ਵਿਧਾਨ ਸਭਾ ਚੋਣਾਂ ਦੌਰਾਨ ਭ੍ਰਿਸ਼ਟਾਚਾਰੀ ਲੀਡਰਾਂ ਨੂੰ ਲੋਕ ਮੂੰਹ ਨਹੀ ਲਾਉਣਗੇ – ਸੁਖਬੀਰ ਵਲਟੋਹਾ

ss1

ਵਿਧਾਨ ਸਭਾ ਚੋਣਾਂ ਦੌਰਾਨ ਭ੍ਰਿਸ਼ਟਾਚਾਰੀ ਲੀਡਰਾਂ ਨੂੰ ਲੋਕ ਮੂੰਹ ਨਹੀ ਲਾਉਣਗੇ – ਸੁਖਬੀਰ ਵਲਟੋਹਾ
ਕਿਸਾਨਾਂ ਨੂੰ ਅਦਾਇਗੀ ਕਰਨ ਦੀ ਬਜਾਏ ਸਰਕਾਰ ਨੇ ਸੀ.ਪੀ.ਐਸ ਬਣਾ ਕੇ ਖਜਾਨੇ `ਤੇ ਬੋਝ ਪਾਇਆ



29-19
ਭਿੱਖੀਵਿੰਡ 29 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਜਨਤਾ ਵਿੱਚ ਲੋਕ ਆਧਾਰ ਗਵਾ ਚੁੱਕੇ ਭ੍ਰਿਸ਼ਟਾਚਾਰੀ ਲੀਡਰਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਮੂੰਹ ਦੀ ਖਾਣੀ ਪਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਪ੍ਰਮੁੱਖ ਆਪ ਆਗੂ ਸੁਖਬੀਰ ਸਿੰਘ ਵਲਟੋਹਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਇਹਨਾਂ ਭ੍ਰਿਸ਼ਟਾਚਾਰੀ ਲੀਡਰਾਂ ਨੇ ਦੇਸ਼ ਦੀ ਆਜਾਦੀ ਤੋਂ ਲੈ ਕੇ ਅੱਜ ਤੱਕ ਲੋਕਾਂ ਦੀਆਂ ਵੋਟਾਂ ਵਿਕਾਸ ਦੇ ਨਾਮ ‘ਤੇ ਬਟੋਰੀਆਂ ਹਨ, ਜਦੋਂ ਕਿ ਵਿਕਾਸ ਕਰਨ ਦੀ ਬਜਾਏ ਪੰਜਾਬ ਦਾ ਸੱਤਿਆਨਾਸ ਕਰਕੇ ਰੱਖ ਦਿੱਤਾ ਹੈ, ਜਿਸ ਦੀ ਪ੍ਰਤੱਖ ਮਿਸਾਲ ਪੂਰੇ ਪੰਜਾਬ ਵਿੱਚ ਸ਼ਰੇਆਮ ਗਲੀਆਂ, ਬਜਾਰਾਂ ਵਿੱਚ ਚਿੱਟੇ ਦਿਨ ਵਿਕ ਰਹੀ ਸਮੈਕ, ਹੈਰੋਇਨ ਤੋਂ ਮਿਲਦੀ ਹੈ, ਜਿਸ ਨਾਲ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ। ਸੁਖਬੀਰ ਵਲਟੋਹਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਬਰਾਬਰ ਸਹੂਲਤਾਂ ਮਿਲਣਗੀਆਂ ਤੇ ਬੇਰੋਜਗਾਰਾਂ ਨੂੰ ਰੋਜਗਾਰ ਮਿਲੇਗਾ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਹੋਵੇਗਾ।

ਆਪ ਆਗੂ ਕਰਮਜੀਤ ਸਿੰਘ ਦਿਉਲ, ਕਿਸਾਨ ਵਿੰਗ ਆਗੂ ਨਿਸ਼ਾਨ ਸਿੰਘ ਛੀਨਾ, ਰਜਿੰਦਰ ਸਿੰਘ ਪੂਹਲਾ ਨੇ ਆਖਿਆ ਕਿ ਇੱਕ ਪਾਸੇ ਤਾਂ ਸਰਕਾਰ ਕੋਲ ਕਿਸਾਨਾਂ ਦੀ ਫਸਲ ਦੀ ਅਦਾਇਗੀ ਲਈ ਪੈਸੇ ਨਹੀ ਹਨ, ਉਥੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਆਪਣੇ ਚਹੇਤੇ ਛੇ ਐਮ.ਐਲ.ਏ ਨੂੰ ਸੀ.ਪੀ.ਐਸ ਬਣਾ ਕੇ ਖਜਾਨੇ ‘ਤੇ ਭਾਰੀ ਬੋਝ ਬਣਾਇਆ ਜਾ ਰਿਹਾ ਹੈ, ਜੋ ਬਾਦਲ ਸਰਕਾਰ ਦੀ ਨਿਕੰਮੀ ਸੋਚ ਦਾ ਸਿੱਟਾ ਹੈ। ਇਸ ਸਮੇਂ ਬਖਸੀਸ ਸਿੰਘ ਫੌਜੀ, ਗੁਰਬਿੰਦਰ ਸਿੰਘ ਭੁੱਚਰ, ਜਸਬੀਰ ਸਿੰਘ ਪਹਿਲਵਾਨਕੇ, ਦਿਲਬਾਗ ਸਿੰਘ ਕਾਲੇ, ਕੰਵਲਜੀਤ ਸਿੰਘ, ਦਲਬੀਰ ਸਿੰਘ ਰੂਪ, ਗੁਰਦੇਵ ਸਿੰਘ ਲਾਖਣਾ, ਗੁਰਦਾਸ ਸਿੰਘ ਢੋਲਣ, ਅਰਸ਼ਬੀਰ ਸਿੰਘ ਨਾਰਲੀ, ਪਲਵਿੰਦਰ ਸਿੰਘ ਸਾਂਡਪੁਰਾ, ਲਵਲੀ ਵਲਟੋਹਾ, ਬਲਜੀਤ ਸਿੰਘ ਭੰਡਾਲ, ਵਿਰਸਾ ਸਿੰਘ ਪਹੂਵਿੰਡ, ਬਲਜੀਤ ਸਿੰਘ ਖਹਿਰਾ, ਜਗਰੂਪ ਸਿੰਘ ਦਿਆਲਪੁਰਾ, ਗੁਰਦੇਵ ਸਿੰਘ ਦਿਉਲ, ਸਾਜਨ ਧਵਨ ਭਿੱਖੀਵਿੰਡ, ਗੁਰਦਾਸ ਸਿੰਘ ਭੁੱਲਰ, ਜਸਵੰਤ ਸਿੰਘ ਸਾਬਕਾ ਡੀ.ਐਸ.ਪੀ, ਗੁਰਪ੍ਰੀਤ ਸਿੰਘ ਸੁਰਸਿੰਘ, ਗੋਰਾ ਬਲ੍ਹੇਰ, ਕੰਵਲਜੀਤ ਸਿੰਘ, ਮਾਸਟਰ ਰਾਮ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *