ਮੂਨ ਸਿੱਧੂ ਦੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ

ss1

ਮੂਨ ਸਿੱਧੂ ਦੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ

ਰਾਮਪੁਰਾ ਫੂਲ, 7 ਅਗਸਤ ( ਜਸਵੰਤ ਦਰਦ ਪ੍ਰੀਤ): ਪੰਜਾਬ ਦੇ ਪੇਂਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀਆਂ ਹਦਾਇਤਾਂ ਤੇ ਇਲਾਕੇ ਦੇ ਨੌਜਵਾਨ ਆਗੂ ਮੂਨ ਸਿੱਧੂ ਕਾਲੋਕੇ ਨੂੰ ਅਕਾਲੀ ਦਲ ਯੂਥ ਵਿੰਗ ਲਈ ਮਾਲਵਾ ਜੋਨ 1 ਦਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਵੱਖ੍ਰਵੱਖ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੌਕੀ, ਨਗਰ ਕੌਸਲ ਦੇ ਪ੍ਰਧਾਨ ਸੁਨੀਲ ਕੁਮਾਰ ਬਿੱਟਾ, ਸਰਕਲ ਪ੍ਰਧਾਨ ਭਰਪੂਰ ਸਿੰਘ ਢਿੱਲੋ, ਅਕਾਲੀ ਦਲ ਬੀ.ਸੀ. ਵਿੰਗ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੁਰਿੰਦਰ ਜੌੜਾ, ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਕੌਸਲਰ ਹੈਪੀ ਬਾਂਸਲ, ਸੁਰਿੰਦਰ ਬਾਂਸਲ ਨਿੰਨ੍ਹੀ, ਮਨਦੀਪ ਕਰਕਰਾ, ਸੰਸਾਰੀ ਲਾਲ ਗਰਗ ਬੂਟਾ ਸਿੰਘ ਢਿੱਲੋਂ, ਕਰਨੈਲ ਸਿੰਘ ਢਿੱਲੋਂ, ਵਿੱਕੀ ਢਿੱਲੋਂ, ਸਰਪੰਚ ਗੁਰਚਰਨ ਸਿੰਘ ਰਾਈਆ, ਗੁਰਤੇਜ ਸ਼ਰਮਾ, ਜਸਵੰਤ ਸਿੰਘ ਭਾਈਰੂਪਾ, ਪੱਪੂ ਢਿਪਾਲੀ, ਬੂਟਾ ਢਿਪਾਲੀ, ਇੰਦਰਵੀਰ ਸਿੰਘ ਹਰਨਾਮ ਸਿੰਘ ਵਾਲਾ ਅਤੇ ਹਰਬੰਸ ਸਿੰਘ ਧਿੰਗੜ, ਆਦਿ ਨੇ ਕਿਹਾ ਕਿ ਮੂਨ ਸਿੱਧੂ ਦੀ ਨਿਯੁਕਤੀ ਅਕਾਲੀ ਦਲ ਦੇ ਯੂਥ ਵਿੰਗ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦੇ ਯੋਗ ਹੋਵੇਗੀ। ਉਨ੍ਹਾਂ ਇਸ ਨਿਯੁਕਤੀ ਲਈ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦਾ ਧੰਨਵਾਦ ਕਰਦੇ ਹੋਏ ਮੂਨ ਸਿੱਧੂ ਨੂੰ ਮੁਬਾਰਕਬਾਦ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *