ਇਪਟਾ ਪੰਜਾਬ ਦੀ ਸਟੇਟ ਕਾਨਫਰੰਸ 17 ਸਤੰਬਰ ਨੂੰ ਚੰਡੀਗੜ ਵਿੱਚ ਹੋਵੇਗੀ

ss1

ਇਪਟਾ ਪੰਜਾਬ ਦੀ ਸਟੇਟ ਕਾਨਫਰੰਸ 17 ਸਤੰਬਰ ਨੂੰ ਚੰਡੀਗੜ ਵਿੱਚ ਹੋਵੇਗੀ

ਲੁਧਿਆਣਾ (ਪ੍ਰੀਤੀ ਸ਼ਰਮਾ) ਇੰਡੀਅਨ ਪੀਪਲਜ਼ ਥਇਏਟਰ ਐਸੋਸੀਏਸ਼ਨ(ਇਪਟਾ) ਪੰਜਾਬ ਦੀ ਅਹਿਮ ਇਕੱਤਰਤਾ ਸz ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਰੂਪੋਵਾਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਪਟਾ ਕਾਰਕੁਨ ਮਨਿੰਦਰ ਸਿੰਘ ਭਾਟੀਆ ਅਤੇ ਪ੍ਰਦੀਪ ਲੁਧਿਆਣਾ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਚੰਡੀਗੜ ਵਿਖੇ 17 ਸਤੰਬਰ ਨੂੰ ਸਟੇਟ ਕਾਨਫਰੰਸ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ 36 ਵਿੱਚ ਕਰਨ ਦਾ ਨਿਰਣਾ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਸੰਜੀਵਨ ਸਿੰਘ ਵੱਲੋਂ ਪਿਛਲੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ, ਜਿਸ ਉੱਤੇ ਬਹਿਸ ਵੀ ਹੋਵੇਗੀ। ਨੈਸ਼ਨਲ ਕਾਨਫਰੰਸ,ਜੋ ਕਿ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਹੋ ਰਹੀ ਹੈ, ਵਿੱਚ ਭਾਗ ਲੈਣ ਲਈ ਤਿਆਰੀ ਕੀਤੀ ਜਾਵੇਗੀ। ਅਗਲੇ ਸਾਲਾਂ ਲਈ ਇਪਟਾ ਨੂੰ ਚਲਾਉਣ ਲਈ ਡੈਲੀਗੇਟਾਂ ਵੱਲੋਂ ਚੋਣ ਵੀ ਕੀਤੀ ਜਾਵੇਗੀ। ਮਿਆਰੀ ਗੀਤ ਸੰਗੀਤ, ਕੋਰਿਓਗ੍ਰਾਫੀਆਂ ਅਤੇ ਰੈੱਡ ਆਰਟਸ ਮੋਗਾ ਵੱਲੋ ਨਾਟਕ ਨਸ਼ਿਆਂ ਨਾਲ ਸੰਬੰਧਿਤ ‘ਨੁੱਕੜ’ ਪੇਸ਼ ਕੀਤਾ ਜਾਵੇਗਾ। ਸੱਜਰੀ ਸਵੇਰ ਕਲਾ ਕੇਂਦਰ ਰਜਿ ਮੋਰਿੰਡਾ ਵੱਲੋਂ ਰਾਬਿੰਦਰ ਸਿੰਘ ਰੱਬੀ ਦੀ ਨਿਰਦੇਸ਼ਨਾ ਹੇਠ ਧਰਮਿੰਦਰ ਸਿੰਘ ਭੰਗੂ ਦੀ ਕਹਾਣੀ ਤੇ ਅਧਾਰਿਤ ਰਾਣਾ ਅਜ਼ਾਦ ਦੇ ਸਕਰੀਨ ਪਲੇ ਵਾਲੀ ਛੋਟੀ ਮੂਕ ਫਿਲਮ “ ਖੁਦਕੁਸ਼ੀ” ਅਤੇ ਪ੍ਰਦੀਪ ਸ਼ਰਮਾ ਦੀ ਡਾਇਰੈਕਸ਼ਨ ਹੇਠ ਰੈਕਟਰ ਕਥੂਰੀਆ ਦੇ ਸਹਿਯੋਗ ਨਾਲ ਬਣੀ ( ਪੰਜਾਬ ਸਕਰੀਨ ) “ ਸਾਡਾ ਆਬ ” ਦਿਖਾਈ ਜਾਵੇਗੀ। ਇਸ ਮੌਕੇ ਸਵਾਗਤੀ ਕਮੇਟੀ ਦੇ ਨਾਲ ਨਾਲ ਹੋਰ ਕਮੇਟੀਆਂ ਅਤੇ ਇੰਤਜਾਮਾਂ ਬਾਰੇ ਵੀ ਫੈਸਲੇ ਲਏ ਗਏ। ਇਕੱਤਰਤਾ ਵਿੱਚ ਸ੍ਰੀ ਗੁਰਨਾਮ ਕੰਵਰ, ਸ੍ਰੀ ਹਰਦੇਵ ਅਰਸ਼ੀ, ਬਲਬੀਰ ਮੂਧਲ, ਰੈਕਟਰ ਕਥੂਰੀਆ ਅਤੇ ਸੁਰਿੰਦਰ ਸਿੰਘ ਰਸੂਲਪੁਰ ਹਾਜ਼ਰ ਸਨ।

print
Share Button
Print Friendly, PDF & Email