ਕੰਨਿਆ ਸਕੂਲ ਭਦੌੜ ਵਿਖੇ ਗਾਈਡੈਂਸ ਕਿਰਿਆਵਾਂ ਤਹਿਤ ਵਿਸ਼ੇਸ਼ ਕਾਊਂਸਿਗ ਕਰਵਾਈ ਗਈ

ss1

ਕੰਨਿਆ ਸਕੂਲ ਭਦੌੜ ਵਿਖੇ ਗਾਈਡੈਂਸ ਕਿਰਿਆਵਾਂ ਤਹਿਤ ਵਿਸ਼ੇਸ਼ ਕਾਊਂਸਿਗ ਕਰਵਾਈ ਗਈ

29-18 (2)
ਭਦੌੜ 29 ਅਪ੍ਰੈਲ (ਵਿਕਰਾਂਤ ਬਾਂਸਲ) ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਗਾਈਡੈਂਸ ਕਿਰਿਆਵਾਂ ਤਹਿਤ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਇੱਕ ਵਿਸ਼ੇਸ਼ ਕਾਊਂਸਿਗ ਕਰਵਾਈ ਗਈ। ਇਸ ਦੌਰਾਨ ਦਸਵੀਂ/ਬਾਰਵੀਂ ਕਰਨ ਉਪਰੰਤ ਜਿਹੜੇ ਜਿਹੜੇ ਕੋਰਸਾਂ ਅਤੇ ਕਿੱਤਿਆਂ ਨੂੰ ਅਪਣਾਇਆ ਜਾ ਸਕਦਾ ਹੈ ਉਹਨਾਂ ਬਾਰੇ ਅਮਰਿੰਦਰ ਸਿੰਘ ਪੰਜਾਬੀ ਲੈਕਚਰਾਰ ਵੱਲੋਂ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਗਈ। ਵੱਖ-ਵੱਖ ਵਜੀਫ਼ਿਆਂ ਬਾਰੇ ਲੈਕ ਸੁਰਿੰਦਰ ਕੌਰ ਅਰਥ ਸ਼ਾਸ਼ਤਰ ਦੁਆਰਾ ਉਚੇਚੇ ਤੌਰ ਤੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਪ੍ਰੋਗਰਾਮ ਦਾ ਸੁਯੋਗ ਸੰਚਾਲਨ ਕਰਦਿਆਂ ਸੰਸਥਾਂ ਦੇ ਪ੍ਰਿੰਸੀਪਲ ਸੁਖਪਾਲ ਕੌਰ ਦੁਆਰਾ ਵਿਦਿਆਰਥੀਆਂ ਨੂੰ ਆਪਣੀ ਯੋਗਤਾ ਅਤੇ ਸੂਝ-ਬੂਝ ਅਨੁਸਾਰ ਹੀ ਕੰਮ ਕਿੱਤਿਆਂ ਦੀ ਚੋਣ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਪ੍ਰਿੰਸੀਪਲ ਸੁਖਪਾਲ ਕੌਰ, ਲੈਕ ਜੀਵ ਵਿਗਿਆਣ ਜਗਜੀਤ ਕੌਰ, ਲੈਕ. ਭੌਤਿਕ ਵਿਗਿਆਨ ਵਸੁੰਧਰਾ, ਮਾ: ਚਰਨਜੀਤ ਸਿੰਘ ਹਾਜ਼ਰ ਰਹੇ।

print
Share Button
Print Friendly, PDF & Email

Leave a Reply

Your email address will not be published. Required fields are marked *