ਰਾਜਪੁਰਾ ਵਿੱਚ ਆਲ ਇੰਡੀਆ ਲਾਇਰਜ ਪੰਜਾਬ ਯੁਨਿਟ ਵਲੋਂ ਸੂਬਾ ਪੱਧਰੀ ਕਾਨਫਰੰਸ ਆਯੋਜਿਤ

ss1

ਰਾਜਪੁਰਾ ਵਿੱਚ ਆਲ ਇੰਡੀਆ ਲਾਇਰਜ ਪੰਜਾਬ ਯੁਨਿਟ ਵਲੋਂ ਸੂਬਾ ਪੱਧਰੀ ਕਾਨਫਰੰਸ ਆਯੋਜਿਤ

6-53 (4)

ਰਾਜਪੁਰਾ,6 ਅਗਸਤ (ਧਰਮਵੀਰ ਨਾਗਪਾਲ)ਸਿਵਲ ਕੋਰਟ ਰਾਜਪੁਰਾ ਦੇ ਬਾਰ ਰੂਮ ਵਿਖੇ ਅੱਜ ਆਲ ਇੰਡੀਆ ਲਾਇਰਜ ਯੁਨੀਅਨ ਦੀ ਪੰਜਾਬ ਯੁਨਿਟ ਵਲੋਂ ਸੀਨੀਅਰ ਵਕੀਲ ਰਾਜੇਸ਼ ਕੁਮਾਰ ਜੋਸ਼ੀ ਅਤੇ ਪ੍ਰੇਮ ਸਿੰਘ ਨਨਵਾ ਦੀ ਪ੍ਰਧਾਨਗੀ ਵਿੱਚ 8ਵੀਂ ਸੂਬਾ ਪੱਧਰੀ ਕਾਨਫਰੰਸ਼ ਹੋਈ ਜਿਸ ਵਿੱਚ ਸ੍ਰੀ ਸੋਮ ਦੱਤ ਅੇਡਵੋਕੇਟ ਹਾਈ ਕੋਰਟ ਦਿੱਲੀ ,ਜੋਗਿੰਦਰ ਸਿੰਘ ਤੂਰ,ਅੇਡਵੋਕੇਟ ਸਰਬਜੀਤ ਸਿੰਘ ਵਿਰਕ,ਅੇਡਵੋਕੇਟ ਦਰਸ਼ਨ ਸਿੰਘ ਧਾਰੀਵਾਲ ਸਮੇਤ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਵਕੀਲਾਂ ਨੇ ਸਿਰਕਤ ਕੀਤੀ ਅਤੇ ਵਕੀਲਾਂ ਨੂੰ ਆ ਰਹੀਆਂ ਸਮੱਸਿਆਵਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ।ਇਸ ਮੋਕੇ ਪੰਜਾਬ ਬਾਡੀ ਦੀ ਚੋਣ ਕੀਤੀ ਗਈ ਜਿਸ ਵਿੱਚ ਅੇਡਵੋਕੇਟ ਤਾਰਾ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਰਜਿੰਦਰ ਸਿੰਘ ਆਲੂਣਾ ਨੂੰ ਜੁਆਇੰਟ ਸੈਕਟਰੀ ਚੁਣਿਆ ਗਿਆ ਜਦਕਿ ਵਾਈਸ ਪ੍ਰਧਾਨ ਦਰਸ਼ਨ ਸਿੰਘ,ਸੈਕਟਰੀ ਵਜੋਂ ਸਰਬਜੀਤ ਸਿੰਘ ਵਿਰਕ ਦੀ ਚੋਣ ਕੀਤੀ । ਇਸ ਮੋਕੇ ਅੇਡਵੋਕੇਟ ਗੁਰਜਿੰਦਰ ਸਿੰਘ ਉਕਸੀ ਨੇ 27 ਮਤੇ ਪੇਸ਼ ਕੀਤੇ ਜਿੰਨ੍ਹਾਂ ਵਿੱਚ ਮੁਖ ਮੰਗ ਵੂਮੈਨ ਸੈੱਲ ਸਬ-ਡਵੀਜਨ ‘ਤੇ ਪੇਸ਼ ਕਰਨ ਅਤੇ ਸਬ-ਡਵੀਜਨ ਲੈਬਲ ਤੇ ਅਡੀਸ਼ਨਲ ਸੈਸ਼ਨ ਜੱਜ ਦੀ ਨਿਯੁਕਤੀ ਕਰਨੀ ਅਤੇ ਫੇਮਲੀ ਕੋਰਟਸ ਸਬ-ਡਵੀਜਨ ਲੈਬਲ ‘ਤੇ ਹੀ ਰੱਖਣ ਬਾਰੇ ਸਮੇਤ ਸਾਰੇ ਮਤੇ ਪਾਸ ਕੀਤੇ ਗਏ ।ਸੀਨੀਅਰ ਵਕੀਲ ਸੋਮ ਦੱਤ, ਜੋਗਿੰਦਰ ਸਿੰੰਘ ਤੂਰ,ਪ੍ਰਧਾਨ ਬਲਵਿੰਦਰ ਸਿੰਘ ਚਹਿਲ,ਕੁਲਭੂਸ਼ਨ ਅਗਰਵਾਲ, ਚੋ.ਕਰਮਜੀਤ ਸਿੰਘ, ਬਲਜਿੰਦਰ ਸਿੰਘ,ਕੁਲਬੀਰ ਸਿੰਘ ਗੰਡਾ,ਇਕਬਾਲ ਸਿੰਘ ਕੰਬੋਜ,ਹਰਸਿਮਰਤ ਸਿੰਘ,ਮਨਦੀਪ ਸਿੰਘ ਸਰਵਾਰਾ,ਸੁੱਚਾ ਸਿੰਘ ਰਾਠੋਰ,ਰਾਮ ਪਾਲ ਬਠੋਣੀਆ,ਸਤਪਾਲ ਸਿੰਘ ਵਿਰਕ, ਨਰੈਸ਼ ਰਾਣਾ,ਆਤਮਾ ਸਿੰਘ ,ਹਰਬੰਸ ਸਿੰਘ ਮੰਡਲ,ਰਮਾ ਜਿੰਦਲ,ਨੈਨਸੀ ਖੰਨਾ, ਸੋਨੀਕਾ ਸਰਮਾਂ, ਸਵਿਤਾ ਜੋਸ਼ੀ, ਜਸਵੀਰ ਸਿੰਘ ਡੇਰਾ ਬੱਸੀ, ਸੁਖਚੈਨ ਸਿੰਘ ਸਰਵਾਰਾ,ਕੁਲਜੀਤ ਸਿੰਘ ਅੋਲਖ, ਰਾਜਿੰਦਰ ਸਿੰਘ ਸੈਣੀ,ਸੰਦੀਪ ਬਾਵਾ,ਸੰਦੀਪ ਸਿੰਘ ਚੀਮਾ, ਗੀਤਾ ਭਾਰਤੀ,ਕਰਨਵੀਰ ਸਿੰਘ ਭੋਗਲ,ਸੁਮੇਸ ਗੁਰਾਬਾ,ਰਾਜੇਸ਼ ਸ਼ਰਮਾ ਸਮੇਤ ਸਮੂਹ ਵਕੀਲ ਭਾਈਚਾਰਾ ਹਾਜਰ ਸੀ ।

print
Share Button
Print Friendly, PDF & Email