਮੁਹੰਮਦ ਅਸ਼ਰਫ਼ ਨੇ ਕੀਤਾ । ਵਲੰਟੀਅਰਾਂ ਦੀ ਸਰਪ੍ਰਸਤੀ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਇਕ ਬਹੁਤ ਹੀ ਚੰਗਾ ਕੰਮ ਹੈ । ਇਸ ਮੁੰਹਿਮ ਨਾਲ ਜੁੜੇ ਵਲੰਟੀਅਰ ਮੁਬਾਰਕਬਾਦ ਦੇ ਹੱਕਦਾਰ ਹਨ ।

ਉਹਨਾਂ ਨੇ ਕਿਹਾ ਕਿ ਜਿਸ ਤਰਾਂ ਇਹ ਵਲੰਟੀਅਰ ਪੌਦੇ ਲਗਾ ਰਹੇ ਹਨ ਉਸੇ ਤਰਾਂ ਸਾਡਾ ਹਰ ਇਕ ਦਾ ਫਰਜ ਬਣਦਾ ਹੈ ਕਿ ਅਸੀ ਸਾਰੇ ਹੀ ਮਨੁੱਖ ਘੱਟੋ ਘੱਟ ਆਪਣੇ ਜੀਵਨ ਵਿੱਚ ਇੱਕ ਰੁੱਖ ਲਗਾਈਏ। ਤਾਂ ਜੋ ਵਾਤਾਵਰਣ ਵਿਚ ਸਥਿਰਤਾ ਬਣੀ ਰਹੇ । ਸੰਸਥਾ ਦੇ ਸਕੱਤਰ ਮੁਹੰਮਦ ਸ਼ਫੀਕ ਨੇ ਕਿਹਾ ਕਿ ਸਾਡੇ ਜੀਵਨ ਦਾ ਮੰਤਵ ਵਿਅਕਤੀਗਤ ਜੀਵਨ ਤੋਂ ਹਟ ਕੇ ਮਨੁੱਖਤਾ ਦੀ ਭਲਾਈ ਹੋਣਾ ਚਾਹੀਦਾ ਹੈ।ਸਮਾਜ ਸੇਵੀ ਡਾ. ਮੁਹੰਮਦ ਅਸਲਮ ਨੇ ਇਸ ਮੌਕੇ ਕਿਹਾ ਕਿ ਇਸ ਤਰਾਂ ਪੌਦੇ ਲਗਾਉਣਾ ਸਾਡੇ ਆਪਣੇ ਜੀਵਨ ਅਤੇ ਸਾਡੀਆ ਆਉਣ ਵਾਲੀਆ ਨਸਲਾਂ ਲਈ ਸਭ ਤੋਂ ਉੱਤਮ ਸੇਵਾ ਹੈ। ਉਹਨਾਂ ਕਿਹਾ ਕਿ ਪੌਦੇ ਸਾਡੇ ਸੰਸਾਰਿਕ ਜੀਵਨ ਦਾ ਅਟੁੱਟ ਹਿੱਸਾ ਹਨ । ਜਿੰਨ੍ਹੀ ਦੇਰ ਸਾਡੀ ਸੁੰਦਰ ਧਰਤੀ ਤੇ ਪੌਦੇ ਹਨ , ਉਨੀ ਦੇਰ ਹੀ ਮਨੁੱਖੀ ਜੀਵਨ ਸੰਭਵ ਹੈ। ਇਸ ਲਈ ਸਾਨੂੰ ਸਾਰੇ ਮਨੁੱਖਾ ਨੂੰ ਆਪਣੀ ਹੋਦ ਬਚਾਉਣ ਲਈ ਪੌਦੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਤੇ ਸੰਸਥਾ ਦੇ ਮੈਂਬਰਾਂ ਦੇ ਨਾਲ ਵਲੰਟੀਅਰ ਮੁਹੰਮਦ ਆਸਿਫ , ਗੁਰਪ੍ਰੀਤ ਸਿੰਘ , ਯਸ਼ਪ੍ਰੀਤ ਕੌਰ , ਮੁਹੰਮਦ ਅਰਸ਼ਦ ਮੁਹੰਮਦ ਨਿਸਾਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *