ਐਨ. ਐਸ. ਐਸ. ਰਾਹੀਂ ਕੀਤੀ ਜਾ ਸਕਦੀ ਹੈ ਦੇਸ਼ ਦੀ ਸੇਵਾ:-ਪ੍ਰਿੰ:ਕਸ਼ਮੀਰ ਸਿੰਘ

ss1

ਐਨ. ਐਸ. ਐਸ. ਰਾਹੀਂ ਕੀਤੀ ਜਾ ਸਕਦੀ ਹੈ ਦੇਸ਼ ਦੀ ਸੇਵਾ:-ਪ੍ਰਿੰ:ਕਸ਼ਮੀਰ ਸਿੰਘ
ਨਵੇ ਚੁਣੇ ਗਏ ਵਲੰਟੀਅਰਜ਼ ਨੂੰ ਜੀ ਆਇਆਂ ਕਹਿੰਦਿਆਂ ਦਿਤੀ ਪ੍ਰੇਰਣਾ
ਐਨ ਐਸ ਐਸ ਵਲੰਟਰੀਅਜ਼ ਨੇ ਸਮਾਜ ਨੂੰ ਸਵੱਛ ਬਣਾਉਣ ਦੀ ਚੁੱਕੀ ਸਹੁੰ

8-7
ਸ੍ਰੀ ਅਨੰਦਪੁਰ ਸਾਹਿਬ, 8 ਅਗਸਤ (ਦਵਿੰਂਦਰਪਾਲ ਸਿੰਘ/ਅੰਕੁਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ, ਨੈਕ ਵੱਲੋਂ ‘ਏ’ ਗ੍ਰੇਡ ਪ੍ਰਮਾਣਿਤ, ਯੂ.ਜੀ.ਸੀ. ਵੱਲੋਂ ਕਾਲਜ ਵਿਦ ਪੋਟੈਂਸ਼ੀਅਲ ਫ਼ਾਰ ਐਕਸੀਲੈਨਸ ਦਾ ਸਟੇਟਸ ਪ੍ਰਾਪਤ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇਸ੍ਰੀ ਅਨੰਦਪੁਰ ਸਾਹਿਬ ਵਿਦਿਆਰਥੀ ਜੀਵਨ ਵਿਚ ਰਹਿ ਕੇ ਐਨ ਐਸ ਐਸ ਰਾਹੀਂ ਦੇਸ਼ ਦੀ ਸੇਵਾ ਵਿਚ ਅਸੀ ਆਪਣਾ ਹਿੱਸਾ ਪਾ ਸਕਦੇ ਹਾਂ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ:ਕਸ਼ਮੀਰ ਸਿੰਘ ਨੇ ਐਨ ਐਸ ਐਸ ਦੇ ਚੁਣੇ ਗਏ ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾ੍ਹ ਨਵੇ ਚੁਣੇ ਗਏ ਵਲੰਟੀਅਰਜ਼ ਨੂੰ ਜੀਉ ਆਇਆਂ ਕਹਿੰਦਿਆਂ ਤੇ ਪ੍ਰੇਰਣਾ ਦਿੰਦਿਆਂ ਕਿਹਾ ਕਿ ਅੱਜ ਦੇਸ਼ ਨੂੰ ਲੋੜ ਹੈ ਅਜਿਹੇ ਨਾਗਰਿਕਾਂ ਦੀ ਜੋ ਆਪਣਾ ਆਲਾ-ਦੁਆਲਾ, ਸਮਾਜ, ਕੌਮ ਅਤੇ ਦੇਸ਼ ਦੀ ਸੇਵਾ ਕਰ ਸਕੇ। ਉਨਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਭਾਰਤ ਸਵੱਛ ਮੁਹਿੰਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਐਨ.ਐਸ.ਐਸ ਵਲੋਂ ਇਹ ਮੁਹਿੰਮ ਪਿਛਲੇ ਲੰਮੇ ਸਮੇ ਤੋ ਚਲਾਈ ਜਾ ਰਹੀ ਹੈ ਤੇ ਸਾਡਾ ਫਰਜ ਬਣਦਾ ਹੈ ਕਿ ਅਸੀ ਪ੍ਰਧਾਨ ਮੰਤਰੀ ਵਲੋਂ ਚਲਾਈ ਗਈ ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਸਫਾਈ ਵੱਲ ਵਿਸ਼ੇਸ਼ ਧਿਆਨ ਦਈਏ। ਪ੍ਰਿੰ:ਡਾ:ਕਸ਼ਮੀਰ ਸਿੰਘ ਨੇ ਕਿਹਾ ਕਿ ਅੱਜ ਪਾਣੀ ਦਾ ਪੱਧਰ ਡਿਗਦਾ ਜਾ ਰਿਹਾ ਹੈ ਜਿਸ ਕਰਕੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸਮੇ ਦੀ ਮੁੱਖ ਲੋੜ ਹੈ। ਜੇਕਰ ਅੱਜ ਅਸੀ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਸਾਡਾ ਆਉਣ ਵਾਲਾ ਕੱਲ ਸੁਰੱਖਿਅਤ ਨਹੀ ਹੋਵੇਗਾ।

ਉਨਾਂ ਕੁਦਰਤ ਦੀ ਸੰਭਾਲ ਲਈ ਵਿਸ਼ੇਸ਼ ਤੋਰ ਤੇ ਜੋਰ ਦਿਤਾ। ਉਨਾਂ ਕਿਹਾ ਕਿ ਅਸੀਂ 70 ਵਾਂ ਅਜਾਦੀ ਦਿਵਸ ਮਨਾਉਣ ਜਾ ਰਹੇ ਹਾਂ ਤੇ ਅਸੀ ਆਪਣੇ ਸਮਾਜ ਪ੍ਰਤੀ ਸਮਰਪਿਤ ਭਾਵਨਾ ਨਾਲ ਅੱਗੇ ਆਈਏ। ਉਨਾਂ ਇਸ ਮੋਕੇ ਐਨ ਐਸ ਐਸ ਦੇ ਵਲੰਟੀਅਰਜ਼ ਨੂੰ ਸਹੁੰ ਚੁਕਾਈ ਜਿਸ ਵਿਚ ਸਮਾਜ ਨੂੰ ਸਵੱਛ ਬਨਾਉਣ ਅਤੇ ਪੋਲੀਥਿਨ ਦੀ ਵਰਤੋਂ ਨਾ ਕਰਨ ਦਾ ਵਾਅਦਾ ਕੀਤਾ ਗਿਆ। ਉਨਾਂ ਸਮੁੱਚੇ ਵਲੰਟੀਅਰਜ਼ ਨੂੰ ਕਿਹਾ ਕਿ ਇਸ ਭਾਵਨਾ ਨੂੰ ਅਮਲੀ ਰੂਪ ਦੇਣ ਲਈ ਐਨ.ਐਸ.ਐਸ. ਦੇ ਵਲੰਟੀਅਰਜ਼ ਸ੍ਰੀ ਅਨੰਦਪੁਰ ਸਾਹਿਬ ਦੇ ਪਾਰਕਾਂ, ਹਸਪਤਾਲ, ਬੱਸ ਅੱਡੇ, ਰੇਲਵੇ ਸਟੇਸ਼ਨ ਆਦਿ ਜਨਤਕ ਥਾਵਾਂ ਤੇ ਸਫਾਈ ਅਭਿਆਨ ਚਲਾਉਣਗੇ ਅਤੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਵੀ ਕਰਨਗੇ। ਇਸ ਮੌਕੇ ਐਨ.ਐਸ.ਐਸ. ਡਾ. ਜਸਵਿੰਦਰ ਸਿੰਘ, ਪ੍ਰੋ. ਦਿਲਸ਼ੇਰਬੀਰ ਸਿੰਘ, ਪ੍ਰੋ. ਜਸਪ੍ਰੀਤ ਕੌਰ, ਕਾਲਜ ਦੇ ਪੀ.ਆਰ.ਓ. ਪ੍ਰੋ. ਅਵਤਾਰ ਸਿੰਘ, ਵਾਈਸ ਪ੍ਰਿੰਸੀਪਲ ਡਾ. ਸੁੱਚਾ ਸਿੰਘ ਢੇਸੀ, ਡਾ. ਮਨਜੀਤ ਸਿੰਘ, ਡਾ. ਮਲਕੀਤ ਸਿੰਘ, ਪ੍ਰੋ. ਹਰਜਿੰਦਰ ਸਿੰਘ ਅਤੇ ਪ੍ਰੋ. ਹਰਜੀਤ ਕੌਰ ਜੇ.ਐਮ.ਸੀ. ਆਦਿ ਹਾਜ਼ਰ ਸਨ।

print
Share Button
Print Friendly, PDF & Email