ਅੰਮ੍ਰਿਤਸਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਤੇ ਇਕ ਪੋਥੀ ਅਗਨ ਭੇਂਟ

ss1

ਅੰਮ੍ਰਿਤਸਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਤੇ ਇਕ ਪੋਥੀ ਅਗਨ ਭੇਂਟ

6-51

ਅੰਮ੍ਰਿਤਸਰ: ਸ਼ਨੀਵਾਰ ਨੂੰ ਅੰਮ੍ਰਿਤਸਰ ਸ਼ਹਿਰ ਦੀ ਸਰਹੱਦ ਦੇ ਨਾਲ ਲੱਗਦੇ ਪਿੰਡ ਮੀਰਾਂਕੋਟ ਕਲਾਂ ‘ਚ ਨਵੇਂ ਬਣੇ ਪਿੰਡ ਬਾਬਾ ਟਹਿਲ ਸਿੰਘ ਨਗਰ ਦੇ ਗੁਰਦੁਆਰਾ ਬਾਬਾ ਧੰਨਾ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਅਤੇ ਇਕ ਪੋਥੀ ਸਾਹਿਬ ਅਗਨ ਭੇਂਟ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਸਵੰਤ ਸਿੰਘ ਪੁੱਤਰ ਸੋਦਾਗਰ ਸਿੰਘ ਵਾਸੀ ਬੁਆ ਨੰਗਲੀ ਰੋਜ਼ਾਨਾ ਵਾਂਗ ਸਾਢੇ 5 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਚ ਆਏ ਤਾਂ ਇਸ ਤੋਂ ਪਹਿਲਾਂ ਤਕਰੀਬਨ ਪੌਣੇ 4 ਵਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰ ਰੋਜ਼ ਦੀ ਤਰ੍ਹਾਂ ਬੀਬੀ ਜਸਬੀਰ ਕੌਰ ਪਤਨੀ ਕੁਲਵਿੰਦਰ ਸਿੰਘ ਨੇ ਕੀਤਾ ਅਤੇ ਤਕਰੀਬਨ ਪੌਣੇ 5 ਵਜੇ ਵਾਪਸ ਘਰ ਚਲੀ ਗਈ। ਬਾਅਦ ਵਿਚ ਲਗਭਗ ਸਵਾ 5 ਵਜੇ ਹਰਜੀਤ ਕੌਰ ਪਤਨੀ ਸੁਖਬੀਰ ਸਿੰਘ ਪਾਠ ਕਰਨ ਆਈ ਤਾਂ ਉਸ ਨੇ ਵੇਖਿਆ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਅੱਗ ਲੱਗੀ ਹੋਈ ਹੈ ਤਾਂ ਉਸ ਨੇ ਲੋਕਾਂ ਨੂੰ ਦੱਸਿਆ ਅਤੇ ਸੰਗਤਾਂ ਨੇ ਪ੍ਰਕਾਸ਼ ਕੀਤੀ ਹੋਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੰਦਰੋਂ ਕੱਢਿਆ ਪਰ ਸੁਖਆਸਣ ਸਾਹਿਬ ਵਾਲੀ ਜਗ੍ਹਾ ਤੇ ਬਿਰਾਜਮਾਨ 2 ਪਾਵਨ ਸਰੂਪ ਅਤੇ ਇਕ ਪੋਥੀ ਅਗਨ ਭੇਟਾ ਹੋ ਗਈਆਂ। ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਸੰਗਤਾਂ ਨੇ ਗੁਰਦੁਆਰਾ ਸਾਹਿਬ ‘ਚ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ।
ਗੁਰਦੁਆਰਾ ਸਾਹਿਬ ਵਿਚ ਲੱਗੀ ਅੱਗ ਦਾ ਕਾਰਨ ਪੱਖੇ ਦਾ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ ਪਰ ਇਹ ਸਮਝ ਨਹੀਂ ਆ ਸਕੀ ਕਿ ਥੋੜੇ ਸਮੇਂ ਤੋ ਅਜਿਹੀਆਂ ਕਾਰਵਾਈਆਂ ਵੱਧ ਕਿਉ ਰਹੀਆਂ ਹਨ। ਗੁਰਦੁਆਰਾ ਸਾਹਿਬ ‘ਚ ਕੈਮਰੇ ਨਹੀਂ ਲੱਗੇ ਹੋਏ ਸਨ। ਮੌਕੇ ‘ਤੇ ਪਹੁੰਚੀਆਂ ਸੀ. ਆਈ. ਡੀ. ਏਜੰਸੀਆਂ ਤੋਂ ਇਲਾਵਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਹਰਦਲਬੀਰ ਸਿੰਘ ਸ਼ਾਹ ਖੈਰਾਂਬਾਦ, ਐਸ. ਜੀ. ਪੀ. ਸੀ. ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ ਅਤੇ ਹੋਰ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਸੰਗਤਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *