ਪੰਜਾਬ ਸੂਬੇ ਜਿਨ੍ਹਾਂ ਵਿਕਾਸ ਕਿਸੇ ਹੋਰ ਸੂਬੇ ਚ ਨਹੀ ਹੋਇਆ : ਹਰਸਿਮਰਤ ਕੌਰ ਬਾਦਲ

ss1

ਪੰਜਾਬ ਸੂਬੇ ਜਿਨ੍ਹਾਂ ਵਿਕਾਸ ਕਿਸੇ ਹੋਰ ਸੂਬੇ ਚ ਨਹੀ ਹੋਇਆ : ਹਰਸਿਮਰਤ ਕੌਰ ਬਾਦਲ
ਕਾਂਗਰਸੀਆਂ ਨੂੰ ਵੋਟਾਂ ਵੇਲੇ ਲੋਕਾਂ ਦੀਆਂ ਤਕਲੀਫਾਂ ਯਾਦ ਆ ਜਾਂਦੀਆਂ ਨੇ : ਸੇਖੋਂ

6-28

ਰਾਮਪੁਰਾ ਫੂਲ 06 ਅਗਸਤ (ਜਸਵੰਤ ਦਰਦ ਪ੍ਰੀਤ): ਪੰਜਾਬ ਚ ਅਕਾਲੀ ਭਾਜਪਾ ਸਰਕਾਰ ਨੇ ਪੂਰੇ ਨੌ ਵਰ੍ਹਿਆਂ ਚ ਰਿਕਾਰਡ ਤੋੜ ਵਿਕਾਸ ਕੀਤਾ ਹੈ ਤੇ ਇਹ ਵੀ ਸੱਚ ਹੈ ਕਿ ਪੰਜਾਬ ਸੂਬੇ ਜਿਨ੍ਹਾਂ ਵਿਕਾਸ ਕਿਸੇ ਹੋਰ ਸੂਬੇ ਚ ਨਹੀ ਹੋਇਆ ਇਨ੍ਹਾ ਗੱਲਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਭੂੰਦੜ ਵਿਖੇ ਲਸਾੜਾ ਡਰੇਨ ਦਾ ਉਦਘਾਟਨ ਕਰਦਿਆਂ ਲੋਕਾਂ ਦੇ ਭਰਵੇਂ ਇਕਠ ਨੂੰ ਸੰਬੋਧਨ ਕਰਦਿਆਂ ਕੀਤਾ ।ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਚ ਕਿਸਾਨਾਂ ਨੂੰ,ਦਲਿਤਾਂ ਨੂੰ ਬਿਜਲੀ ਫਰੀ ਦੀ ਸਹੂਲਤ ਕੇਵਲ ਅਕਾਲੀ ਭਾਜਪਾ ਸਰਕਾਰ ਨੇ ਦਿੱਤੀ ਹੈ।ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਚ ਕਿਸਾਨਾਂ,ਮਜਦੂਰਾਂ ਨੂੰ ਬਿਜਲੀ ਫਰੀ ਨਹੀ ਦਿੱਤੀ ਜਾਂਦੀ ।ਬੀਬਾ ਬਾਦਲ ਨੇ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਪੰਜਾਬ ਚ ਸੜਕਾਂ ਦਾ ਜਾਲ ਵਿਛਾ ਦਿੱਤਾ ਗਿਆ ਹੈ ਹੁਣ ਤੁਸੀ ਪੰਜਾਬ ਚ ਇਕ ਕੋਨੇ ਤੋਂ ਦੂਸਰੇ ਕੋਨੇ ਚ ਜਾਣ ਲਈ ਢਾਈ ਘੰਟੇ ਦਾ ਸਮਾਂ ਲੱਗਦਾ ਹੈ।ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਕੇਂਦਰ ਤੋ ਚਾਲੀ ਹਜਾਰ ਕਰੋੜ ਆਂ ਚੁੱਕੇ ਹਨ ਜੋ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਲਾਏ ਜਾ ਰਹੇ ਹਨ।ਇਸ ਮੌਕੇ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਨਕਾਰ ਰਿਹੇ ਹਨ ਕਿਉਕਿ ਕਾਂਗਰਸ ਨੂੰ ਵੋਟਾਂ ਵੇਲੇ ਹੀ ਲੋਕਾਂ ਦੀਆਂ ਦੁੱਖ ਤਕਲੀਫਾਂ ਯਾਦ ਆਉਂਦੀਆਂ ਨੇ।ਸ: ਸੇਖੋਂ ਨੇ ਕਿਹਾ ਕਿ ਰਾਮਪੁਰਾ ਤੋਂ ਦਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਣ ਵਾਲੀ ਸੜਕ ਲਈ 100 ਕਰੋੜ ਰੁਪਏ ਦਾ ਬਜਟ ਪਾਸ ਹੋ ਗਿਆ ਹੈ।ਇਸ ਨੂੰ 33 ਫੁੱਟ ਬਣਾਇਆ ਜਾ ਰਿਹਾ ਹੈ।ਜਿਸ ਦਾ ਉਦਘਾਟਨ ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ 24 ਅਗਸਤ ਨੂੰ ਕਰਨਗੇ।ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ,ਐਸ.ਐਸ.ਪੀ ਬਠਿੰਡਾ ਸਵਪਨ ਸ਼ਰਮਾਂ, ਸੁਖਪਾਲ ਹੈਪੀ ਪ੍ਰਧਾਨ ਨਗਰ ਪੰਚਾਇਤ ਬਾਲਿਆਂਵਾਲੀ,ਨਾਨਕ ਸਿੰਘ ਢਿੱਲੋਂ,ਤਜਿੰਦਰ ਭੋਲੀ,ਸੁਖਜਿੰਦਰ ਪੱਪਾ,ਪਾਲਾ ਸਰਪੰਚ ਤੇ ਅਕਾਲੀ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *