ਗੁਰਦੁਆਰਾ ਸੰਗਤਸਰ ਸਾਹਿਬ ਜੀ ਦੀ ਇਮਾਰਤ ਦਾ ਲੈਂਟਰ ਪਾਇਆ

ss1

ਗੁਰਦੁਆਰਾ ਸੰਗਤਸਰ ਸਾਹਿਬ ਜੀ ਦੀ ਇਮਾਰਤ ਦਾ ਲੈਂਟਰ ਪਾਇਆ

6-22ਸੰਦੌੜ 06 ਅਗਸਤ (ਹਰਮਿੰਦਰ ਸਿੰਘ ਭੱਟ): ਨਜ਼ਦੀਕੀ ਪਿੰਡ ਚੁਨਾਗਰਾ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਗੁਰਦੁਆਰਾ ਸੰਗਤ ਸਰ ਸਾਹਿਬ ਜੀ ਦੇ ਦਰਬਾਰ ਸਾਹਿਬ ਦਾ ਲੈਂਟਰ ਪਾਇਆ ਗਿਆ। ਇਸ ਮੌਕੇ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਜੀਵਨ ਸਿੰਘ ਬੁਰੜ ਨੇ ਦੱਸਿਆ ਕਿ ਪਿਛਲੇ ਬੀਤੇ ਸਮੇਂ ਦੌਰਾਨ ਸ਼ਰਾਰਤੀ ਅਨਸਰਾਂ ਦੁਆਰਾ ਪਾਖੰਡੀ ਸਾਧ ਦੀ ਸਹਿ ਉੱਤੇ ਗੁਰਦੁਆਰਾ ਸਾਹਿਬ ਜੀ ਨੂੰ ਉਸਾਰਨ ਵਿਚ ਰੁਕਾਵਟਾਂ ਲਾਈਆਂ ਜਾ ਰਹੀਆਂ ਸਨ ਪਰ ਸੰਘਰਸ਼ੀ ਸਿੰਘਾਂ ਅਤੇ ਸਮੂਹ ਸੰਗਤਾਂ ਦੇ ਉੱਦਮ ਸਦਕਾ ਗੁਰਦੁਆਰਾ ਸਾਹਿਬ ਜੀ ਦੇ ਨਿਰਮਾਣ ਅਤੇ ਕਾਰਸੇਵਾ ਵਿਚ ਸੰਪੂਰਨਤਾ ਲਿਆਂਦੀ ਗਈ ਉਨ੍ਹਾਂ ਕਿਹਾ ਕਿ ਹਰੇਕ ਸੰਗਰਾਂਦ ਦੇ ਪਾਵਨ ਦਿਹਾੜੇ ਤੇ ਗੁਰਮਤਿ ਸਮਾਗਮ ਆਯੋਜਿਤ ਕੀਤਾ ਜਾਵੇਗਾ ਅਤੇ ਅਭਿਲਾਸ਼ੀ ਸਿੱਖਾਂ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜੇ ਚਾੜ੍ਹਿਆ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ਪਹੰਚੇ ਉੱਘੇ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਨੇ ਏਕਤਾ ਅਤੇ ਪਰਪੱਕਤਾ ਵਿਚ ਰਹਿਣ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ।ਇਸ ਮੌਕੇ ਸਰਪੰਚ ਮੁਖ਼ਤਿਆਰ ਸਿੰਘ, ਮੈਂਬਰ ਸੁਖਚੈਨ ਸਿੰਘ, ਮੈਂਬਰ ਕਰਨੈਲ ਸਿੰਘ, ਪ੍ਰਧਾਨ ਬਲਵਿੰਦਰ ਸਿੰਘ, ਖ਼ਜ਼ਾਨਚੀ ਜੁਗਰਾਜ ਸਿੰਘ, ਚੇਅਰਮੈਨ ਜਤਿੰਦਰ ਸਿੰਘ ਤੇਜ਼ੀ ਬੁਰੜ, ਅਮਰਜੀਤ ਸਿੰਘ ਮਰੋੜੀ, ਲਖਵਿੰਦਰ ਸਿੰਘ ਸ਼ੇਰਗੜ੍ਹ, ਸਰਪੰਚ ਗੁਰਲਾਲ ਸਿੰਘ ਬੁਰੜ, ਭਾਈ ਗੈਰੀ ਸਿੰਘ ਪਾਤੜਾਂ, ਜਥੇਦਾਰ ਰਾਜਾ ਰਾਜ ਸਿੰਘ, ਸੰਤ ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ, ਬਲਜਿੰਦਰ ਸਿੰਘ ਚੁਨਾਗਰਾ, ਠੇਕੇਦਾਰ ਬੰਤ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਰਾਜਨੀਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *