ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਐੱਸ.ਡੀ.ਐੱਮ ਧੂਰੀ ਦੇ ਦਫਤਰ ਅੱਗੇ ਵਿਸ਼ਾਲ ਧਰਨਾ 11 ਅਗਸਤ ਨੂੰ -ਕਾਂਝਲੀ

ss1

ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਐੱਸ.ਡੀ.ਐੱਮ ਧੂਰੀ ਦੇ ਦਫਤਰ ਅੱਗੇ ਵਿਸ਼ਾਲ ਧਰਨਾ 11 ਅਗਸਤ ਨੂੰ -ਕਾਂਝਲੀ
ਧੂਰੀ ਅਤੇ ਮਾਲੇਰਕੋਟਲਾ ਤੋਂ ਕਿਸਾਨ ਕਰਨਗੇ ਸ਼ਿਰਕਤ

ਧੂਰੀ, 6 ਅਗਸਤ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਬਲਾਕ ਧੂਰੀ ਦੀ ਮੀਟਿੰਗ ਸ਼ਿਆਮ ਦਾਸ ਕਾਂਝਲੀ ਦੀ ਪ੍ਰਧਾਨਗੀ ਹੇਠ ਪਿੰਡ ਲੱਡਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿੱਚ ਕਿਸਾਨਾਂ ਦੇ ਗੰਨੇ ਦੇ 50 ਰੁਪੈ ਪ੍ਰਤੀ ਕੁਇੰ: ਰਹਿੰਦੇ ਬਕਾਏ ਤੇ ਵਿਚਾਰ ਕੀਤੀ ਗਈ।ਅੱਜ਼ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ, ਪਰ ਉਨਾਂ ਨੂੰ ਆਪਣੀ ਫ਼ਸਲ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ। ਗੰਨਾ ਵੇਚੇ ਨੂੰ ਤਕਰੀਬਨ ਪੰਜ ਛੇ ਮਹੀਨੇ ਹੋ ਚੁੱਕੇ ਹਨ, ਪਰ ਪੰਜਾਬ ਸਰਕਾਰ ਕਿਸਾਨਾਂ ਨੂੰ ਬਕਾਇਆ ਨਹੀਂ ਦੇ ਰਹੀ। ਇਸ ਵਤੀਰੇ ਨਾਲ ਮੁੱਖ ਮੰਤਰੀ ਦਾ ਕਿਸਾਨ ਹਿਤੈਸ਼ੀ ਅਖਵਾਉਣਾ ਗਲਤ ਹੈ, ਕਿਸਾਨੀ ਸੰਕਟ ਵੱਲ ਪੰਜਾਬ ਤੇ ਕੇਂਦਰ ਸਰਕਾਰ ਬਿਲਕੁਲ ਧਿਆਨ ਨਹੀਂ ਦੇ ਰਹੀ। ਬਾਦਲ ਪਰਿਵਾਰ ਵਿਕਾਸ ਦੇ ਨਾਮ ‘ਤੇ ਚੋਣਾਂ 2017 ਜਿੱਤਣ ਦੀਆਂ ਗੱਲਾਂ ਕਰ ਰਹੀ ਹੈ, 50 ਵੈਨਾਂ ਆਪਣੇ 9 ਸਾਲ ਦੀਆਂ ਪ੍ਰਾਪਤੀਆਂ ਦੱਸਣ ਲਈ ਭੇਜੀਆਂ ਜਾ ਰਹੀਆਂ ਹਨ, ਜਿੰਨਾਂ ਤੇ 20/25 ਹਜਾਰ ਰੁਪੈ ਪ੍ਰਤੀ ਵੈਨ ਦਾ ਖਰਚਾ ਰੋਜਾਨਾ ਦਾ ਆਵੇਗਾ। ਜੱਥੇਬੰਦੀ ਵੱਲੋਂ ਗੰਨੇ ਦੇ ਬਕਾਏ ਦੇ ਸਬੰਧ ਵਿੱਚ 11 ਅਗਸਤ ਨੁੰ ਜੱਥੇਬੰਦੀ ਦੇ ਧੂਰੀ ਅਤੇ ਮਾਲੇਰਕੋਟਲਾ ਬਲਾਕ ਵੱਲੋਂ ਐੱਸ.ਡੀ.ਐੱਮ ਦਫਤਰ ਧੂਰੀ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ, ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਜੱਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ, ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਸ਼ਿਆਮ ਦਾਸ ਕਾਂਝਲੀ, ਬਲਾਕ ਪ੍ਰਧਾਨ ਤੋਂ ਇਲਾਵਾ ਬਲਾਕ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ, ਖਜਾਨਚੀ ਮਹਿੰਦਰ ਸਿੰਘ ਪੇਧਨੀ ਕਲਾਂ, ਧੰਨਾ ਸਿੰਘ ਚੰਗਾਲ ਜਿਲਾ ਵਿੱਤ ਸਕੱਤਰ, ਹਰਪਾਲ ਸਿੰਘ ਪੇਧਨੀ, ਜੋਰਾ ਸਿੰਘ ਕੰਧਾਰਗੜ, ਕਿਰਪਾਲ ਸਿੰਘ ਧੂਰੀ ਅਤੇ ਪ੍ਰੈੱਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਨੇ ਵੀ ਸੰਬੋਧਨ ਕੀਤਾ।

print
Share Button
Print Friendly, PDF & Email