ਹਾਈਕੋਰਟ ਦੇ ਜੱਜ ਜਸਟਿਸ ਰਾਮੇਸ਼ਵਰ ਸਿੰਘ ਮਲਿਕ ਨੇ ਕੀਤਾ ਕੋਰਟ ਦਾ ਦੌਰਾ, ਲਿਆ ਕੰਮਕਾਜ ਦਾ ਜਾਇਜਾ

ss1

ਹਾਈਕੋਰਟ ਦੇ ਜੱਜ ਜਸਟਿਸ ਰਾਮੇਸ਼ਵਰ ਸਿੰਘ ਮਲਿਕ ਨੇ ਕੀਤਾ ਕੋਰਟ ਦਾ ਦੌਰਾ, ਲਿਆ ਕੰਮਕਾਜ ਦਾ ਜਾਇਜਾ
ਤਖਤ ਸਾਹਿਬ ‘ਤੇ ਨਤਮਸਤਕ ਹੋਏ ਜਸਟਿਸ ਰਾਮੇਸ਼ਵਰ ਸਿੰਘ ਮਲਿਕ

6-40 (1) 6-40 (2)
ਤਲਵੰਡੀ ਸਾਬੋ, 06 ਅਗਸਤ (ਗੁਰਜੰਟ ਸਿੰਘ ਨਥੇਹਾ)- ਮਾਣਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਜੱਜ ਜਸਟਿਸ ਰਾਮੇਸ਼ਵਰ ਸਿੰਘ ਮਲਿਕ ਨੇ ਜਿੱਥੇ ੳੱਜ ਸਥਾਨਕ ਕੋਰਟ ਕੰਪਲੈਕਸ ਅਤੇ ਤਹਿਸੀਲ ਦਾ ਦੌਰਾ ਕਰਨ ਉਪਰਮਤ ਕੰਮਕਾਜ ਦਾ ਜਾਇਜਾ ਲਿਆ ਉਥੇ ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਵੀ ਹੋਏ। ਇਸ ਮੌਕੇ ਉਨ੍ਹਾਂ ਨਾਲ ਨਿਆਂ ਪ੍ਰਣਾਲੀ ਨਾਲ ਸਬੰਧਿਤ ਉੱਚ ਅਧਿਕਾਰੀ ਤੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
ਤਖਤ ਸਾਹਿਬ ਪੁੱਜਣ ਤੇ ਮਾਣਯੋਗ ਜੱਜ ਸਾਹਿਬ ਦਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਦੀ ਅਗਵਾਈ ਹੇਠ ਉਨ੍ਹਾਂ ਦਾ ਸਵਾਗਤ ਕੀਤਾ। ਮਾਣਯੋਗ ਜੱਜ ਸਾਹਿਬ ਨੇ ਪਹਿਲਾਂ ਤਖਤ ਸਾਹਿਬ ਮੱਥਾ ਟੇਕਿਆ ਅਤੇ ਤਖਤ ਸਾਹਿਬ ਦੇ ਪਈਆਂ ਗੁਰੂੁ ਸਾਹਿਬਾਨਾਂ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਅਤੇ ਤਖਤ ਸਾਹਿਬ ਅਤੇ ਗੁਰੁੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਇਤਿਹਾਸ ਤੋਂ ਜਾਣੂੰ ਹੋਏ। ਬਾਅਦ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਜੱਜ ਸਾਹਿਬ ਨੂੰ ਸਿਰੋਪਾਓ ਅਤੇ ਤਖਤ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਸ਼ੈਸਨ ਜੱਜ ਮਾਣਯੋਗ ਸ. ਪਰਮਜੀਤ ਸਿੰਘ ਸਮੇਤ ਜਿਲ੍ਹਾ ਅਤੇ ਸਬ ਡਵੀਜਨਲ ਅਦਾਲਤਾਂ ਦੇ ਮਾਣਯੋਗ ਜੱਜ ਸਾਹਿਬਾਨਾਂ ਨੂੰ ਵੀ ਸਿਰੋਪਾਓ ਦੀ ਬਖਸ਼ਿਸ ਕੀਤੀ।
ਜਸਟਿਸ ਸਾਹਿਬ ਨੇ ਇਸ ਮੌਕੇ ਭੌਰਾ ਸ਼ਹੀਦ ਬਾਬਾ ਦੀਪ ਸਿੰਘ ਤੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਬੀੜ ਦੇ ਦਰਸ਼ਨ ਵੀ ਕੀਤੇ। ਉਨ੍ਹਾਂ ਪੱਤਰਕਾਰਾਂ ਨਾਲ ਇਸ ਮੌਕੇ ਕੋਈ ਗੱਲ ਨਾ ਕਰਦਿਆਂ ਸਿਰਫ ਇੰਨਾਂ ਹੀ ਕਿਹਾ ਕਿ ਉਹ ਇੱਕ ਸ਼ਰਧਾਲੂ ਵਜੋਂ ਤਖਤ ਸਾਹਿਬ ਪੁੱਜੇ ਹਨ ਅਤੇ ਇੱਥੇ ਦਰਸ਼ਨ ਕਰਕੇ ਉਨਾਂ ਨੂੰ ਅਤਿ ਪ੍ਰਸੰਨਤਾ ਹੋਈ ਹੈ।
ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਸ਼ੈਸਨ ਜੱਜ ਸ. ਪਰਮਜੀਤ ਸਿੰਘ ਤੋਂ ਇਲਾਵਾ ਸ. ਅਮਨਪ੍ਰੀਤ ਸਿੰਘ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜਨ ਤਲਵੰਡੀ ਸਾਬੋ, ਸ. ਗੁਰਦਰਸ਼ਨ ਸਿੰਘ ਸਿਵਲ ਜੱਜ ਜੂਨੀਅਰ ਤਲਵੰਡੀ ਸਾਬੋ, ਐੱਸ ਪੀ (ਆਪਰੇਸ਼ਨ) ਗੁਰਦੀਪ ਸਿੰਘ, ਐੱਸ ਡੀ ਐੱਮ ਵਰਿੰਦਰ ਸਿੰਘ, ਡੀ ਐੱਸ ਪੀ ਪ੍ਰਲਾਦ ਸਿੰਘ ਅਠਵਾਲ, ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਸਤਿੰਦਰ ਸਿੰਘ ਸਿੱਧੂ, ਥਾਣਾ ਮੁਖੀ ਮਨੋਜ ਸ਼ਰਮਾਂ, ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਬਰਿੰਦਰ ਢਿੱਲੋਂ, ਐਡਵੋਕੇਟ ਜਸਵੀਰ ਸਿੰਘ ਜੱਸਲ,ਐਡਵੋਕੇਟ ਅਵਤਾਰ ਸਿੱਧੂ,ਐਡਵੋਕੇਟ ਹਰਦੇਵ ਭਾਗੀਵਾਂਦਰ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *