ਬਾਬਾ ਮੁਰਲੋਸ਼ਾਹ ਖਾਨਗਾਹ ਭਦੌੜ ਵਿਖੇ ‘ਮਹਿਫ਼ਲ’ ਕਰਵਾਈ

ss1

ਬਾਬਾ ਮੁਰਲੋਸ਼ਾਹ ਖਾਨਗਾਹ ਭਦੌੜ ਵਿਖੇ ‘ਮਹਿਫ਼ਲ’ ਕਰਵਾਈ
ਨਾਮਵਰ ਕਲਾਕਾਰਾਂ ਨੇ ਹਾਜ਼ਰੀ ਲਗਾ ਕੇ ਬੰਨਿਆਂ ਸਮਾਂ
ਪਾਕਿਸਤਾਨ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਮਹਿਮਾਨ ਨੇ ਵੀ ਕੀਤਾ ਆਪਣੀ ਕਲਾ ਦਾ ਪ੍ਰਦਰਸ਼ਨ

7-5 (3)
ਭਦੌੜ 07 ਮਈ (ਵਿਕਰਾਂਤ ਬਾਂਸਲ) ਬਾਬਾ ਮੁਰਲੋਸ਼ਾਹ ਦੀ ਖਾਨਗਾਹ ਭਦੌੜ ਵਿਖੇ ਭਾਈ ਮਰਦਾਨਾ ਵੈਲਫੇਅਰ ਕਮੇਟੀ ਵੱਲੋਂ ‘‘ਮਹਿਫ਼ਲ’’ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਹੋਈ ਇਸ ਉਪਰੰਤ ਉੱਭਰਦੇ ਗਾਇਕ ਜੀ ਖਾਨ ਨੇ ਆਪਣੇ ਨਵੇਂ-ਪੁਰਾਣੇ ਗੀਤ ਗਾ ਕੇ ਬਹਿਜਾ-ਬਹਿਜਾ ਕਰਵਾ ਦਿੱਤੀ। ਜੀ ਖਾਨ ਵੱਲੋਂ ਗਾਇਆ ਗੀਤ ਮਾਂ ਨੇ ਮਾਹੌਲ ਨੂੰ ਭਾਵੁਕ ਬਣਾ ਦਿੱਤਾ ਦਰਸ਼ਕਾਂ ਨੇ ਜੀ ਖਾਨ ਦੇ ਗੀਤਾਂ ਨੂੰ ਤਾੜੀਆਂ ਦੀ ਖੂਬ ਦਾਦ ਦਿੱਤੀ। ਪ੍ਰਸਿੱਧ ਗਾਇਕਾ ਗੁਰਲੀਨ ਅਖ਼ਤਰ, ਸੁਰਿੰਦਰ ਖਾਨ, ਅਕਰਮ ਖਾਨ, ਲਵਜੀਤ ਨੇ ਆਪਣੇ-ਆਪਣੇ ਗੀਤ ਗਾ ਕੇ ਸਮਾਂ ਬੰਨ ਦਿੱਤਾ। ਫ਼ਿਰ ਵਾਰੀ ਆਈ ਉਚੇਚੇ ਤੌਰ ’ਤੇ ਪੁੱਜੇ ਮਸ਼ਹੂਰ ਕਬਾਲ ਸ਼ੌਕਤ ਅਲੀ ਮਤੋਈ ਦੀ ਟੀਮ ਦੀ। ਸ਼ੌਕਤ ਅਲੀ ਮਤੋਈ ਨੇ ਕਵਾਲੀਆਂ ਪੇਸ਼ ਕਰਕੇ ਲਗਾਤਾਰ ਤਿੰਨ ਘੰਟੇ ਦਰਸ਼ਕਾਂ ਨੂੰ ਕੀਲੀ ਰੱਖਿਆ। ਪਾਕਿਸਤਾਨ ਤੋਂ ਮਹਿਮਾਨ ਦੇ ਤੌਰ ’ਤੇ ਪੁੱਜੇ ਉੱਥੋਂ ਦੇ ਨਾਮੀਂ ਐਂਕਰ ਨਦੀਮ ਇਕਬਾਲ ਵਿੱਕੀ ਨੇ ਜਿੱਥੇ ਪਾਕਿਸਤਾਨ ਅਤੇ ਹਿੰਦੋਸਤਾਨ ’ਚ ਵਸਦੇ ਵੰਡ ਵੇਲੇ ਵਿਛੜੇ ਲੋਕਾਂ ਦੀ ਸਾਂਝ ਦੀ ਗੱਲ ਕੀਤੀ ਉੱਥੇ ਉਹਨਾਂ ਨੇ ਆਪਣੀ ਹਾਸਰਸ ਕਲਾ ਨਾਲ ਦਰਸ਼ਕਾਂ ਦੇ ਹਸਾ-ਹਸਾ ਕੇ ਢਿੱਡੀ ਪੀੜਾਂ ਪਾ ਦਿੱਤੀਆਂ। ਇਸ ਮੌਕੇ ਰਫ਼ੀਕ ਮੁਹੰਮਦ, ਸੈਕਟਰੀ ਲੱਡੂ ਖਾਂ, ਕਾਲਾ ਖਾਂ, ਨਿਆਜ਼ ਅਲੀ, ਸ਼ੌਕਤ ਅਲੀ, ਜੁਲਫੀ ਅਲੀ, ਸਲੀਮ ਖਾਨ, ਬਾਬਾ ਸਰਦਾਰਾ ਖਾਨ, ਕਿਰਨਾ ਮਹੰਤ ਰਾਏਕੋਟ, ਨਜ਼ਾਕਤ ਅਲੀ, ਰਵੀ ਖਾਨ, ਵੀਰਾ ਖਾਨ, ਰਮਜਾਨ ਅਲੀ ਆਦਿ ਨੇ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਅਹਿਮ ਭੂਮਿਕਾ ਨਿਭਾਈ।

print
Share Button
Print Friendly, PDF & Email

Leave a Reply

Your email address will not be published. Required fields are marked *