ਸਾਈਕਲਿੰਗ ਤੇ ਤੈਰਾਕੀ ਨੇ ਮਾਰੀਆਂ ਮੱਲਾਂ

ss1

ਸਾਈਕਲਿੰਗ ਤੇ ਤੈਰਾਕੀ ਨੇ ਮਾਰੀਆਂ ਮੱਲਾਂ

18-20
ਦੁਨੀਆਂ ਦੇ ਖੇਡਾਂ ਦੇ ਮਹਾਂਕੁੰਭ ਵਿੱਚ ਅੱਜ ਮਹਿਲਾ ਵਰਗ ਦੀ 141 ਕਿਲੋਮੀਟਰ ਰੋਡ ਰੇਸ ਵਿੱਚ ਨੀਦਰਲੈਂਡ ਦੀ ਅੱਨਾਵੈਨ ਨੇ ਤਿੰਨ ਘੰਟੇ 51 ਮਿੰਟ ਦਾ ਸਮਾਂ ਕੱਢ ਕੇ ਸੋਨ ਤਗ਼ਮਾ ਜਿੱਤੀਆ। ਈਮਾ ਜੋਨਸਨ ਨੇ ਸਿਲਵਰ ਮੈਡਲ ਤੇ ਇਟਲੀ ਦੀ ਏਲੀਸ਼ਾ ਲੋਗੋਂ ਨੇ ਕਾਂਸੇ ਦੀ ਤਗ਼ਮਾ ਜਿੱਤੀਆ। ਸਾਈਕਲਿੰਗ ਰੋਡ ਰੇਸ ਜਿੰਨੀ ਲੰਮੀ ਹੁੰਦੀ ਹੈ ਉਨ੍ਹਾਂ ਦੀ ਦਰਸ਼ਕਾਂ ਵਿੱਚ ਰੋਮਾਂਸ ਵੱਧ ਹੁੰਦਾ ਹੈ। ਪਹਿਲਾਂ 40 ਕਿਲੋਮੀਟਰ ਵਿੱਚ ਇੰਗਲੈਂਡ ਦੀ ਸਾਈਕਲਿਸਟ ਕੋਪੈਕੀ ਗਰੁੱਪ ਤੋਂ ਅੱਗੇ ਚਲਦੀ ਰਹੀ ਪਰ ਆਖਿਰ ਵਿੱਚ ਨੀਦਰਲੈਂਡ ਦੀ ਸਾਈਕਲਿਸਟ ਨੇ ਸੋਨ ਤਗ਼ਮਾ ਜਿੱਤੀਆ। ਭਾਰਤੀ ਹਾਕੀ ਟੀਮ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। 36 ਸਾਲਾਂ ਬਾਅਦ ਓਲਪਿੰਡ ਖੇਡਾਂ ਵਿੱਚ ਹਿੱਸਾ ਲੈ ਰਹੀ ਭਾਰਤੀ ਮਹਿਲਾ ਹਾਕੀ ਟੀਮ ਜਾਪਾਨ ਨੂੰ 2-2 `ਤੇ ਰੋਕਿਆ। ਭਾਰਤ ਵੱਲੋਂ ਇਸ ਮੈੱਚ ਵਿੱਚ ਕੁੱਲ 2 ਗੋਲ ਕੀਤੇ ਗਏ। ਇਕ ਗੋਲ ਰਾਣੀ ਰਾਮਪਾਲ ਵੱਲੋਂ ਅਤੇ ਦੂਜਾ ਗੋਲ ਲੀਲਿਮਾਮਿੰਜ਼ ਵੱਲੋਂ ਕੀਤਾ ਗਿਆ।
ਹਾਕੀ ਮਹਿਲਾ ਪੂਲ ਏ ਵਿੱਚ ਨਿਊਜ਼ੀਲੈਂਡ ਨੇ ਕੋਰੀਆ ਨੂੰ 4-1 ਨਾਲ ਹਰਾਇਆ। ਆਰਚਰੀ ਵਿੱਚ ਭਾਰਤੀ ਮਹਿਲਾ ਟੀਮ ਕੁਆਲੀਫਾਈ ਹੋਣ ਵਿੱਚ ਸਫਲ ਹੋਈ। ਸ਼ੂਟਿੰਗ ਵਿੱਚ 10 ਮੀਟਰ ਏਅਰ ਮਹਿਲਾ ਵਰਗ ਵਿੱਚ ਚੀਨ ਦੀ ਝੇਂਗ ਮੇਂਗਜ਼ੂਉ ਨੇ 199.4 ਅੰਗ ਹਾਸਿਲ ਕਰ ਸੋਨੇ `ਤੇ ਨਿਸ਼ਾਨਾ ਲਾਇਆ। ਰੂਸ ਦੀ ਖਿਡਾਰਨ ਵਿਲੀਨਾ ਨੇ 197.1 ਅੰਕ ਹਾਸਿਲ ਕਰ ਚਾਂਦੀ ਦਾ ਤਗ਼ਮਾ ਜਿੱਤੀਆ ਅਤੇ ਇੰਗਲੈਂਡ ਦੀ ਕੋਰਾਕਾਕੀ ਅੰਨਾ ਨੇ 177.7 ਅੰਕ ਹਾਸਿਲ ਕਰ ਤਾਂਬੇ ਦਾ ਤਗ਼ਮਾ ਜਿੱਤੀਆ। ਤੈਰਾਕੀ ਵਿੱਚ ਇੰਗਲੈਂਡ ਦੇ ਪੈਟੀ ਐਡਮ ਨੇ 100 ਮੀਟਰ ਵਿੱਚੋਂ ਸੋਨ ਤਗ਼ਮਾ ਜਿੱਤੀਆ। ਭਾਰਤੀ ਖਿਡਾਰੀਆਂ ਤੋਂ ਸ਼ੂਟਿੰਗ, ਆਰਚਰੀ ਪੁਰਸ਼ ਹਾਕੀ ਪੁਰਸ਼ ਤੇ ਬੋਕਸਿੰਗ ਤੋਂ ਤਗ਼ਮੀਆਂ ਦੀ ਆਸ ਹੈ। ਹੁਣ ਤੱਕ ਭਾਰਤ ਦਾ ਦੋ ਤਿੰਨ ਖੇਡਾਂ ਨੂੰ ਛੱਡ ਬਾਕੀ ਸਾਰੀਆਂ ਖੇਡਾਂ ਵਿੱਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਆਸ ਕਰਦੇ ਹਾਂ ਕਿ ਜਲਦ ਹੀ ਭਾਰਤੀ ਖਿਡਾਰੀ ਦੇਸ਼ ਨੂੰ ਪਹਿਲਾ ਤਗ਼ਮਾ ਦਿਵਾਉਣਗੇ।

ਓਲੰਪਿਕ ਤੇ ਵਰਲਡ ਰਿਕਾਰਡ
ਸ਼ੂਟਿੰਗ : 10 ਮੀਟਰ ਏਅਰ ਪਿਸਟਲ (ਝੇਂਗ ਮੇਂਗਜ਼ੂਉ)
ਤੈਰਾਕੀ : 100 ਮੀਟਰ (ਪੈਟੀ ਐਡਮ)

ਖੇਡਾਂ ਦੀ ਸਮਾਂ ਸਾਰਣੀ
ਸ਼ੂਟਿੰਗ : ਔਰਤਾਂ (25 ਮੀਟਰ)
ਸ਼ਾਮ : 5.30 ਵਜੇ
ਹਾਕੀ : ਪੁਰਸ਼
ਸ਼ਾਮ : 7.30 ਵਜੇ
ਬੋਕਸਿੰਗ : ਸਵੇਰ 2.30 ਵਜੇ
ਆਰਚਰੀ : ਪੁਰਸ਼ ਵਰਗ
ਸ਼ਾਮ : 8.00 ਵਜੇ

ਤਗ਼ਮਿਆਂ ਦੀ ਸੂਚੀ
ਮੁਲਕ :                             ਸੋਨਾ           ਚਾਂਦੀ           ਤਾਂਬਾ            (ਕੁਲ ਤਗ਼ਮੇ)
ਅਮਰੀਕਾ :                         3                  5               4                    (12)
ਚੀਨ :                                3                  2               3                     (8)
ਅਸਟ੍ਰੇਲੀਆ :                     3                  0               3                     (6)
ਇਟਲੀ :                            2                  3               2                     (7)
ਭਾਰਤ :                             0                  0               0                     (0)

print
Share Button
Print Friendly, PDF & Email