ਬੱਸਾਂ ਵਾਲਿਆਂ ਵੱਲੋਂ ਲਾਏ ਜਾਮ ਵਿਚ ਫਸੇ ਲੋਕਾਂ ਨੇ ਝੱਲੀ ਭਾਰੀ ਪ੍ਰੇਸ਼ਾਨੀ

ss1

ਬੱਸਾਂ ਵਾਲਿਆਂ ਵੱਲੋਂ ਲਾਏ ਜਾਮ ਵਿਚ ਫਸੇ ਲੋਕਾਂ ਨੇ ਝੱਲੀ ਭਾਰੀ ਪ੍ਰੇਸ਼ਾਨੀ
ਚਾਰ ਘੰਟੇ ਦੇ ਕਰੀਬ ਚੱਲਿਆ ਡਰਾਮਾ

7-6
ਸਾਦਿਕ, 7 ਮਈ (ਗੁਲਜ਼ਾਰ ਮਦੀਨਾ)-ਸਵੇਰ ਵੇਲੇ ਗੁਰੂਹਰਸਹਾਏ ਤੋਂ ਚੰਡੀਗੜ ਜਾਣ ਵਾਲੀ ਬੱਸ ਜਦੋਂ ਮਹਿਮੂਆਣਾ ਪਿੰਡ ਦੇ ਅੱਡੇ ’ਤੇ ਪੁੱਜੀ ਤਾਂ ਇਸ ਦੇ ਕਡੰਕਟਰ ਅਤੇ ਪਿੰਡ ਵਾਸੀਆਂ ਵਿਚਕਾਰ ਝਗੜਾ ਹੋ ਗਿਆ ਤੇ ਉਨਾਂ ਬੱਸ ਦੇ ਕਡੰਕਟਰ ਦੀ ਕੁੱਟਮਾਰ ਕਰ ਦਿੱਤੀ। ਐਨੇ ਵਿਚ ਫ਼ਰੀਦਕੋਟ ਤੋਂ ਗੁਰੂਹਰਸਹਾਏ ਜਾਣ ਵਾਲੀ ਪੈਪਸੂ ਰੋਡ ਟਰਾਂਸਪੋਰਟ ਦੀ ਇਕ ਬੱਸ ਵੀ ਆ ਗਈ। ਕੁੱਟ ਮਾਰ ਦਾ ਸ਼ਿਕਾਰ ਹੋਏ ਡਰਾਈਵਰ ਕੰਡਕਟਰ ਨੇ ਦੋਹਾਂ ਬੱਸਾਂ ਨੂੰ ਟੇਡੀਆਂ ਕਰਕੇ ਜਾਮ ਲਾ ਦਿੱਤਾ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਦੇ ਕਡੰਕਟਰ ਦੀ ਇਸ ਬੱਸ ਵਿਚ ਲੰਘੀ ਰਾਤ ਫ਼ਰੀਦਕੋਟ ਤੋਂ ਮਹਿਮੂਆਣਾ ਪਿੰਡ ਦੀਆਂ ਕੁੱਝ ਸਵਾਰੀਆਂ ਚੜੀਆਂ ਸਨ ਜਿਨਾਂ ਨੇ ਬੱਸ ਵਾਲਿਆਂ ਨੂੰ ਕਿਹਾ ਕਿ ਉਨਾਂ ਨੂੰ ਪਿੰਡ ਦੇ ਮਿੱਡੂਮਾਨ ਵਾਲੇ ਮੋੜ ’ਤੇ ਉਤਾਰ ਦਿੱਤਾ ਜਾਵੇ, ਕਿਉਂਕਿ ਉੱਥੇ ਸਾਰੀਆਂ ਬੱਸਾਂ ਸਵਾਰੀਆਂ ਚੜਾਉਂਦੀਆਂ ਵੀ ਐ ਤੇ ਲਾਹੁੰਦੀਆਂ ਵੀ ਐ ਪਰ ਇਸ ਬੱਸ ਵਾਲਿਆਂ ਨੇ ਸਵਾਰੀਆਂ ਨੂੰ ਕਿਹਾ ਕਿ ਬੱਸ ਤਾਂ ਅੱਡੇ ’ਤੇ ਹੀ ਰੁਕੇਗੀ ਕਿਸੇ ਮੋੜ ’ਤੇ ਨਹੀਂ ਖੜਨੀ ਤੇ ਉਨਾਂ ਮਹਿਮੂਆਣਾ ਦੇ ਅੱਡੇ ਤੇ ਬੱਸ ਰੋਕੀ ਤਾਂ ਸਵਾਰੀਆਂ ਉਤਰ ਗਈਆਂ ਪਰ ਕਿਸੇ ਕਾਰਨ ਉਨਾਂ ਦੀ ਆਪਸ ਵਿਚ ਤਕਰਾਰਬਾਜ਼ੀ ਹੋ ਗਈ ਤੇ ਬੱਸ ਦੇ ਅਮਲੇ ਨੇ ਬੱਸ ’ਚੋਂ ਉਤਰੇ ਪਿੰਡ ਮਹਿਮੂਆਣਾ ਦੇ ਛਿੰੰਦਰ ਨਾਮੀਂ ਨੌਜੁਆਨ ਦੀ ਕੁੱਟਮਾਰ ਕਰ ਦਿੱਤੀ ਅਤੇ ਜਦੋਂ ਨੂੰ ਪਿੰਡ ਵਾਲੇ ਇਕੱਠੇ ਹੋਏ ਉਹ ਬੱਸ ਭਜਾ ਕੇ ਲੈ ਗਏ।

ਸਵੇਰ ਸਮੇਂ ਜਦੋਂ ਸਬੰਧਿਤ ਬੱਸ ਇਸ ਅੱਡੇ ’ਤੇ ਆਈ ਤਾਂ ਇਕੱਠੇ ਹੋਏ ਪਿੰਡ ਵਲਿਆਂ ਨੇ ਕੰਡਕਟਰ ਕੁੱਟ ਸੁਟਿੱਆ ਦੇ ਵਿਰੋਧ ਵਿਚ ਬੱਸਾਂ ਵਾਲਿਆਂ ਨੇ ਜਾਮ ਲਾ ਦਿੱਤਾ ਜਿਸ ਵਿਚ ਸਕੂਲੀ ਵੈਨਾਂ ਵੀ ਫਸ ਗਈਆਂ ਤੇ ਹੋਰ ਰਾਹਗੀਰ ਜਿਨਾਂ ਦੂਰ ਦੁਰਾਡੇ ਆਪਣੇ ਕੰਮਾਂ ’ਤੇ ਜਾਣਾ ਸੀ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਲੋਕਾਂ ਨੇ ਜਾਨ ਜੋਖ਼ਮ ਵਿਚ ਪਾ ਕੇ ਆਪਣੇ ਵਹੀਕਲਾਂ ਨੂੰ ਸੜਕ ਕਿਨਾਰੇ ਲੱਗੀਆਂ ਰੂੜੀਆਂ ਤੋਂ ਮਸਾਂ ਲੰਘਾਇਆ। ਇਸ ਦੌਰਾਨ ਤਿੰਨ ਪਿੰਡਾਂ ਮਹਿਮੂਆਣਾ, ਬੀਹਲੇਵਾਲਾ ਅਤੇ ਮਚਾਕੀ ਕਲਾਂ ਦੀਆਂ ਪੰਚਾਇਤਾਂ ਇਕੱਠੀਆਂ ਹੋਈਆਂ ਤੇ ਕਾਫ਼ੀ ਸਮਾਂ ਆਪਸੀ ਗਰਮਾ ਗਰਮੀਂ ਹੋਈ। ਪੰਚਾਇਤਾਂ ਦਾ ਕਹਿਣਾ ਸੀ ਕਿ ਦਿਨ ਵੇਲੇ ਸਾਰੀਆਂ ਬੱਸਾਂ ਇਸ ਮਿੱਡੂਮਾਨ ਵਾਲੇ ਮੋੜ ’ਤੇ ਰੁਕ ਕੇ ਜਾਂਦੀਆਂ ਹਨ ਤੇ ਰਾਤ ਸਮੇਂ ਇੱਥੇ ਬੱਸ ਕਿਉਂ ਨਹੀਂ ਰੁਕ ਸਕਦੀ ਜਦੋਂ ਕਿ ਬੱਸਾਂ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਰਾਤ ਦਾ ਸਮਾਂ ਹੋਣ ਕਰਕੇ ਸਵਾਰੀਆਂ ਨਾਲ ਹਲੀਮੀ ਨਾਲ ਪੇਸ਼ ਆਉਣ। ਦੋਹਾਂ ਧਿਰਾਂ ਦਾ ਆਪਸੀ ਰਾਜੀਨਾਮਾ ਹੋਣ ’ਤੇ ਹੀ ਜਾਮ ਖੁਲਿਆ ਤੇ ਲੋਕਾਂ ਸੁੱਖ ਦਾ ਸਾਹ ਲਿਆ

print
Share Button
Print Friendly, PDF & Email

Leave a Reply

Your email address will not be published. Required fields are marked *