ਅਲਾਇੰਸ ਕਲੱਬ ਦੇ ਪ੍ਰਧਾਨ ਡ:ਹਰਦਿਆਲ ਸਿੰਘ ਨੇ ਆਪਣੇ ਪੁੱਤਰ ਦਾ ਜਨਮ ਦਿਨ ਅਨਾਥ ਆਸ਼ਰਮ ਵਿਖੇ ਮਨਾਇਆ

ss1

ਅਲਾਇੰਸ ਕਲੱਬ ਦੇ ਪ੍ਰਧਾਨ ਡ:ਹਰਦਿਆਲ ਸਿੰਘ ਨੇ ਆਪਣੇ ਪੁੱਤਰ ਦਾ ਜਨਮ ਦਿਨ ਅਨਾਥ ਆਸ਼ਰਮ ਵਿਖੇ ਮਨਾਇਆ
ਅਲਾਇੰਸ ਕਲੱਬ ਦਾ ਮੁਖ ਮਕਸਦ ਹੀ ਗਰੀਬ, ਬੇਸਹਾਰਾ ਅਤੇ ਅਨਾਥ ਬੱਚਿਆਂ ਅਤੇ ਲੋਕਾਂ ਸਮੇਤ ਮਨੁੱਖਤਾ ਦੀ ਸੇਵਾ ਕਰਨਾ ਹੈ-: ਪੰਨੂੰ

8-6ਸ਼੍ਰੀ ਅਨੰਦਪੁਰ ਸਾਹਿਬ, 8 ਅਗਸਤ(ਦਵਿੰਦਰਪਾਲ ਸਿੰਘ): ਅਲਾਇੰਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਡਾ:ਹਰਦਿਆਲ ਸਿੰਘ ਪੰਨੂ ਨੇ ਆਪਣੇ ਪੁੱਤਰ ਅਮਨਵੀਰ ਸਿੰਘ ਪੰਨੂੰ ਦਾ ਜਨਮ ਦਿਨ ਬਾਬਾ ਵਿਸਾਖਾ ਸਿੰਘ ਬਿਰਧ ਅਤੇ ਅਨਾਥ ਆਸ਼ਰਮ ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਦੇ ਬੇਸਹਾਰਾ ਬਜੁਰਗਾਂ ਅਤੇ ਬੱਚਿਆਂ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਨੇ ਆਸ਼ਰਮ ਦੇ ਬੇਸਹਾਰਾ ਬਜੁਰਗਾਂ ਅਤੇ ਬੱਚਿਆਂ ਨੇ ਖੁੱਲ ਕੇ ਗੱਲਬਾਤ ਕੀਤੀ ਉਥੇ ਹੀ ਉਨ੍ਹਾਂ ਨੇ ਬਜੁਰਗਾਂ ਦੇ ਮਨਾਂ ਦੇ ਬਲਬਲਿਆਂ ਨੂੰ ਵੀ ਨੇੜੇ ਤੋਂ ਜਾਣਨ ਦੀ ਕੋਸ਼ਿਸ਼ ਕੀਤੀ । ਉਪਰੰਤ ਆਸ਼ਰਮ ਦੇ ਸਮੂਹ ਬੇਸਹਾਰਿਆਂ ਨੂੰ ਫੱਲ, ਜੂਸ, ਮਠਿਆਈਆਂ, ਪੇਸਟਰੀਆਂ ਆਦਿ ਵੀ ਵੰਡੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਅਲਾਇੰਸ ਕਲੱਬ ਦੇ ਪ੍ਰਧਾਨ ਡਾ:ਹਰਦਿਆਲ ਸਿੰਘ ਪੰਨੂੰ ਨੇ ਕਿਹਾ ਕਿ ਅਲਾਇੰਸ ਕਲੱਬ ਦਾ ਮੁਖ ਮਕਸਦ ਹੀ ਗਰੀਬ, ਬੇਸਹਾਰਾ ਅਤੇ ਅਨਾਥ ਬੱਚਿਆਂ ਅਤੇ ਲੋਕਾਂ ਸਮੇਤ ਮਨੁੱਖਤਾ ਦੀ ਸੇਵਾ ਕਰਨਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਹਰਦਿਆਲ ਸਿੰਘ ਪੰਨੂ ਪ੍ਰਧਾਨ ਅਲਾਇੰਸ ਕਲੱਬ ਸ੍ਰੀ ਅਨੰਦਪੁਰ ਸਾਹਿਬ, ਪ੍ਰੋ: ਹਰਦੀਪ ਸਿੰਘ, ਕਲੱਬ ਦੇ ਜਨਰਲ ਸਕੱਤਰ ਦਲਬੀਰ ਸਿੰਘ ਧੂੜੀਆ, ਹਰਭਜਨ ਸਿੰਘ ਸਪਰਾ, ਮੈਨੇਜਰ ਪ੍ਰੀਤਮ ਸਿੰਘ, ਮਹਿੰਦਰਮੋਹਨ ਸਿੰਘ, ਸੁਖਵਿੰਦਰ ਸਿੰਘ, ਇਕਬਾਲ ਸਿੰਘ, ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਆਦਿ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *