ਜਗਮੀਤ ਬਰਾੜ ਫਰਾਡ ਤੇ ਬੇਲਗਾਮ ਇਨਸਾਨ : ਕੈਪਟਨ

ss1

ਜਗਮੀਤ ਬਰਾੜ ਫਰਾਡ ਤੇ ਬੇਲਗਾਮ ਇਨਸਾਨ : ਕੈਪਟਨ

7-6ਨਾਭਾ : ਜਨਤਾ ਦਾ ਦਿਲ ਜਿੱਤਣ ‘ਚ ਲੱਗੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਨਾਭਾ ‘ਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਕੈਪਟਨ ਨੇ ਜਿੱਥੇ ਬਾਦਲ ਸਰਕਾਰ ਨੂੰ ਲੰਮੇ ਹੱਥੀਂ ਲਿਆ, ਉਥੇ ਹੀ ਆਮ ਆਦਮੀ ਪਾਰਟੀ ਨੂੰ ਵੀ ਖੂਬ ਰਗੜੇ ਲਗਾਏ। ਬੇਟੇ ਰਣਇੰਦਰ ਸਿੰਘ ‘ਤੇ ਦੋਸ਼ ਲਗਾਉਣ ਵਾਲੇ ਜਗਮੀਤ ਬਰਾੜ ‘ਤੇ ਕੈਪਟਨ ਨੇ ਸ਼ਬਦੀ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਫਰਾਡ ਤੇ ਬੇਲਗਾਮ ਇਨਸਾਨ ਕਰਾਰ ਦਿੱਤਾ ਹੈ।
ਦੂਜੇ ਪਾਸੇ ਕੈਪਟਨ ਦੇ ਇਸ ਪ੍ਰੋਗਰਾਮ ‘ਚ ਹਲਕੇ ਦੇ ਕਈ ਸੀਨੀਆਰ ਆਗੂ ਨਜ਼ਰ ਹੀ ਨਹੀਂ ਆਏ। ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਜੁਆਇੰਟ ਸੈਕਰੇਟਰੀ ਪ੍ਰੇਮ ਕੁਮਾਰ ਗਾਗਟ ਦੇ ਬਾਗੀ ਸੁਰ ਸੁਣਨ ਨੂੰ ਮਿਲੇ। ਕਾਂਗਰਸ ਵਲੋਂ ਜਿਥੇ ਪੰਜਾਬ ਦੀ ਜਨਤਾ ਨੂੰ ਆਪਣੇ ਵੱਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਪਾਰਟੀ ਦੇ ਕੁਝ ਆਪਣੇ ਹੀ ਵਰਕਰ ਇਸ ਤੋਂ ਦੂਰ ਹੁੰਦੇ ਨਜ਼ਰ ਆ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *