ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਨੇ ਕੀਤੀ ਮੁਹਿੰਮ ਸ਼ੁਰੂ

ss1

ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਨੇ ਕੀਤੀ ਮੁਹਿੰਮ ਸ਼ੁਰੂ
ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਥਾਣਾ ਮੁਖੀ
ਪੁਲਿਸ ਨੇ ਮੋਹਤਵਰਾਂ ਨਾਲ ਕੀਤੀ ਮੀਟਿੰਗ

7-1 (1)

ਤਲਵੰਡੀ ਸਾਬੋ, 7 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਮਕੁੰਮਲ ਰੋਕ ਲਾਉਣ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਸਖਤ ਹਦਾਇਤਾਂ ਤਹਿਤ ਥਾਣਾਂ ਮੁਖੀ ਮੰਨੋਜ ਕੁਮਾਰ ਤੇ ਚੌਂਕੀ ਇੰਚਾਰਜ ਅਮਰੀਕ ਸਿੰਘ ਨੇ ਸਥਾਨਕ ਚੌਂਕੀ ਵਿੱਚ ਮੰਡੀ ਦੇ ਮੋਹਤਵਰਾਂ ਨਾਲ ਇੱਕ ਅਹਿਮ ਇਕੱਤਰਤਾ ਕੀਤੀ। ਇਸ ਮੌਕੇ ਥਾਣਾ ਮੁਖੀ ਮੰਨੋਜ ਕੁਮਾਰ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਖਿੱਤੇ ਵਿੱਚ ਕਿਸੇ ਵੀ ਵਿਅਕਤੀ ਨੂੰ ਨਸ਼ਾ ਵੇਚਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਜੇਕਰ ਕਿਸੇ ਵੀ ਮੋਹਤਵਰ ਨੂੰ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਵੇਚਣ ਦਾ ਪਤਾ ਚੱਲਦਾ ਹੈ ਤਾਂ ਉਹ ਤਰੁੰਤ ਪੁਲਿਸ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਨ੍ਹਾਂ ਤੇ ਤਰੁੰਤ ਕਾਰਵਾਈ ਕੀਤੀ ਜਾ ਸਕੇ ਤੇ ਦੱਸਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਨਿਰਮਲ ਸਿੰਘ ਸੂਰਤੀਆ ਨੇ ਦੱਸਿਆ ਕਿ ਪੰਜਾਬ-ਹਰਿਆਣਾ ਦੀ ਹੱਦ ਤੇ ਹਰਿਆਣਾ ਵਾਲੇ ਪਾਸਿਓਂ ਨਸ਼ਾ ਪੰਜਾਬ ਵਿੱਚ ਆ ਜਾਂਦੇ ਹਨ ਜਿਸ ‘ਤੇ ਤਰੁੰਤ ਥਾਣਾ ਮੁਖੀ ਨੇ ਨਾਕਾ ਲਗਾਉਣ ‘ਤੇ ਗਸ਼ਤ ਤੇਜ ਕਰਨ ਦੇ ਹੁਕਮ ਜਾਰੀ ਕੀਤੇ। ਇਸ ਮੌਕੇ ਸਰਪੰਚ ਦਲੀਪ ਕੌਰ, ਅਕਾਲੀ ਆਗੁ ਅਮਰੀਕ ਸਿੰਘ, ਪੰਚ ਜਸਵੰਤ ਸਿੰਘ ਟੱਲੂ ਪੰਚ ਸੰਧੂਰਾ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਦਰਸ਼ਨ ਪ੍ਰਧਾਨ, ਪੰਚ ਜਰਨੈਲ ਸਿੰਘ, ਡਾਕਟਰ ਕੇਵਲ ਸਿੰਘ, ਡਾਕਟਰ ਇਕਬਾਲ ਸਿੰਘ, ਭੋਲਾ ਸਿੰਘ ਮਹੰਤ, ਨਿਰਮਲ ਸੂਰਤੀਆ, ਹਰੀ ਸਿੰਘ ਸਮੇਤ ਮੋਹਤਵਰ ਮੌਜ਼ੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *