ਆਮ ਆਦਮੀ ਪਾਰਟੀ ਦੀ ਨੁੱਕੜ ਮੀਟਿੰਗ ਕੀਤੀ ਗਈ

ss1

ਆਮ ਆਦਮੀ ਪਾਰਟੀ ਦੀ ਨੁੱਕੜ ਮੀਟਿੰਗ ਕੀਤੀ ਗਈ

8-19 (1)
ਕੀਰਤਪੁਰ ਸਾਹਿਬ, 8 ਅਗਸਤ (ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ): ਇਥੋਂ ਦੇ ਨਜਦੀਕੀ ਪਿੰਡ ਹਰਦੋਨਿਮੋਹ ਵਿਖੇ ਕਮਿੰਕਰ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਮੀਟਿੰਗ ਕੀਤੀ ਗਈ।ਬੁਲਾਰਿਆਂ ਮਾ: ਹਰਦਿਆਲ ਸਿੰਘ, ਹਰਤੇਗਵੀਰ ਤੇਗੀ ਅਤੇ ਕਿਰਨਜੀਤ ਕੋਰ ਵਲੋ ਬੳਦਲ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਖੁੱਲ ਕਿ ਵਿਚਾਰ ਪ੍ਰਗਟ ਕੀਤੇ ਗਏ।ਸੰਬੋਧਨ ਦੋਰਾਨ ਉਹਨਾਂ ਵਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਨਸ਼ੇ ਤੋਂ ਮੁਕਤ ਕਰਨ ਲਈ ਬਦਲਾਅ ਲਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਬੂਥ ਇੰਚਾਰਜ ਕੇਸਰ ਸਿੰਘ ਸੰਧੂ ਵਲੋਂ ਰੇਤ ਮਾਫੀਆ ਅਤੇ ਮਾਇਨਿੰਗ ਮਾਫੀਆ ਦੀ ਨੀਤੀ ਤੋਂ ਪਿੰਡ ਵਾਸੀਆਂ ਦੀ ਰੋਸ ਭਰੀ ਸ਼ਿਕਾਇਤ ਦਰਜ ਕਰਵਾਈ ਗਈ।ਇਸਦੇ ਪੱਖ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇਦਿਆਂ ਵਲੋਂ ਵਾਅਦਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਮਾਇਨਿੰਗ ਮਾਫੀਆ ਤੇ ਨਕੇਲ ਕੱਸੀ ਜਾਵੇਗੀ ਅਤੇ ਮਾਇਨਿੰਗ ਦੀ ਆੜ ਵਿੱਚ ਮੰਿਹਗੇ ਭਾਅ ਵੇਚੀ ਜਾਂਦੀ ਰੇਤ ਬਜਰੀ ਉੱਤੇ ਠੱਲ ਪਾਈ ਜਾਵੇਗੀ।ਇਸ ਮੀਟਿੰਗ ਵਿੱਚ ਬਾਬੂ ਚਮਨ ਲਾਲ, ਜਗਜੀਤ ਸਿੰਘ , ਮਾਸਟਰ ਹਰਦਿਆਲ ਸਿੰਘ , ਜਸਵੀਰ ਜੱਸੂ, ਹਰਤੇਗਵੀਰ ਤੇਗੀ, ਜਸਵੀਰ ਰਾਣਾ, ਸੋਹਣ ਸਿੰਘ ਨਿਕੂਵਾਲ, ਸੋਹਣ ਸਿੰਘ ਬੀਕਾਪੁਰ, ਮਾ: ਗੁਰਦੇਵ ਸਿੰਗ, ਡਾ: ਸੰਜੀਵ ਗੋਤਮ, ਪਰਮਜੀਤ ਪੰਮਾ, ਦੀਪਕ ਸੋਨੀ ਬਲਾਕ ਪ੍ਰਧਾਨ ਨੰਗਲ , ਸਰਬਜੀਤ ਭਟੋਲੀ, ਗੁਰਸ਼ਰਨ ਸਿੰਘ , ਮਨਜੀਤ ਸਿੰਘ, ਹਰਭਜਨ ਸਿੰਘ, ਮਹਿੰਦਰ ਸਿੰਘ, ਮੰਗਾ ਨਿਮੋਹ, ਕਮਲ ਲਾਲ, ਕਿਰਨਜੀਤ ਕੋਰ, ਜਸਵੀਰ ਕੋਰ , ਮਨਜੀਤ ਕੋਰ, ਦਰਸ਼ਨ ਕੋਰ , ਸੁਰਿੰਦਰ ਕੋਰ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *