ਦਿੱਲੀ ਵਿੱਚ ਪੰਜਾਬੀ ਭਾਸ਼ਾ ਦੀ ਪੜਾਈ ਤੇ ਰੋਕ ਲਗਾਉਣ ਨਾਲ ਕੇਜਰੀਵਾਲ ਦਾ ਨੰਗਾ ਹੋਇਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਚਿਹਰਾ : ਬੱਗਾ

ss1

ਦਿੱਲੀ ਵਿੱਚ ਪੰਜਾਬੀ ਭਾਸ਼ਾ ਦੀ ਪੜਾਈ ਤੇ ਰੋਕ ਲਗਾਉਣ ਨਾਲ ਕੇਜਰੀਵਾਲ ਦਾ ਨੰਗਾ ਹੋਇਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਚਿਹਰਾ : ਬੱਗਾ

ਲੁਧਿਆਣਾ, 7 ਮਈ (ਪ੍ਰੀਤੀ ਸ਼ਰਮਾ): ਅਕਾਲੀ ਦਲ ਲੁਧਿਆਣਾ ਸ਼ਹਿਰੀ -1 ਦੇ ਪ੍ਰਧਾਨ ਮਦਨ ਲਾਲ ਬੱਗਾ ਨੇ ਦਿੱਲੀ ਦੇ ਮੁੱਖਮੰਤਰੀ ਅਤੇ ਆਪ ਦੇ ਸੰਯੋਜਕ ਅਰਵਿੰਦਰ ਕੇਜਰੀਵਾਲ ਵੱਲੋਂ ਦਿੱਲੀ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜਾਈ ਤੇ ਰੋਕ ਲਗਾਉਣ ਤੇ ਪ੍ਰਤਿਕ੍ਰਿਆ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਸਕੂਲਾਂ ਵਿੱਚ ਪੰਜਾਬੀ ਦੀ ਪੜਾਈ ਤੇ ਰੋਕ ਲਗਾਉਣ ਦੀ ਘਿਨੌਨੀ ਹਰਕੱਤ ਨੇ ਕੇਜਰੀਵਾਲ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਵੀ ਕੇਜਰੀਵਾਲ ਨੇ ਪੰਜਾਬ ਦੇ ਪਾਣੀ ਦੇ ਬਾਰੇ ਪੰਜਾਬ , ਹਰਿਆਣਾ ਅਤੇ ਦਿੱਲੀ ਵਿੱਚ ਵੱਖ ਵੱਖ ਰੁਖ਼ ਅਪਣਾ ਕੇ ਅਤੇ ਦਿੱਲੀ ਸਥਿਤ ਇਤਿਹਾਸਿਕ ਗੁਰਦੁਆਰਾ ਸੀਸ ਗੰਜ ਵਿੱਚ ਸੰਗਤ ਲਈ ਸਥਾਪਤ ਕੀਤੇ ਗਏ ਪਿਆਊ ਨੂੰ ਤੋੜਕੇ ਧਰਮ ਵਿਰੋਧੀ ਕਾਰਜ ਕਰਕੇ ਪੰਜਾਬੀਆਂ ਦੇ ਹਿਰਦਿਆਂ ਨੂੰ ਵੰਲੂਧਰ ਕੇ ਰੱਖ ਦਿੱਤਾ। ਪੰਜਾਬ ਦੀ ਜਨਤਾ ਹੁਣ ਕੇਜਰੀਵਾਲ ਦੇ ਪੰਜਾਬ ਵਿਰੋਧੀ ਕਾਰਜਾਂ ਨੂੰ ਭੁੱਲੀ ਨਹੀਂ ਸੀ ਕਿ ਕੇਜਰੀਵਾਲ ਨੇ ਹੁਣ ਪੰਜਾਬੀ ਭਾਸ਼ਾ ਦੀ ਪੜਾਈ ਤੇ ਰੋਕ ਲਗਾ ਕੇ ਨਵੀਂ ਕਰਤੂਤ ਵਿਖਾ ਦਿੱਤੀ ਹੈ ।

ਉਪਰੋਕਤ ਇਲਜ਼ਾਮ ਬੱਗਾ ਨੇ ਸ਼ਿਵਪੁਰੀ ਚੌਂਕ ਸਥਿਤ ਸੀਨੀਅਰ ਅਕਾਲੀ ਆਗੂ ਡਿੰਪਲ ਰਾਣਾ ਦੇ ਦਫਕਰ ਵਿੱਖੇ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜਬੂਤ ਕਰਣ ਲਈ ਪਾਰਟੀ ਆਗੂਆਂ ਦੇ ਨਾਲ ਵਿਚਾਰ ਵੰਟਾਦਰਾ ਕਰਣ ਲਈ ਆਯੋਜਿਤ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ । ਬੱਗਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਕੇ ਰਾਜ ਵਿੱਚ ਸਤਾਸੀਨ ਹੋਣ ਦੇ ਸੁਪਨੇ ਵੇਖ ਰਹੇ ਕੇਜਰੀਵਾਲ ਪੰਜਾਬ ਦੀ ਮਾਂ ਬੋਲੀ , ਪੰਜਾਬ ਅਤੇ ਪੰਜਾਬੀਅਤ ਦੇ ਦੁਸ਼ਮਨ ਹਨ । ਉਨਾਂ ਨੇ ਵਿਦੇਸ਼ੀ ਧਰਤੀ ਕਨੇਡਾ ਦੀਆਂ ਸੜਕਾਂ ਤੇ ਪੰਜਾਬੀ ਭਾਸ਼ਾ ਵਿੱਚ ਲੱਗੇ ਦਿਸ਼ਾ ਸੂਚਕ ਬੋਰਡਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਨੇਡਾ ਸਰਕਾਰ ਨੇ ਆਪਣੇ ਦੇਸ਼ ਵਿੱਚ ਪੰਜਾਬੀਆਂ ਨੂੰ ਆਦਰ ਦੇਣ ਲਈ ਪੰਜਾਬ ਦੀ ਮਾਂ ਬੋਲੀ ਪੰਜਾਬੀ ਵਿੱਚ ਦਿਸ਼ਾਸੂਚਕ ਬੋਰਡ ਲਗਾਕੇ ਪੰਜਾਬੀ ਨੂੰ ਮਾਨ ਸਨਮਾਨ ਦਿੱਤਾ ਹੈ । ਇਸ ਦੇ ਉਲਟ ਕੇਜਰੀਵਾਲ ਨੇ ਦਿੱਲੀ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜਾਈ ਤੇ ਰੋਕ ਲਗਾਕੇ ਪੰਜਾਬੀ ਨੂੰ ਹੀ ਦਿੱਲੀ ਤੋਂ ਬਾਹਰ ਧੱਕਣ ਦੀ ਕੋਸ਼ਿਸ਼ ਕੀਤੀ ਹੈ । ਬੈਠਕ ਵਿੱਚ ਸੀਨੀਅਰ ਅਕਾਲੀ ਆਗੂ ਡਿੰਪਲ ਰਾਣਾ, ਕੌਂਸਲਰ ਭੂਪਿੰਦਰ ਸਿੰਘ ਭਿੰਦਾ, ਕੌਂਸਲਰ ਕਮਲਜੀਤ ਸਿੰਘ ਕੜਵਲ, ਕੌਂਸਲਰ ਜਗਬੀਰ ਸਿੰਘ ਸੋਖੀ, ਯੂਥ ਅਕਾਲੀ ਦਲ ਲੁਧਿਆਣਾ-1 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਬਲ, ਅਕਾਲੀ ਦੇ ਉਪ-ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਅਤੇ ਗਗਨਪ੍ਰੀਤ ਸਿੰਘ ਸਹਿਤ ਹੋਰ ਵੀ ਮੌਜੂਦ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *