ਤਨਖਾਹਾਂ ਨਾ ਮਿਲਨ ਦੇ ਰੋਸ ਵਜੋਂ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੀ ਮੀਟਿੰਗ

ss1

ਤਨਖਾਹਾਂ ਨਾ ਮਿਲਨ ਦੇ ਰੋਸ ਵਜੋਂ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੀ ਮੀਟਿੰਗ

ਮਲੋਟ, 7 ਅਗਸਤ (ਆਰਤੀ ਕਮਲ) : ਟੈਕਨੀਕਲ ਐਂਡ ਮਕੈਨੀਕਲ ਇੰਪਲਾਇਜ਼ ਯੂਨੀਅਨ ਦੀਆਂ ਤਿੰਨ ਬ੍ਰਾਂਚਾਂ ਮਲੋਟ, ਗਿੱਦੜਬਾਹਾ,ਕਿਲਿਆਂਵਾਲੀ ਦੀ ਹੰਗਾਮੀ ਮੀਟਿੰਗ ਸੁਰਜੀਤ ਸਿੰਘ ਗਿੱਲ ਬ੍ਰਾਂਚ ਪ੍ਰਧਾਨ ਮਲੋਟ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦਾ ਮੁੱਖ ਅਜੰਡਾ ਕਾਰਜਕਾਰੀ ਇੰਜਨੀਅਰ ਵਾਟਰ ਵਰਕਸ ਐਂਡ ਸੈਨੀਟੇਸ਼ਨ ਮੰਡਲ ਮਲੋਟ ਦੇ ਦਫ਼ਤਰ ਵੱਲੋਂ ਬਿਨਾ ਕਿਸੇ ਕਾਰਨ ਤੋਂ ਜਾਣਬੁੱਝ ਕੇ ਕਰਮਚਾਰੀਆਂ ਦੀਆਂ ਤਨਖਾਹਾਂ ਨਹੀਂ ਦਿੱਤੀ ਜਾ ਰਹੀਆਂ ਜਦੋਂ ਕਿ ਠੇਕੇਦਾਰਾਂ ਦੇ ਬਿੱਲ ਮੋਟੇ ਕਮਿਸ਼ਨ ਲੈ ਕੇ ਪਾਸ ਕੀਤੇ ਜਾ ਰਹੇ ਹਨ ਅਤੇ ਗਰੀਬ ਕਰਮਚਾਰੀਆਂ ਦੀ ਸਾਰ ਨਹੀਂ ਲਈ ਜਾ ਰਹੀ । ਜਿਸ ਕਰਕੇ ਜੱਥੇਬੰਦੀ ਨੇ ਫ਼ੈਸਲਾ ਲਿਆ ਹੈ ਜੇਕਰ 8 ਅਗਸਤ ਨੂੰ 2 ਵਜੇ ਤੱਕ ਕਰਮਚਾਰੀਆਂ ਨੂੰ ਤਨਖਾਹ ਨਾ ਦਿੱਤੀ ਗਈ ਤਾਂ ਕਾਰਜਕਾਰੀ ਇੰਜਨੀਅਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਦੇ ਦਫ਼ਤਰ ਅੱਗੇ ਗੇਟ ਰੈਲੀ ਮੌਕੇ ਹੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਨਤੀਜੇ ਦੀ ਜਿੰਮੇਵਾਰੀ ਕਾਰਜਕਾਰੀ ਇੰਜਨੀਅਰ ਮੰਡਲ ਦੀ ਹੋਵੇਗੀ। ਇਸ ਮੌਕੇ ਮੀਟਿੰਗ ਵਿਚ ਵਿਜੈ ਕੁਮਾਰ ਠੁਕਰਾਲ ਸਕੱਤਰ ਬ੍ਰਾਂਚ ਮਲੋਟ, ਹਰਪਾਲ ਸਿੰਘ ਸਿੱਧੂ ਮਲੋਟ, ਬਹਾਦਰ ਸਿੰਘ ਲੁਹਾਰਾ ਬ੍ਰਾਂਚ ਪ੍ਰਧਾਨ ਕਿਲਿਆਂਵਾਲੀ, ਜੱਗ ਸਿੰਘ ਕਿਲਿਆਂਵਾਲੀ, ਜੁਗਿੰਦਰ ਸਿੰਘ ਸਮਾਘ ਬ੍ਰਾਂਚ ਪ੍ਰਧਾਨ ਗਿੱਦੜਬਾਹਾ,ਪਵਨ ਕੁਮਾਰ ਮੌਗਾ ਸਕੱਤਰ ਪੰਜਾਬ, ਰਾਮਜੀ ਭਲਾਈਆਣਾ ਸੂਬਾ ਆਗੂ, ਸੁਖਦੇਵ ਸਿੰਘ ਕਾਕਾ ਸੂਬਾ ਆਗੂ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *