ਸੜਕ ਹਾਦਸੇ ਦੌਰਾਨ ਪੋਤੇ ਦੀ ਮੌਤ, ਦਾਦਾ-ਦਾਦੀ ਵਾਲ ਵਾਲ ਬਚੇ

ss1

ਸੜਕ ਹਾਦਸੇ ਦੌਰਾਨ ਪੋਤੇ ਦੀ ਮੌਤ, ਦਾਦਾ-ਦਾਦੀ ਵਾਲ ਵਾਲ ਬਚੇ

Hisilicon Balong

ਮੁੱਲਾਂਪੁਰ ਦਾਖਾ, 6 ਅਗਸਤ (ਮਲਕੀਤ ਸਿੰਘ) ਸਥਾਨਕ ਰਾਏਕੋਟ ਰੋਡ ਤੇ ਸਥਿੱਤ ਗੁਰਦੁਆਰਾ ਹਰਗੋਬਿੰਦ ਸਾਹਿਬ ਸਾਮਹਣੇ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ 8 ਸਾਲਾਂ ਬੱਚੇ ਦੀ ਮੋਕੇ ਤੇ ਮੌਤ ਹੋ ਗਈ ਜਦਕਿ ਉਸਦੇ ਦਾਦਾ -ਦਾਦੀ ਵਾਲ-ਵਾਲ ਬਚ ਗਏ, ਟਰੈਕਟਰ-ਟਰਾਲੀ ਚਾਲਕ ਘਟਨਾਂ ਸਥਾਨ ਤੋਂ ਫਰਾਰ ਹੋ ਗਿਆ। ਮੌਕੇ ਤੇ ਹਾਜਰ ਲੋਕਾਂ ਨੇ ਸਥਾਨਕ ਗੁਰਦੁਆਰਾ ਦੀ ਪਾਰਕਿੰਗ ਵਿੱਚ ਟਰੈਕਟਰ-ਟਰਾਲੀ ਖੜਾ ਕਰ ਦਿੱਤਾ। ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਅਤੇ ਖਬਰ ਲਿਖੇ ਤੱਕ ਦਾਖਾ ਪੁਲਿਸ ਘਟਨਾਂ ਸਥਾਨ ਤੇ ਪੁੱਜੀ। ਮ੍ਰਿਤਕ ਬੱਚੇ ਦੀ ਲਾਸ਼ ਸਥਾਨਕ ਪੰਡੋਰੀ ਨਰਸਿੰਗ ਹੋਮ ਵਿੱਚ ਪਈ ਸੀ।
ਜਾਣਕਾਰੀ ਅਨੁਸਾਰ ਤਨਿਸ਼ ਪੁੱਤਰ ਵਰਿੰਦਰ ਕੁਮਾਰ ਵਾਸੀ ਕਬੀਰ ਨਗਰ ਡਾਬਾ ਰੋਡ ਲੁਧਿਆਣਾ ਆਪਣੇ ਦਾਦਾ ਸੁਰਿੰਦਰਪਾਲ ਅਤੇ ਦਾਦੀ ਆਰਤੀ ਨਾਲ ਸਕੂੁਟਰ ਨੰਬਰ ਪੀਬੀ 10 ਏ ਯੂ 4052 ਤੇ ਸਵਾਰ ਹੋ ਕੇ ਰਾਏਕੋਟ ਨੂੰ ਜਾ ਰਿਹਾ ਸੀ। ਜਦੋਂ ਉਹ ਸਥਾਨਕ ਕਸਬੇ ਦੇ ਅੰਦਰ ਰਾਏਕੋਟ ਰੋਡ ਤੇ ਸਥਿਤ ਗੁਰਦੁਆਰਾ ਹਰਗੋਬਿੰਦ ਸਾਹਿਬ ਲਾਗੇ ਪੁੱਜੇ ਤਾਂ ਇਨਾਂ ਨੂੰ ਟਰੈਟਕਰ ਟਰਾਲੀ ਨੇ ਆਪਮੀ ਲਪੇਟ ਵਿੱਚ ਲੈ ਲਿਆ ਸਿੱਟੇ ਵਜੋਂ 8 ਸਾਲਾਂ ਬੱਚੇ ਤਨਿਸ਼ ਦੀ ਮੌਕੇ ਤੇ ਮੌਤ ਹੋ ਗਈ ਅਤੇ ਦਾਦਾ-ਦਾਦੀ ਵਾਲ-ਵਾਲ ਬਚ ਗਏ। ਜਦ ਇਸ ਹਾਦਸੇ ਬਾਰੇ ਦਾਖਾ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਨਾਂ ਨੂੰ ਅਜੇ ਤੱਕ ਇਸ ਹਾਦਸੇ ਬਾਰੇ ਕੋਈ ਜਾਣਕਾਰੀ ਨਹੀ ਹੈ। ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਾ ਕਿ ਉਕਤ ਸਕੂਟਰ ਚਾਲਕ ਜਦੋਂ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਨ ਲੱਗਾ ਤਾਂ ਰਾਏਕੋਟ ਸਾਈਡ ਤੋਂ ਆ ਰਹੀ ਮਾਰੂਤੀ ਕੰਪਨੀ ਸਿਆਜ਼ ਗੱਡੀ ਵਿੱਚ ਟਕਰਾਉਣ ਤੋਂ ਬਾਅਦ ਇਹ ਤਿੰਨੇ ਉਸ ਟਰੈਕਟਰ ਟਰਾਲੀ ਵਿੱਚ ਜਾ ਵੱਜੇ ਜਿਸਨੂੰ ਇਹ ਕਰਾਸ ਕਰ ਰਹੇ ਸਨ। ਮੌਕੇ ਦਾ ਫਾਇਦਾ ਲੈਂਦੇ ਹੋਏ ਗੱਡੀ ਚਾਲਕ ਫਰਾਰ ਹੋ ਗਿਆ ਪਤਾ ਲੱਗਾ ਉਕਤ ਗੱਡੀ ਚਾਲਕ ਸਥਾਨਕ ਸ਼ਹਿਰ ਦੇ ਇੱਕ ਹਲਵਾਈ ਦੀ ਦੁਕਾਨ ਦਾਰ ਦਾ ਰਿਸਤੇਦਾਰ ਹੈ ਅਤੇ ਜਿਹੜਾ ਹਾਦਸੇ ਤੋਂ ਬਾਅਦ ਉਕਤ ਦੁਕਾਨ ਤੇ ਰੁਕਿਆ ਵੀ ਦੱਸਿਆ ਜਾ ਰਿਹਾ ਹੈ।

print
Share Button
Print Friendly, PDF & Email