ਖਾਲਸਾ ਕਾਲਜ ਵਿਖੇ ਵਣ ਮਹਾਂ ਉਤਸਵ ਮਨਾਇਆ ਗਿਆ

ss1

ਖਾਲਸਾ ਕਾਲਜ ਵਿਖੇ ਵਣ ਮਹਾਂ ਉਤਸਵ ਮਨਾਇਆ ਗਿਆ

18-44
ਗੜ੍ਹਸ਼ੰਕਰ 8 ਅਗਸਤ (ਅਸ਼ਵਨੀ ਸ਼ਰਮਾ) ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਐਨ.ਐਨ.ਐਸ. ਵਿਭਾਗ ਵਲੋਂ ਐਗਰੀਕਲਚਰ ਵਿਭਾਗ ਦੇ ਸਹਿਯੋਗ ਨਾਲ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰ.ਡਾ ਪਰਵਿੰਦਰ ਸਿੰਘ ਅਤੇ ਕਾਲਜ ਦੀ ਕਮੇਟੀ ਦੇ ਮੈਂਬਰ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਵਲੋਂ ਵਿਦਿਆਰਥੀਆਂ ਦੀ ਮਦਦ ਨਾਲ ਕਾਲਜ ਦੀ ਗਰਾਉਂਡ ਨੇੜੇ ਨਵੇਂ ਪੌਦੇ ਲਗਾਏ ਗਏ. ਇਸ ਮੌਕੇ ਪ੍ਰਿੰ. ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਵਾਤਾਵਰਾਂ ਦੀ ਸਾਂਭ ਸੰਭਾਲ ਲਈ ਜਿੱਥੇ ਪੌਦੇ ਲਗਾਉਣੇ ਜ਼ਰੂਰੀ ਹਨ ਉੱਥੇ ਹੀ ਇਨ੍ਹਾਂ ਪੌਦਿਆਂ ਨੂੰ ਸਾਂਭਣ ਦਾ ਸੰਕਲਪ ਵੀ ਲੈਣਾ ਚਾਹੀਦਾ ਹੈ। ਉਨ੍ਹਾਂ ਇਸ ਉੱਦਮ ਲਈ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਐਨ.ਐਸ.ਐਸ. ਦੇ ਇੰਚਾਰਜ ਪ੍ਰੋ.ਸੌਰਭ ਰਾਣਾ,ਸੇਵਾ ਮੁਕਤ ਸੁਪਰਡੈਂਟ ਹਰਜੀਵਨ ਸਿੰਘ,ਪ੍ਰੋ.ਬਲਵੀਰ ਕੌਰ,ਪ੍ਰੋ.ਸੂਰਜ,ਪ੍ਰੋ.ਬਿਮਲਾ ਜਸਵਾਲ ਅਤੇ ਖੇਤੀਬਾੜੀ ਵਿਭਾਗ ਦਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *