ਮਾਪਿਆਂ ਦਾ ਗੁੱਸਾ ਦੇਖ ਸਕੂਲ ਪ੍ਰਬੰਧਕਾਂ ਨੇ ਐਨੂਅਲ ਫ਼ੀਸ ਦੇ ਹੁਕਮਾਂ ਵਾਲੇ ਪੋਸਟਰ ਲੁਹਾਏ

ss1

ਮਾਪਿਆਂ ਦਾ ਗੁੱਸਾ ਦੇਖ ਸਕੂਲ ਪ੍ਰਬੰਧਕਾਂ ਨੇ ਐਨੂਅਲ ਫ਼ੀਸ ਦੇ ਹੁਕਮਾਂ ਵਾਲੇ ਪੋਸਟਰ ਲੁਹਾਏ

ਗੁਰੂਹਰਸਹਾਏ, 7 ਮਈ (ਦੀਪਕ ਵਧਾਵਨ)- ਅੱਜ ਉਸ ਵੇਲੇ ਸੈਂਕੜੇ ਮਾਪਿਆਂ ਵਿਚ ਗੁੱਸੇ ਦੀ ਲਹਿਰ ਦੌੜ ਗਈ ਜਦੋਂ ਮੋਹਣ ਕੇ ਰੋਡ ’ਤੇ ਪੈਂਦੇ ਇਕ ਨਿੱਜੀ ਸਕੂਲ ਪ੍ਰਬੰਧਕਾਂ ਵੱਲੋਂ ਹਰ ਕਲਾਸ ਦੇ ਗੇਟ ਅੱਗੇ ਐਨੂਅਲ ਫੀਸ ਤੇ ਹੋਰ ਫੰਡਾਂ ਦੇ ਲਗਾਏ ਗਏ ਪੋਸਟਰ ਜਿਸ ’ਤੇ ਪੇਪਰਾਂ ਤੋਂ ਪਹਿਲਾਂ ਉਕਤ ਫੰਡਾਂ ਨੂੰ ਜਮਾ ਨਾ ਕਰਾਉਣ ’ਤੇ ਵਿਦਿਆਰਥੀਆਂ ਦੇ ਪੇਪਰ ਨਾ ਲਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ। ਪ੍ਰਤੱਖ ਰੂਪ ਵਿਚ ਦੇਖਣ ਨੂੰ ਮਿਲਿਆ ਕਿ ਸ਼ਨੀਵਾਰ ਨੂੰ ਉਕਤ ਸਕੂਲ ਵਿਚ ਮਾਪਿਆਂ ਦੀ ਮੀਟਿੰਗ ਰੱਖੀ ਗਈ ਸੀ ਅਤੇ ਜਦੋਂ ਮਾਪੇ ਸਕੂਲ ਅੰਦਰ ਪੁੱਜੇ ਤਾਂ ਉਨਾਂ ਦੇਖਿਆ ਕਿ ਹਰ ਕਲਾਸ ਦੇ ਅੱਗੇ ਐਨੂੰਅਲ ਫੀਸ ਵਗੈਰਾ ਜਮਾ ਨਾ ਕਰਾਉਣ ’ਤੇ ਵਿਦਿਆਰਥੀਆਂ ਦੇ ਪੇਪਰ ਨਹੀਂ ਲਏ ਜਾਣਗੇ, ਦੇ ਪੋਸਟਰ ਲਗਾਏ ਹੋਏ ਸਨ, ਜਿਸ ਤੋਂ ਮਾਪਿਆਂ ਨੇ ਇਸ ਸਾਰੇ ਮੈਂਟਰ ਬਾਰੇ ਵਿਦਿਆਰਥੀ ਲੁੱਟ ਵਿਰੋਧੀ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਸੂਚਿਤ ਕੀਤਾ ਜਿਸ ਤੇ ਐਕਸ਼ਨ ਕਮੇਟੀ ਦੇ ਦਰਜ਼ਨਾਂ ਆਗੂ ਅਤੇ ਵਰਕਰ ਵੀ ਮੌਕੇ ਪਰ ਪੁੱਜ ਗਏ।

ਜਿਸ ਤੇ ਕਮੇਟੀ ਵੱਲੋਂ ਸਾਰੇ ਮਾਪਿਆਂ ਨਾਲ ਰਾਏ ਮਸ਼ਵਰਾ ਕਰਨ ਤੋਂ ਬਾਅਦ ਇਸ ਲੁੱਟ ਦਾ ਰੋਸ ਜਾਹਰ ਕਰਨ ਲਈ ਅਤੇ ਉਕਤ ਪੋਸਟਰ ਨਾ ਉਤਾਰੇ ਜਾਣ ’ਤੇ ਰੋਡ ਨੂੰ ਜਾਮ ਕਰਨ ਦਾ ਫ਼ੈਸਲਾ ਲਿਆ ਗਿਆ ਅਤੇ ਉਕਤ ਫ਼ੈਸਲੇ ਬਾਰੇ ਐਸ.ਡੀ.ਐਮ.ਦਫਤਰ ਦੇ ਸੁਪਰਡੈਂਟ ਨੂੰ ਫ਼ੋਨ ਰਾਹੀਂ ਜਾਣੂ ਕਰਵਾਇਆ ਗਿਆ, ਜਿਸ ’ਤੇ ਮਾਪਿਆਂ ਦੇ ਗੁੱਸੇ ਨੂੰ ਦੇਖਦੇ ਹੋਏ ਅਤੇ ਸੁਪਰਡੈਂਟ ਦੀ ਦਖਲ ਅੰਦਾਜੀ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਮਾਪਿਆਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਉਕਤ ਪੋਸਟਰ ਲੁਹਾਅ ਦਿੱਤੇ ਅਤੇ ਮਾਪਿਆਂ ਦੀ ਮੰਗ ਬਾਰੇ ਇਕ ਦੋ ਦਿਨਾਂ ਅੰਦਰ ਬੈਠ ਕੇ ਹੱਲ ਕਰਨ ਦਾ ਭਰੋਸਾ ਦਿੱਤਾ।

print
Share Button
Print Friendly, PDF & Email

Leave a Reply

Your email address will not be published. Required fields are marked *