‘ਆਪ’ ਆਗੂਆਂ ਨੇ ਕਿਸਾਨ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਿੱਤੀ

ss1

‘ਆਪ’ ਆਗੂਆਂ ਨੇ ਕਿਸਾਨ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਿੱਤੀ

7-5 (1)
ਭਦੌੜ 07 ਮਈ (ਵਿਕਰਾਂਤ ਬਾਂਸਲ) ਪਿੰਡ ਉਗੋਕੇ ਵਿਖੇ ਆਮ ਆਦਮੀ ਪਾਰਟੀ ਦੇ ਸਰਕਲ ਨੰ: 10 ਦੇ ਇੰਚਾਰਜ ਗੁਰਸੇਵਕ ਸਿੰਘ ਥਿੰਦ ਅਤੇ ਮੱਖਣ ਸਿੰਘ ਉਗੋਕੇ ਸਰਕਲ ਇੰਚਾਰਜ 11 ਨੇ ਪਿੰਡ ਦੇ ਕਿਸਾਨ ਅਜੈਬ ਸਿੰਘ ਦੇ ਪਰਿਵਾਰ ਨੂੰ 20 ਹਜ਼ਾਰ ਰੁਪਏ ਦੀ ਨਕਦ ਸਹਾਇਤਾ ਰਾਸ਼ੀ ਭੇਟ ਕੀਤੀ। ਉਨਾਂ ਦੱਸਿਆ ਕਿ ਅਜੈਬ ਸਿੰਘ ਦਾ ਪਰਿਵਾਰ ਜੋ ਸ਼੍ਰੋਮਣੀ ਅਕਾਲੀ ਦਲ ਦਾ ਕੱਟੜ ਸਮਰਥਕ ਚੱਲਿਆ ਆ ਰਿਹਾ ਸੀ, ਕੁਝ ਮਹੀਨੇ ਪਹਿਲਾਂ ਇਸ ਪਰਿਵਾਰ ਦੀਆਂ 2.50 ਲੱਖ ਰੁਪਏ ਦੀਆਂ ਮੱਝਾਂ ਚੋਰੀ ਹੋ ਗਈਆਂ। ਇਸ ਉਪਰੰਤ ਚੋਰੀ ਦੀ ਘਟਨਾ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪਰਿਵਾਰ ਦੇ ਨੌਜਵਾਨ ਪੁੱਤਰ ਲਾਲੀ ਸਿੰਘ ਦੀ ਇੱਕ ਹਾਦਸੇ ਦੌਰਾਨ ਲੱਤ ਟੁੱਟ ਗਈ, ਜਿਸ ਦੌਰਾਨ ਪਰਿਵਾਰ ਤੇ ਹੋਰ ਆਰਥਿਕ ਬੋਝ ਪੈ ਗਿਆ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪਰਿਵਾਰ ਦੀ ਮਾਲੀ ਮਦਦ ਲਈ ਆਪਣੇ ਤੌਰ ਤੇ 20 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਉਨਾਂ ਦੱਸਿਆ ਕਿ ਪਿੰਡ ਜੋਧਪੁਰ ਦੇ ਖ਼ੁਦਕੁਸ਼ੀ ਪੀੜਤ ਪਰਿਵਾਰ ਨੂੰ ਵੀ ਆਪਣੇ ਪੱਧਰ ਤੇ 10 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ। ਇਸ ਸਮੇਂ ਲਾਭ ਸਿੰਘ, ਮਨਪ੍ਰੀਤ ਸਿੰਘ ਮਾਣਾਂ, ਕਾਲਾ ਸਿੰਘ, ਦੀਪਾ ਸਿੰਘ, ਗੁਰਜੀਤ ਸਿੰਘ, ਪ੍ਰਗਟ ਸਿੰਘ, ਜੱਗਾ ਸਿੰਘ, ਗੁਰਪ੍ਰੀਤ ਸਿੰਘ ਅਤੇ ਜੱਸੀ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *