ਜੇਕਰ 12 ਅਗਸਤ ਤੱਕ ਕਾਰਵਾਈ ਤੱਕ ਏਜੰਟ ਤੇ ਕਾਰਵਾਈ ਨਾ ਕੀਤੀ ਤਾਂ ਅਣਮਿਥੇ ਸਮੇਂ ਲਈ ਧਰਨਾ ਦੇਵਾਗੇ: ਆਗੂ

ss1

ਜੇਕਰ 12 ਅਗਸਤ ਤੱਕ ਕਾਰਵਾਈ ਤੱਕ ਏਜੰਟ ਤੇ ਕਾਰਵਾਈ ਨਾ ਕੀਤੀ ਤਾਂ ਅਣਮਿਥੇ ਸਮੇਂ ਲਈ ਧਰਨਾ ਦੇਵਾਗੇ: ਆਗੂ
ਮਾਮਲਾ :- ਟਰੈਵਲ ਏਜੰਟ ਤੋਂ ਦੁਖੀ ਔਰਤ ਵੱਲੋਂ ਖੁਦਕੁਸ਼ੀ ਕਰਨ ਦਾ

6-26
ਮਹਿਲ ਕਲਾਂ 06 ਅਗਸਤ (ਗੁਰਭਿੰਦਰ ਗੁਰੀ)- ਇਥੋਂ ਬਿੱਲਕੁਲ ਨਾਲ ਲੱਗਦੇ ਪਿੰਡ ਸਹੌਰ ਦੇ ਪੰਚ ਜਰਨੈਲ ਸਿੰਘ ਗਿੱਲ ਨੇ ਜਿਲ੍ਹਾ ਸੰਗਰੂਰ ਅਧੀਨ ਪੈਂਦੇ ਥਾਣਾ ਸੰਦੌੜ ਦੀ ਪੁਲਸ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਭਰੀ ਸੁਰ ਵਿੱਚ ਕਿਹਾ ਕਿ ਜੇ ਪਿੰਡ ਦਸੌਧਾ ਸਿੰਘ ਵਾਲਾ ਦੇ ਟਰੈਵਲ ਏਜੰਟ ਨੂੰ 12 ਅਗਸਤ ਤੱਕ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਉਹ ਪੁਲਸ ਖਿਲਾਫ਼ ਅਣਮਿਥੇ ਸਮੇਂ ਲਈ ਧਰਨਾ ਦੇਣਗੇ।
ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਗੁਰਮੀਤ ਕੌਰ ਪਾਸੋਂ ਉਸ ਦੇ ਸਹੁਰੇ ਪਿੰਡ ਦੀ ਇੱਕ ਟਰੈਵਲ ਏਜੰਟ ਨੇ 2007 ਵਿੱਚ ਉਨ੍ਹਾਂ ਦੇ ਲੜਕੇ ਨੂੰ ਇਟਲੀ ਭੇਜਣ ਲਈ 9 ਲੱਖ ਰੁਪਏ ਲਏ ਸਨ । ਉਨ੍ਹਾਂ ਇਹ ਪੈਸੇ ਏਜੰਟ ਨੂੰ ਆਪਣੀ ਜਮੀਨ ਵੇਚ ਕੇ ਦਿੱਤੇ ਸਨ। ਪਰੰਤੂ ਨਾ ਹੀ ਉਸ ਨੇ ਲੜਕੇ ਨੂੰ ਇਟਲੀ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ 9 ਲੱਖ ਰੁਪਏ ਵਾਪਿਸ ਕੀਤੇ। ਜਿਸ ਦੌਰਾਨ 9 ਸਾਲ ਕੇਸ ਚੱਲਣ ਉਪਰੰਤ ਦੋਸੀ ਨੂੰ ਨਾ ਮਾਤਰ ਸਜਾ ਹੀ ਹੋਈ ਜਿਸ ਕਾਰਨ ਉਸ ਦੀ ਭੈਣ ਦੀ ਮਾਨਸਿਕ ਹਾਲਤ ਵਿਗੜ ਤੇ ਉਸ ਨੇ ਖੁਦਕੁਸ਼ੀ ਕਰ ਲਈ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਆਗੂ ਅਮਰਜੀਤ ਸਿੰਘ ਕੁੱਕੂ, ਮਾ : ਚਰਨ ਸਿੰਘ ਨੂਰਪੁਰਾ ਸਮੇਤ ਹੋਰ ਇਨਸਾਫ ਪਸੰਦ ਜਥੇਬੰਦੀਆਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੁਲਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਪੁਲਸ ਖਿਲਾਫ਼ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *